
ਮਾਨਸਾ 2 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : MA ਬ੍ਰਾਂਚ ਮਾਨਸਾ ਵੱਲੋਂ ਵਿਸ਼ਵ ਪੱਧਰੀ ਤੰਬਾਕੂ ਦਿਵਸ ਦੇ ਸੰਬੰਧ ਵਿੱਚ ਇੱਕ ਸੰਖੇਪ ਅਤੇ ਪਰਭਾਵਸ਼ਾਲੀ ਸਮਾਗਮ ਮੁੜ ਵਸੇਵਾ ਕੇਂਦਰ ਮਾਨਸਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਹਰਪਾਲ ਸਿੰਘ ਸਰਾਂ ਨੇ ਤੰਬਾਕੂ ਨੂੰ ਮਾਨਸਿਕ ਸਿਹਤ ਲਈ ਬਹੁਤ ਨੁਕਸਾਨ ਦਾਇਕ ਦੱਸਿਆ। ਡਾਕਟਰ ਜਨਕ ਰਾਜ ਸਿੰਗਲਾ ਨੇ ਵਿਸਥਾਰ ਵਿਚ ਤੰਬਾਕੂ ਦੇ ਸਰੀਰ ਉੱਪਰ ਪੈਂਦੇ ਮਾੜੇ ਭਰਵਾਵਾ ਬਾਰੇ ਦਸਦਿਆਂ ਕਿਹਾ ਕਿ ਤੰਬਾਕੂ ਨਾਲ ਦੰਦ ਖਰਾਬ, ਮੂੰਹ ਅਤੇ ਛਾਤੀ ਦੇ ਕੈਂਸਰ, ਫ਼ੇਫ਼ੜਿਆਂ ਦੀਆਂ ਬਿਮਾਰੀਆਂ ਆਦਿ ਵਿਚ ਬਹੁਤ ਵਾਧਾ ਹੁੰਦਾ ਹੈ ਅਤੇ ਹਾਰਟ ਅਟੈਕ, ਅਧਰੰਗ, ਬਲੈਡ ਪਰੈਸ਼ਰ ਆਦਿ ਬਿਮਾਰੀਆਂ ਦਾ ਵੱਡਾ ਕਾਰਨ ਵੀ ਤੰਬਾਕੂ ਹੁੰਦਾ ਹੈ।

ਤੰਬਾਕੂ ਕਾਰਨ ਬਹੁਤ ਸਾਰੇ ਲੋਕ ਸਮੇਂ ਤੋਂ ਪਹਿਲਾ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਜਨਤਾ ਦੇ ਚੁਣੇ ਨੁਮਾਇੰਦਿਆਂ ਜਿਵੇਂ ਕਿ ਸਰਪੰਚ, MC ਆਦਿ ਨੂੰ ਅੱਗੇ ਆ ਕਿ IMA ਦੇ ਡਾਕਟਰਾ ਦਾ ਸਹਿਯੋਗ ਨਾਲ ਕੰਮ ਕਰਨਾ ਚਾਹਿਦਾ ਹੈ। ਇਸ ਮੌਕੇ ਡਾ. ਸੁਖਦੇਵ ਡੂਮੇਲੀ, ਡਾ. ਤਰਲੋਕ ਸਿੰਘ, ਡਾ. ਸੁਰੇਸ਼ ਸਿੰਗਲਾ ਅਤੇ ਜਰਨਲ ਸੈਕਟਰੀ ਡਾ. ਸ਼ੇਰਜੰਗ ਸਿੰਘ ਸਿੱਧੂ ਹਾਜਰ ਸਨ।
