
ਚੰਡੀਗੜ੍ਹ, 4 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਅਧਿਆਪਕ ਦਿਵਸ ’ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮਦਿਨ ਮੌਕੇ ਮੈਂ,ਅਧਿਆਪਕਾਂ ਨੂੰ ਗਿਆਨ ਅਤੇ ਭਾਈਚਾਰਕ ਸਾਂਝ ਵਾਲੇ ਸਮਾਜ ਦੀ ਸਿਰਜਣਾ ਵਾਸਤੇ ਸਮਰਪਿਤ ਸੇਵਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਅਧਿਆਪਕ ਦਿਵਸ ਉਨ੍ਹਾਂ ਅਧਿਆਪਕਾਂ ਨੂੰ ਸਮਰਪਿਤ ਹੈ ਜੋ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ, ਗਿਆਨ ਦੀ ਭੁੱਖ ਬੁਝਾਉਂਦੇ ਹਨ ਅਤੇ ਉਨ੍ਹਾਂ ਦੀ ਛੁਪੀ ਹੋਈ ਸਮਰੱਥਾ ਅਤੇ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ। ਅਧਿਆਪਕ ਹੀ ਅਸਲ ਰਾਸ਼ਟਰ ਨਿਰਮਾਤਾ ਹੁੰਦੇ ਹਨ ਕਿਉਂਕਿ ਉਹ ਹਰ ਬੱਚੇ ਦੇ ਭਵਿੱਖ ਨੂੰ ਰੂਪ ਦਿੰਦੇ ਹਨ ਅਤੇ ਉਨ੍ਹਾਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਾਉਂਦੇ ਹਨ।
ਆਓ ਅਸੀਂ ਸਾਰੇ ਇਸ ਦਿਨ, ਉਨ੍ਹਾਂ ਅਧਿਆਪਕਾਂ ਦਾ ਸਤਿਕਾਰ ਅਤੇ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਨੂੰ ਰਾਸ਼ਟਰ ਦਾ ਕੀਮਤੀ ਮਨੁੱਖੀ ਸਰਮਾਇਆ ਬਣਨ ਦੀ ਅਗਵਾਈ ਕੀਤੀ ਹੈ ਅਤੇ ਜੋ ਇੱਕ ਮਜ਼ਬੂਤ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾ ਯੋਗਦਾਨ ਪਾ ਰਹੇ ਹਨ।
