ਡੇਰਾ ਪ੍ਰੇਮੀਆਂ ਨੇ 25 ਪਰਿਵਾਰਾਂ ਨੂੰ ਵੰਡਿਆ ਇੱਕ ਇੱਕ ਮਹੀਨੇ ਦਾ ਰਾਸ਼ਨ

0
81

ਮਾਨਸਾ 21 ਜੂਨ 2020 (ਸਾਰਾ ਯਹਾ/ਜੋਨੀ ਜਿੰਦਲ) ਕਰੋਨਾ ਸੰਕਟ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸੇਵਾ ਕਾਰਜ ਲਗਾਤਾਰ ਜਾਰੀ ਹਨ ਜਿਸ ਤਹਿਤ ਮਾਨਸਾ ਸ਼ਹਿਰ ਅੰਦਰ 21 ਜੂਨ ਐਤਵਾਰ ਨੂੰ 25 ਅਤਿ ਗਰੀਬ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਘਰੇਲੂ ਸਮਾਨ ਅਤੇ ਰਾਸ਼ਨ ਵੰਡ ਕੇ ਉਨ੍ਹਾਂ ਦੀ ਮੱਦਦ ਕੀਤੀ ਗਈ। ਇਸਤੋਂ ਪਹਿਲਾਂ ਸ਼ਹਿਰ ਦੇ 70 ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਾ ਹੈ।

       ਕਰੋਨਾ ਸੰਕਟ ਦੇ ਚੱਲ ਰਹੇ ਇਸ ਦੌਰ ਵਿੱਚ ਮਾਨਸਾ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜੀਂਦੀਆਂ ਸੇਵਾਵਾਂ ਨਿਭਾਅ ਰਹੇ ਹਨ। 22 ਮਾਰਚ ਤੋਂ ਲਗਾਤਾਰ ਸੇਵਾ ਕਾਰਜਾਂ ਵਿੱਚ ਜੁਟੇ ਡੇਰਾ ਪ੍ਰੇਮੀਆਂ ਵੱਲੋਂ 21 ਜੂਨ ਐਤਵਾਰ ਨੂੰ ਸ਼ਹਿਰ ਅੰਦਰ 25 ਅਤਿ ਗਰੀਬ ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਅਤੇ ਘਰੇਲੂ ਸਮਾਨ ਦੇ ਕੇ ਇਨਸਾਨੀ ਫਰਜ਼ ਨਿਭਾਇਆ ਗਿਆ। ਸੇਵਾਦਾਰਾਂ ਵੱਲੋਂ ਇਸਤੋਂ ਪਹਿਲਾਂ ਵੀ 70 ਬੇਹੱਦ ਗਰੀਬ ਪਰਿਵਾਰਾਂ ਨੂੰ ਘਰੇਲੂ ਸਮਾਨ ਅਤੇ ਰਾਸ਼ਨ ਦਿੱਤਾ ਜਾ  ਚੁੱਕਾ ਹੈ। ਇਸ ਤਰ੍ਹਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਮਾਨਸਾ ਵਿਖੇ 95 ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਜਾ  ਚੁੱਕਾ ਹੈ।

       ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ ਤੇ ਰਾਕੇਸ਼ ਕੁਮਾਰ ਅਤੇ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਨੇ ਕਿਹਾ ਕਿ ਕਰੋਨਾ ਕਹਿਰ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਅਤੇ ਪ੍ਰਵਾਨਗੀ ਨਾਲ ਸੇਵਾਦਾਰ 22 ਮਾਰਚ ਤੋਂ ਲਗਾਤਾਰ ਲੋੜੀਂਦੇ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਮੱਦਦ ਦੇ ਤਹਿਤ 21 ਜੂਨ ਐਤਵਾਰ ਨੂੰ 25 ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਘਰੇਲੂ ਸਮਾਨ ਅਤੇ ਰਾਸ਼ਨ ਵੰਡਿਆ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਸੀ ਕਿ ਉਕਤ ਪਰਿਵਾਰ ਕੁੱਝ ਦਿਨਾਂ ਤੋਂ ਭੁੱਖੇ ਸੌਂ ਰਹੇ ਹਨ ਕਿਉਂਕਿ ਕਰੋਨਾ ਸੰਕਟ ਕਾਰਣ ਕੰਮਕਾਰ ਸੁਚਾਰੂ ਢੰਗ ਨਾਲ ਨਾ ਚੱਲਣ ਕਰਕੇ ਗਰੀਬ ਲੋਕਾਂ ਦੇ ਰੋਜ਼ਗਾਰ ਬੰਦ ਪਏ ਹਨ। ਇੰਨ੍ਹਾਂ ਗਰੀਬ ਪਰਿਵਾਰਾਂ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਮੱਦਦ ਲਈ ਯੋਗ ਸਮਝਣ ‘ਤੇ ਹੀ ਉਨ੍ਹਾਂ ਨੂੰ ਇੱਕ ਇੱਕ ਮਹੀਨੇ ਦਾ ਘਰੇਲੂ ਸਮਾਨ ਅਤੇ ਰਾਸ਼ਨ ਜਿਸ ਵਿੱਚ ਆਟਾ, ਘਿਉ, ਤੇਲ, ਚਾਹ ਪੱਤੀ, ਮਿਰਚ, ਮਸਾਲਾ, ਹਲਦੀ, ਸਾਬਣਾਂ, ਨਮਕ, ਮਾਚਸਾਂ, ਖੰਡ ਅਤੇ ਸਰਫ ਆਦਿ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਵੱਲੋਂ ਇਸ ਤੋਂ ਪਹਿਲਾਂ ਵੀ 70 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਚੁੱਕੀ ਹੈ ਅਤੇ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਉਕਤ ਅਨੁਸਾਰ ਰਾਸ਼ਨ ਹਾਸਲ ਕਰਨ ਵਾਲੇ ਪਰਿਵਾਰਾਂ ਨੇ ਡੇਰਾ ਪ੍ਰੇਮੀਆਂ ਦੇ ਉਪਰਾਲੇ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕੰਮ ਧੰਦੇ ਬੰਦ ਹੋਣ ਕਰਕੇ ਘਰਾਂ ਵਿਚੋਂ ਰਾਸ਼ਨ ਅਤੇ ਸਮਾਨ ਖਤਮ ਹੋ ਚੁੱਕਾ ਸੀ ਅਤੇ ਉਹ ਫਿਕਰਮੰਦ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖੇ ਪੇਟ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਰਾਸ਼ਨ ਅਤੇ ਸਮਾਨ ਮੁਹੱਈਆ ਕਰਵਾਕੇ ਚਿੰਤਾ ਖਤਮ ਕਰ ਦਿੱਤੀ ਹੈ। ਹੁਣ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖੇ ਨਹੀਂ ਸੌਣਾ ਪਵੇਗਾ। ਇਲਾਕੇ ਅੰਦਰ ਡੇਰਾ ਸ਼ਰਧਾਲੂਆਂ ਦੇ ਉਪਰਾਲੇ ਦੀ ਭਰਵੀਂ ਪ੍ਰਸ਼ੰਸਾ ਹੋ ਰਹੀ ਹੈ।

       ਇਸ ਮੌਕੇ 15 ਮੈਂਬਰ ਤਰਸੇਮ ਚੰਦ ਤੇ ਗੁਲਾਬ ਸਿੰਘ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿ੍ਹਸ਼ਨ ਸੇਠੀ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਤੋਂ ਇਲਾਵਾ ਜੀਵਨ ਕੁਮਾਰ, ਰਮੇਸ਼ ਕੁਮਾਰ ਅੰਕੁਸ਼ ਲੈਬ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਐਲਆਈਸੀ ਅਧਿਕਾਰੀ ਬਿਲਾਸ ਚੰਦ, ਸੁਭਾਸ਼ ਕੁਮਾਰ, ਸੰਦੀਪ ਕੁਮਾਰ, ਖੁਸ਼ਵੰਤ ਪਾਲ, ਹੰਸ ਰਾਜ, ਸੁਨੀਲ ਕੁਮਾਰ, ਰਾਮ ਪ੍ਰਤਾਪ ਸਿੰਘ, ਡਾ. ਕ੍ਰਿਸ਼ਨ ਵਰਮਾ, ਰਾਮ ਪ੍ਰਸ਼ਾਦ ਰੁਸਤਮ, ਮੁਨੀਸ਼ ਕੁਮਾਰ, ਰਮੇਸ਼ ਕੁਮਾਰ, ਰੋਹਿਤ, ਸ਼ੰਮੀ ਕੁਮਾਰ, ਖਿੱਚੀ ਟੇਲਰ, ਵੇਦ ਪ੍ਰਕਾਸ਼ ਅਤੇ ਰਵੀ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।

       ਇੰਨ੍ਹਾਂ ਅਧਿਕਾਰੀਆਂ ਨੇਕੀਤੀ ਸੇਵਾ ਕਾਰਜਾਂ ਦੀ ਭਰਵੀਂ ਪ੍ਰਸ਼ੰਸਾ

               ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ 21 ਜੂਨ ਐਤਵਾਰ ਨੂੰ 25 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ‘ਤੇ ਟਿੱਪਣੀ ਕਰਦਿਆਂ ਜਿਲ੍ਹਾ ਭਲਾਈ ਅਫਸਰ ਕੁਲਦੀਪ ਸਿੰਘ, ਸਟੇਟ ਅਵਾਰਡੀ ਪ੍ਰਿੰਸੀਪਲ ਤਰਸੇਮ ਗੋਇਲ ਅਤੇ ਉੱਘੇ ਅਦਾਕਾਰ ਬਲਜਿੰਦਰ ਸੰਗੀਲਾ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਣ ਦਰਪੇਸ਼ ਮੁਸੀਬਤ ਦੀ ਘੜੀ ਵਿੱਚ ਮਾਨਸਾ ਵਿਖੇ ਡੇਰਾ ਪ੍ਰੇਮੀਆਂ ਵੱਲੋਂ ਲੋੜੀਂਦੇ ਸੇਵਾ ਕਾਰਜਾਂ ਰਾਹੀਂ ਸ਼ਲਾਘਾਯੋਗ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਹਰ ਰੋਜ਼ ਹੀ ਡੇਰਾ ਸ਼ਰਧਾਲੂ ਭਲਾਈ ਕਾਰਜ ਕਰਦੇ ਦੇਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਛਾਏ ਸੰਕਟ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾ ਕਾਰਜ ਲਗਾਤਾਰ ਜਾਰੀ ਰੱਖਣੇ ਸਮੇਂ ਦੀ ਲੋੜ ਹੈ।

LEAVE A REPLY

Please enter your comment!
Please enter your name here