ਮਾਨਸਾ 9ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਿਵਲ ਹਸਪਤਾਲ ਮਾਨਸਾ ਵਿੱਚ ਕੋਰੋਨਾ ਪੋਸਟ ਮਰੀਜ਼ਾਂ ਨੂੰ ਲੈ ਕੇ ਬਣਾਈ ਗਈ ਤਾਲਮੇਲ ਕਮੇਟੀ ਜੋ ਪਿਛਲੇ ਕਾਫੀ ਦਿਨਾਂ ਤੋਂ ਵਧੀਆ ਕੰਮ ਕਰ ਰਹੀ ਹੈ ਦੇ ਆਗੂਆਂ ਨੇ ਸਿਵਲ ਹਸਪਤਾਲ ਮਾਨਸਾ ਵਿੱਚ ਕੰਮ ਕਰ ਰਹੀ ਤਾਲਮੇਲ ਕਮੇਟੀ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣਾਈ ਹੈ ਅਤੇ ਹਸਪਤਾਲ ਵਿਚ ਆ ਰਹੇ ਮਰੀਜ਼ਾਂ ਦੀ ਭਲਾਈ ਲਈ ਕੰਮ ਕਰ ਰਹੀ ਹਸਪਤਾਲ ਵਿੱਚੋ ਭੀੜ ਖਤਮ ਕਰ ਦਿੱਤੀ ਹੈ 2 ਹਸਪਤਾਲ ਵਿੱਚ ਰਿਪੋਰਟਾ ਮਿਲਣ ਦਾ ਸਿਸਟਮ 99 % ਠੀਕ ਹੋ ਗਿਆ ਹੈ 3 ਪੁਲਿਸ ਅਤੇ ਸਿਵਲ ਦੇ ਅਧਿਕਾਰੀ ਵਧੀਆ ਡਿਊਟੀ ਕਰ ਰਹੇ ਹਨ। ਫਤਿਹ ਕਿੱਟ ਦੀ ਸਮੱਸਿਆ ਹੈ ਉਹ ਸਟਾਕ ਵਿੱਚ ਨਹੀ ਹੈ ਉਸ ਵਾਰੇ ਰਜਿਸਟਰ ਵਿੱਚ ਰਿਕਾਰਡ ਦਰਜ ਕਰ ਆਉਣ ਵਾਲੇ ਨੂੰ ਦਸ ਦਿੱਤਾ ਜਾਵੇ ਕਿੱਟ ਹਸਪਤਾਲ ਪ੍ਰਸ਼ਾਸਨ ਅਨੁਸਾਰ ਸਟਾਕ ਵਿੱਚ ਨਹੀ ਹੈ ਅਤੇ ਮਿਨੀ ਕਿੱਟਾ ਕਲ ਤਕ ਮਿਲਣ ਲਗ ਜਾਣ ਦੀ ਸੰਭਾਵਨਾ ਹੈ SMO ਮਾਨਸਾ ਨੂੰ ਮਿਲ ਕੇ ਆਏ ਡਾ ਧੰਨਾ ਮਲ ਗੋਇਲ , ਮਨੀਸ਼ ਬੱਬੀ ਦਾਨੇਵਾਲਾ ਪ੍ਰਧਾਨ ਵਪਾਰ ਮੰਡਲ ਮਾਨਸਾ ਨੇ ਕਿਹਾ ਕਿ ਮਾਨਸਾ ਹਸਪਤਾਲ ਵਿੱਚ ਬਣੀ ਵੀ ਤਾਲਮੇਲ ਕਮੇਟੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਰੱਖਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਕੋਰੋਨਾ ਦਿਨੋਂ ਦਿਨ ਬਹੁਤ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਇਸ ਮੌਕੇ ਐਡੋਵਕੇਟ ਗੁਰਲਾਭ ਸਿੰਘ , ਅਰੁਣ ਬਿੱਟੂ ,ਅਮਰ ਨਾਥ ਜਿੰਦਲ, ਰਵੀ ਖ਼ਾਨ, ਰਿੰਕੂ ,ਗੁਰਿੰਦਰ ਸਿੰਘ ਬੈਂਸ ,ਰਾਜਿੰਦਰ ਕੁਮਾਰ,ਹਾਜਰ ਸਨ ਇਸ ਮੌਕੇ ਪੰਚ ਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵਲੋਂ ਕੋਛੜ ਦੇ ਮਰੀਜ਼ਾਂ ਲਈ ਫਰੂਟ ਦੀ ਸੇਵਾ ਕੀਤੀ ।