ਕਰੋਨਾ ਤੋਂ ਡਰੋ ਨਹੀਂ, ਘਬਰਾਓ ਨਹੀਂ ਪਰ ਸਮਾਂ ਰਹਿੰਦੇ ਟੈਸਟ, ਇਲਾਜ ਜਾਂ ਟੀਕਾਕਰਨ ਕਰਵਾਓ:-

0
103

ਕਰੋਨਾ ਤੋਂ ਡਰੋ ਨਹੀਂ, ਘਬਰਾਓ ਨਹੀਂ ਪਰ ਸਮਾਂ ਰਹਿੰਦੇ ਟੈਸਟ, ਇਲਾਜ ਜਾਂ ਟੀਕਾਕਰਨ ਕਰਵਾਓ:- 

ਕਰੋਨਾ ਦੀ ਮਹਾਂਮਾਰੀ ਨਾਲ ਜੂਝਦਿਆਂ ਕਾਫੀ ਲੰਬਾ ਸਮਾਂ ਹੋਣ ਦੇ ਬਾਵਯੂਦ ਅਤੇ ਭਾਰੀ ਗਿਣਤੀ ਵਿੱਚ ਲੋਕਾਂ ਦੇ ਬਿਮਾਰ ਹੋਣ ਦੇ ਬਾਵਯੂਦ ਅਜੇ ਵੀ ਅਜਿਹੇ ਲੋਕ ਹਰ ਰੋਜ ਮਿਲਦੇ ਹਨ ਜਿਹੜੇ ਅੱਜ ਵੀ ਕਰੋਨਾ ਟੈਸਟ ਕਰਾਉਣ ਤੋਂ ਇਸ ਲਈ ਡਰਦੇ ਹਨ ਕਿ ਪਤਾ ਨਹੀਂ ਸਰਕਾਰ ਉਨ੍ਹਾਂ ਨੂੰ ਫੜ ਕੇ ਬਿਠਾ ਲਵੇਗੀ ਅਤੇ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਕਰੋਨਾ ਟੈਸਟ ਸਰਕਾਰ ਵਲੋ ਬਿਲਕੁਲ ਫਰੀ ਕੀਤਾ ਜਾਂਦਾ ਹੈ।      ਕੁਝ ਲੋਕ ਅਜੇ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਹਨ ਜਿਵੇਂ ਕਰੋਨਾ ਨਾਮ ਦੀ ਕੋਈ ਬਿਮਾਰੀ ਨਾ ਹੋਵੇ।       ਅਜਿਹੇ ਲੋਕਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਹੁਣ ਸਮਾਂ ਨਹੀਂ ਰਿਹਾ ਹੁਣ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਅਜਿਹੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਨੇੜੇ ਲੋਕਾਂ ਨੂੰ ਗਲਤ ਰਸਤੇ ਨਹੀਂ ਪਾਉਣਾ ਚਾਹੀਦਾ।          ਕੋਈ ਵੀ ਨਿਸ਼ਾਨੀ ਜਿਵੇਂ ਕਿ ਹੱਡ- ਪੈਰ ਟੁੱਟਣੇ, ਗਲਾ ਖਰਾਬ ਹੋਣਾ, ਹਲਕਾ/ਤੇਜ ਬੁਖਾਰ ਵੀ ਹੋਣਾ, ਖੰਗ, ਦਸਤ ਲੱਗਣੇ, ਸੁਘਣ/ ਸਵਾਦ ਦੀ ਸ਼ਕਤੀ ਘਟ ਹੋਣੀ ਆਦਿ ਹੋਵੇ ਤਾਂ ਤੁਰੰਤ ਆਪਣੇ ਡਾਕਟਰ ਦੀ ਸਲਾਹ ਨਾਲ ਕਰੋਨਾ ਟੈਸਟ ਕਰਵਾ ਕੀ ਹੀ ਦਵਾਈ ਆਦਿ ਲੈਣੀ ਚਾਹੀਦੀ ਹੈ। ਕਿਰਪਾ ਕਰਕੇ ਕਦੇ ਵੀ ਆਪਣੇ ਡਾਕਟਰ ਨੂੰ ਟੈਸਟ ਕਰਾਉਣ ਲਈ ਮਨ੍ਹਾ ਨਾ ਕਰੋ। ਯਾਦ ਰੱਖੋ ਅਗਰ ਬਿਮਾਰੀ ਦਾ ਟਾਈਮ ਸਿਰ ਪਤਾ ਲੱਗ ਜਾਵੇ ਤਾਂ 99% ਉਮੀਦ ਹੈ ਕਿ ਤੁਸੀ ਬਿਨਾ ਕਿਸੇ ਡਰ, ਘਬਰਾਹਟ ਤੋਂ ਆਪਣੇ ਘਰ ਵਿੱਚ ਠੀਕ ਹੋ ਸਕਦੇ ਹੋ ਪਰ ਅਗਰ ਤੁਸੀ ਜਲਦਬਾਜੀ ਵਿਚ ਜਾ ਡਰ, ਭੈਅ ਜਾ ਗਲਤ ਫਹਿਮੀ ਕਰਕੇ ਸਮੇਂ ਸਿਰ ਟੈਸਟ ਨਹੀਂ ਕਰਾਉਂਦੇ ਤਾਂ ਤੁਸੀ ਆਪਣੇ ਲਈ ਅਤੇ ਦੂਸਰਿਆਂ ਲਈ ਖਤਰਾ ਬਣ ਸਕਦੇ ਹੋ।           ਇਸ ਸਮੇਂ ਮਾਨਵਤਾ ਉਤੇ ਇਹਨੀ ਕਰੋਪੀ ਹੈ ਕਿ ਸੀਰੀਅਸ ਮਰੀਜ ਨੂੰ ਚੰਗੇ ਹਸਪਤਾਲ ਵਿੱਚ ਬੈਡ ਵੀ ਬੜੀ ਮੁਸ਼ਕਿਲ ਨਾਲ ਮਿਲਦੇ ਹਨ ਜਾਂ ਕਈ ਵਾਰ ਮਿਲਦੇ ਹੀ ਨਹੀਂ ਦੂਸਰਾ ਹਸਪਤਾਲ ਦਾ ਇਲਾਜ ਘਰ ਦੇ ਇਲਾਜ ਨਾਲੋਂ ਕਾਫੀ ਮਹਿੰਗਾ ਹੈ।     ਇਥੇ ਦੱਸਣ ਯੋਗ ਹੈ ਕਿ ਅਗਰ ਅਸੀਂ ਸਮੇਂ ਸਿਰ ਡਾਕਟਰ ਦੀ ਗੱਲ ਮੰਨ ਕੇ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰਦੇ ਹਾਂ ਤਾਂ 90% ਤੋਂ ਜਿਆਦਾ ਲੋਕ ਘਰ ਵਿਚ ਬਿਲਕੁਲ ਠੀਕ ਹੋ ਜਾਣਗੇ।      ਸੋ ਇਸ ਮਹਾਮਾਰੀ ਵਿਚ ਸੁਰੱਖਿਅਤ ਨਿਕਲਣ ਲਈ ਕਿਰਪਾ ਕਰਕੇ ਹੇਠ ਲਿਖਿਆ ਗੱਲਾਂ ਦਾ ਧਿਆਨ ਰੱਖੋ :-1. ਮਾਸਕ ਪਹਿਨਦੇ ਹਮੇਸ਼ਾ ਅਤੇ ਮਾਸਕ ਨੂੰ ਬਹੁਤ ਸ਼ੀ ਤਰੀਕੇ ਨਾਲ ਪਹਿਨੋ, ਰੁਮਾਲ ਅਤੇ ਕਪੜੇ ਦੇ ਮਾਸਕ ਕਦੇ ਵੀ ਨਾ ਪਹਿਨੋ। ਤੁਹਾਡਾ ਮਾਸਕ ਤੁਹਾਡੇ ਨੱਕ ਅਤੇ ਠੋਡੀ ਨੂੰ ਚੰਗੀ ਤਰ੍ਹਾਂ ਢੱਕ ਰਿਹਾ ਹੋਣਾ ਚਾਹੀਦਾ ਹੈ।2. ਆਪਣੇ ਹੱਥ ਵਾਰ ਵਾਰ ਚੰਗੀ ਤਰ੍ਹਾਂ ਘਟੋ- ਘੱਟ 20 ਸੈਕਿੰਡ ਸਾਬਣ ਨਾਲ ਮਸਲ ਮਸਲ ਕੇ ਧੋਵੋ। ਜਿੰਨੇ ਵਾਰ ਘਰ ਤੋਂ ਬਾਹਰ ਜਾਓ ਜਾ ਘਰ ਆਓ ਆਪਣੇ ਨੱਕ ਜਾ ਮੂੰਹ ਨੂੰ ਛੂਹਣ ਤੋਂ ਪਹਿਲਾ ਆਪਣੇ ਹੱਥਾਂ ਨੂੰ ਜਰੂਰ ਧੋਵੋ।3. ਅਗਰ ਜਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਾ ਜਾਵੋ।4. ਜਦ ਵੀ ਬਾਹਰ ਜਾਣਾ ਪਵੇ ਤਾਂ ਦੂਸਰਿਆਂ ਤੋਂ ਘਟੋ- ਘਟ 2 ਗਜ ਦੀ ਦੂਰੀ ਬਣਾ ਕ ਰੱਖੋ।5. ਉੱਪਰ ਦੱਸੇ ਅਨੁਸਾਰ ਕੋਈ ਵੀ ਨਿਸ਼ਾਨੀ ਹੋਵੇ ਤਾਂ ਆਪਣੇ ਡਾਕਟਰ ਦੀ ਰਾਇ ਨਲ ਟੈਸਟ ਕਰਾਉਣ ਲਈ ਬਿਲਕੁਲ ਵੀ ਢਿਲ ਨਾ ਵਰਤੋ।6. ਜਲਦੀ ਤੋਂ ਜਲਦੀ ਬਿਮਾਰੀ ਦਾ ਪਤਾ ਲਗਾ ਕਿ ਘਰ ਵਿੱਚ ਹੀ ਠੀਕ ਹੋਣ ਵਾਲਾ ਇਲਾਜ ਕਰਾਓ।7. ਅਗਰ ਤੁਸੀ ਠੀਕ ਠਾਕ ਹੋ ਤਾਂ ਕਿਸੇ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕਿ ਜਲਦੀ ਤੋ ਜਲਦੀ ਕਰੋਨਾ  ਵਿਰੁੱਧ ਟੀਕਾਕਰਨ ਕਰਾਓ। ਹੁਣ ਟੀਕੇ ਪ੍ਰਤੀ ਕੋਈ ਵਹਿਮ ਭਰਮ ਜਾ ਡਰ ਆਦਿ ਮਨ ਵਿਚ ਰੱਖਣ ਦਾ ਟਾਈਮ ਖਤਮ ਹੋ ਗਿਆ ਹੈ ਸੋ ਆਪ ਵੀ ਟੀਕਾਕਰਨ ਕਰਾਓ ਅਤੇ ਦੂਸਰਿਆਂ ਨੂੰ ਵੀ ਟੀਕਾਕਰਨ ਲਈ ਪ੍ਰੇਰਿਤ ਕਰੋ।8. ਬਲੱਡ ਪਰੈਸ਼ਰ, ਸ਼ੂਗਰ, ਅਧਰੰਗ, ਕੈਂਸਰ ਆਦਿ ਦਵਾਇਆ ਲੈ ਰਹੇ ਮਰੀਜਾ ਨੂੰ ਵੀ ਟੀਕਾਕਰਨ ਬਹੁਤ ਜਰੂਰੀ ਹੈ            ਕਿਸੇ ਵੀ ਐਮਰਜੈਂਸੀ ਜਾ ਕੋਈ ਕਰੋਨਾ ਬਾਰੇ ਟੈਸਟ, ਦਵਾਇਆ ਜਾ ਟੀਕਾਕਰਨ ਆਦਿ ਦੀ ਸਲਾਹ ਲੈਣ ਲਈ ਤੁਸੀ ਹੇਠ ਲਿਖੇ ਡਾਕਟਰ ਜੋ ਕਿ  IMA  ਮਾਨਸਾ ਦੇ ਮੈਂਬਰ ਹਨ ਨੂੰ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ। ਟੈਲੀਫੋਨ ਸਲਾਹ ਬਿਲਕੁਲ ਫਰੀ ਹੈ।

  • 1. ਡਾਕਟਰ ਜਨਕ ਰਾਜ ਸਿੰਗਲਾ  98151- 849822.
  • ਡਾਕਟਰ ਸ਼ੇਰਜੰਗ ਸਿੰਘ ਸਿੱਧੂ 98151-849853.
  • ਡਾਕਟਰ ਨਿਸ਼ਾਨ ਸਿੰਘ 98157-328784
  • . ਡਾਕਟਰ ਗੁਰਵਿੰਦਰ ਵਿਰਕ 70277-600005.
  • ਡਾਕਟਰ ਹਰਮਨ ਚਹਿਲ 90416-596006.
  • ਡਾਕਟਰ ਪਸ਼ੋਤਮ ਜਿੰਦਲ 98728-273977.
  • ਡਾਕਟਰ ਰਣਜੀਤ ਸਿੰਘ ਰਾਇਪੂਰਿਆ 81464-662218.
  • ਡਾਕਟਰ ਸੁਖਦੇਵ ਡੂਮੈਲੀ 98141-643069.
  • ਡਾਕਟਰ ਸੁਨੀਲ ਬਾਂਸਲ 80771-36466

LEAVE A REPLY

Please enter your comment!
Please enter your name here