*ਕਿਸਾਨਾਂ ਨੇ ਬਿਕਰਮ ਮਜੀਠੀਆ ਨੂੰ ਦਿੱਤਾ ਠੋਕਵਾਂ ਜਵਾਬ, ਪ੍ਰੈਸ ਕਾਨਫਰੰਸ ਕਰਕੇ ਦੱਸੀ ਸਾਰੀ ਗੱਲ*

0
59

ਗੁਰਦਾਸਪੁਰ 04,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਬੀਤੇ ਕੁਝ ਦਿਨ ਪਹਿਲਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਗੁਰਦਾਸਪੁਰ ਦੇ ਪਿੰਡ ਸ਼੍ਰੀ ਹਰਿਗੋਬਿੰਦਪੁਰ ‘ਚ ਕੁਝ ਲੋਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਦਾ ਭਾਰੀ ਵਿਰੋਧ ਸਹਿਣਾ ਪਿਆ ਸੀ। ਇੰਨਾ ਹੀ ਨਹੀਂ ਮਜੀਠੀਆ ਗੱਡੀ ‘ਤੇ ਹਮਲਾ ਵੀ ਹੋਇਆ ਸੀ। ਇਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਆਰੋਪ ਲਗਾਏ ਗਏ ਸਨ ਕਿ ਇਹ ਕਿਸਾਨ ਨਹੀਂ ਹਨ, ਬਲਕਿ ਇਕ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹਨ। ਇਸ ਦੇ ਖਿਲਾਫ ਅੱਜ ਕਿਸਾਨਾਂ ਦੇ ਵਲੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਗਈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਟਾਲਾ ਦੇ ਪ੍ਰਧਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਵਲੋਂ ਮੇਰਾ ਨਾਮ ਅਤੇ ਮੇਰੇ ਸਾਥੀ ਪਿੰਟੂ ਸ਼ਾਹ, ਮਨਮੀਤ ਸਿੰਘ ਅਤੇ ਇੰਦਰਜੀਤ ਸਿੰਘ ਦਾ ਨਾਮ ਲੈ ਕੇ ਪ੍ਰੇਸ ਵਾਰਤਾ ਕੀਤੀ ਗਈ ਕਿ ਇਨ੍ਹਾਂ ਨੇ ਮੇਰੀ ਗੱਡੀ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਹਮਲਾ ਨਹੀਂ ਕੀਤਾ, ਅਸੀਂ ਆਪਣੀ ਜਥੇਬੰਦੀ ਦੇ ਨਾਲ ਕਸਬਾ ਕਿਸ਼ਨ ਕੌਟ ‘ਚ ਖੜੇ ਸੀ, ਜਦੋਂ ਓਥੇ ਬਿਕਰਮ ਮਜੀਠੀਆ ਦੀ ਗੱਡੀ ਆਈ ਤਾਂ ਗੱਡੀ ਨੂੰ ਰੋਕ ਕੇ ਸਿਰਫ ਮਜੀਠੀਆ ਦੇ ਨਾਲ ਸਵਾਲ-ਜਵਾਬ ਕੀਤੇ ਸੀ ਅਤੇ ਸਹੀ ਸਲਾਮਤ ਮਜੀਠੀਆ ਦੀ ਗੱਡੀ ਅੱਗੇ ਰਵਾਨਾ ਕੀਤੀ ਸੀ। ਅੱਗੇ ਜਾ ਕੇ ਕੀ ਹੋਇਆ ਇਸ ਬਾਰੇ ਸਾਨੂੰ ਨਹੀਂ ਪਤਾ। 

ਉਨ੍ਹਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਸਾਡੇ ‘ਤੇ ਆਰੋਪ ਲਗਾਇਆ ਕਿ ਇਹ ਕਿਸਾਨ ਨਹੀਂ ਹਨ, ਬਲਕਿ ਆਮ ਆਦਮੀ ਪਾਰਟੀ ਦੇ ਲੋਕ ਹਨ, ਉਨ੍ਹਾਂ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਕਿਸਾਨ ਹਾਂ, ਕੋਈ ਲੀਡਰ ਨਹੀਂ। ਹਾਂ ਅੱਜ ਤੋਂ ਕਰੀਬ 9 ਮਹੀਨੇ ਪਹਿਲਾਂ ਅਸੀ ‘ਆਪ’ ਦੇ ਨਾਲ ਜੁੜੇ ਸੀ, ਪਰ ਹੁਣ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਹਾਂ, ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਹਾਂ। ਜੋ ਬਿਕਰਮ ਮਜੀਠੀਆ ਨੇ ਸਾਡੀਆਂ ਫੋਟੋਆਂ ਦਿਖੀਆਂ ਹਨ, ਉਹ ਬਹੁਤ ਪੁਰਾਣੀਆਂ ਹਨ।

 

ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਇਨਸਾਨ ਦੇ ਦੂਸਰਿਆਂ ਪਾਰਟੀਆਂ ‘ਚ ਦੋਸਤ ਹੁੰਦੇ ਹਨ, ਉਸ ਤਰ੍ਹਾਂ ਸਾਡੇ ਹੀ ਦੋਸਤ ਦੂਸਰਿਆਂ ਪਾਰਟੀਆਂ ਵਿੱਚ ਹਨ, ਉਨ੍ਹਾਂ ਨੇ ਕਿਹਾ ਕਿ ਅਸੀਂ ਦਿਨ ‘ਚ ਆਪਣੇ ਦੋਸਤਾਂ ਨੂੰ ਮਿਲਦੇ ਹਾਂ, ਪਰ ਤੁਸੀਂ ਤਾਂ ਰਾਤ ਦੇ ਹਨੇਰੇ ‘ਚ ਜਾ ਫਿਰ ਮਿਲਦੇ ਹੋ। 

ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਸ ਨੇ ਬਿਕਰਮ ਮਜੀਠੀਆ ਦੀ ਗੱਡੀ ‘ਤੇ ਹਮਲਾ ਕੀਤਾ ਹੈ। ਅਸੀਂ ਸਿਰਫ ਮਜੀਠੀਆ ਦੇ ਨਾਲ ਸਵਾਲ-ਜਵਾਬ ਕੀਤੇ ਸੀ ਅਤੇ ਬਾਅਦ ‘ਚ ਅਸੀਂ ਸਹੀ ਸਲਾਮਤ ਬਿਕਰਮ ਮਜੀਠੀਆ ਦੀ ਗੱਡੀ ਉਥੋਂ ਅਗੇ ਰਵਾਨਾ ਕਰ ਦਿੱਤੀ ਸੀ। ਇਹ ਘਟਨਾ ਸ਼੍ਰੀ ਹਰਿਗੋਬਿੰਦਪੁਰ ‘ਚ ਹੋਈ ਸੀ ਅਤੇ ਅਸੀਂ ਬਹੁਤ ਪਿੱਛੇ ਖੜੇ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਕਿਸਾਨ ਹਾਂ, ਨਾ ਕਿ ਕੋਈ ਰਾਜਨੀਤਿਕ ਲੋਕ।  

LEAVE A REPLY

Please enter your comment!
Please enter your name here