ਤਿਉਹਾਰਾ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋ ਮਿਠਾਈ ਵਾਲੀਆ ਦੁਕਾਨਾ ਦੀ ਜਾਂਚ ਕੀਤੀ

0
18

ਸਰਦੂਲਗੜ (ਸਾਰਾ ਯਹਾਂ/ ਮੁੱਖ ਸੰਪਾਦਕ )  : SMO ਸਰਦੂਲਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਉਹਾਰਾ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋ ਮਿਠਾਈ ਵਾਲੀਆ ਦੁਕਾਨਾ ਅਤੇ ਹੋਟਲ ਦੇ ਵਿੱਚ ਮਿਠਾਈਆਂ ਦੀ ਜਾਂਚ ਕੀਤੀ ਗਈ. ਏਸ ਮੌਕੇ ਹੈਲਥ ਇੰਸਪੈਕਟਰ ਸ਼੍ਰੀ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਲ,ਸਬਜੀਆਂ ਅਤੇ ਮਿਠਾਈਆਂ ਸੁੱਧ ਅਤੇ ਤਾਜ਼ਾ ਹੀ ਵੇਚੇ ਜਾਣ.  ਦੁਕਾਨਾ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ. ਮਿਠਾਈਆਂ ਅਤੇ ਖਾਧ ਪਦਾਰਥਾਂ ਨੂੰ ਢੱਕ ਕੇ ਰੱਖਿਆ ਜਾਵੇ.. ਮੱਖੀਆਂ, ਮੱਛਰ ਤੋ ਹੋਣ ਵਾਲੀ ਇਨਫੈਕਸ਼ਨ ਤੋਂ ਬਚਾਅ ਲਈ ਖਾਧ ਪਦਾਰਥਾਂ ਨੂੰ ਜਾਲੀਦਾਰ ਕੱਪੜੇ ਨਾਲ ਢੱਕ ਕੇ ਰੱਖਿਆ ਜਾਵੇ. MPHW ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਠਾਈ ਤਿਆਰ ਕਰਨ ਵਾਲੇ ਵਿਅਕਤੀਆ ਨੂੰ ਅਪਣੇ ਨਹੁੰ ਕੱਟ ਕੇ ਮਿਠਾਈ ਤਿਆਰ ਕਰਨੀ ਚਾਹੀਦੀ ਹੈ ਅਤੇ ਖਾਣਾ ਪਰੋਸਣ ਵੇਲੇ ਦਸਤਾਨੇ ਪਹਿਨਣੇ ਚਾਹੀਦੇ ਹਨ ਇਸਤੋਂ ਇਲਾਵਾ ਮਿਠਾਈਆਂ ਤੇ ਸਿਲਵਰ ਕਵਰ ਲਗਾਉਣ ਅਤੇ ਰਸਾਇਣਕ ਰੰਗ ਵਰਤਣ ਤੇ ਪੂਰਨ ਤੌਰ ਤੇ ਪਾਬੰਦੀ ਹੈ. ਇਸ ਮੌਕੇ ਹੈਲਥ ਟੀਮ ਵਿੱਚ ਸ਼੍ਰੀ ਗਗਨਦੀਪ ਗੋਇਲ,ਹੈਲਥ ਇੰਸਪੈਕਟਰ ਜਰਨੈਲ ਸਿੰਘ, CHO ਸੰਦੀਪ ਕੌਰ ਅਤੇ MPHW ਅਮਨਦੀਪ ਸਿੰਘ ਹਾਜਰ ਸਨ

LEAVE A REPLY

Please enter your comment!
Please enter your name here