ਡੇਰਾ ਪ੍ਰੇਮੀਆਂ ਨੇ 143 ਯੂਨਿਟ ਖੂਨਦਾਨ ਕਰਕੇ ਮਨਾਇਆ ਐਮਐਲਏ ਮਾਨਸਾ ਨੇ ਖੂਨਦਾਨ ਕੈਂਪ ਦੀ ਕਰਵਾਈ ਸ਼ੁਰੂਆਤ

0
69

ਮਾਨਸਾ 1 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜਿਲ੍ਹਾ ਪੱਧਰੀ ਸਿਵਲ
ਹਸਪਤਾਲ ਮਾਨਸਾ ਵਿਖੇ 143 ਯੂਨਿਟ ਖੂਨਦਾਨ ਕਰਕੇ ਨਵਾਂ ਸਾਲ ਮਨਾਇਆ ।
ਖੂਨਦਾਨ ਕੈਂਪ ਦੀ ਸ਼ੁਰੂਆਤ ਉਚੇਚੇ ਤੌਰ ’ਤੇ ਪਹੁੰਚੇ ਐਮਐਲਏ ਮਾਨਸਾ
ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕਰਵਾਈ ਗਈ।
ਮਾਨਸਾ ਸ਼ਹਿਰ ਅੰਦਰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ
ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਭਲਾਈ ਕਾਰਜ ਲਗਾਤਾਰ
ਜਾਰੀ ਹਨ। ਪਹਿਲੀ ਜਨਵਰੀ ਸ਼ੁੱਕਰਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਨਵਾਂ ਸਾਲ
ਮਨਾਉਂਦਿਆਂ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿੱਚ
ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 143 ਯੂਨਿਟ
ਖੂਨਦਾਨ ਹੋਇਆ। ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਮਾਨਸਾ ਦੇ
ਐਮਐਲਏ ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਖੂਨਦਾਨ ਮਹਾਂਦਾਨ
ਹੈ। ਡੇਰਾ ਸ਼ਰਧਾਲੂਆਂ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਖੂਨਦਾਨ ਕੈਂਪ
ਲਾਉਣਾ ਬੇਹੱਦ ਪ੍ਰਸ਼ੰਸਾਯੋਗ ਉਦਮ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਮਾਨਸਾ
ਸ਼ਹਿਰ ਅੰਦਰ ਅਕਸਰ ਹੀ ਭਲਾਈ ਕਾਰਜ ਕਰਦੇ ਦੇਖੇ ਜਾਂਦੇ ਹਨ। ਨਵਾਂ ਸਾਲ
ਮਨਾਉਣ ਲਈ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ
ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ।
ਉਨ੍ਹਾਂ ਡੇਰਾ ਪ੍ਰੇਮੀਆਂ ਅਤੇ ਖੂਨਦਾਨੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ
ਅਜਿਹੇ ਸੇਵਾ ਕਾਰਜ ਲਗਾਤਾਰ ਜਾਰੀ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਉਚੇਚੇ ਤੌਰ ’ਤੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਡਾ.
ਹਰਚੰਦ ਸਿੰਘ ਨੇ ਕਿਹਾ ਕਿ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸਹਿਰ ਅੰਦਰ
ਬਹੁਤ ਚੰਗੇ ਕੰਮ ਕੀਤੇ ਜਾ ਰਹੇ ਹਨ। ਖੂਨਦਾਨ ਦੇ ਖੇਤਰ ਵਿੱਚ ਵੀ ਸ਼ਾਹ
ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਮੋਹਰੀ ਰੋਲ
ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਬਲੱਡ
ਬੈਂਕ ਨੂੰ ਜਦ ਵੀ ਖੂਨ ਦੀ ਲੋੜ ਹੁੰਦੀ ਹੈ ਤਾਂ ਡੇਰਾ ਪ੍ਰੇਮੀਆਂ ਨੂੰ ਕਹਿਣ ’ਤੇ
ਹੀ ਖੂਨ ਦੇ ਭੰਡਾਰ ਜਮ੍ਹਾਂ ਹੋ ਜਾਂਦੇ ਹਨ। ਐਸਐਮਓ ਡਾ. ਹਰਚੰਦ ਸਿੰਘ ਨੇ ਕਿਹਾ
ਕਿ ਡੇਰਾ ਸ਼ਰਧਾਲੂਆਂ ਦੀ ਬੇਮਿਸਾਲ ਸੇਵਾ ਭਾਵਨਾ ਤੇ ਜਜ਼ਬੇ ਕਾਰਣ ਬਲੱਡ ਬੈਂਕ
ਵਿੱਚ ਖੂਨ ਦੀ ਕਦੇ ਵੀ ਘਾਟ ਨਹੀਂ ਹੋਈ। ਉਨ੍ਹਾਂ ਸਮੂਹ ਸੇਵਾਦਾਰਾਂ ਦਾ
ਧੰਨਵਾਦ ਕਰਦਿਆਂ ਸੇਵਾ ਕਾਰਜ ਹਮੇਸ਼ਾ ਚਲਦੇ ਰੱਖਣ ਲਈ ਕਿਹਾ।

ਇਸ ਮੌਕੇ ਮੌਜੂਦ ਬਲੱਡ ਬੈਂਕ ਦੇ ਇੰਚਾਰਜ ਡਾ. ਬਬੀਤਾ ਬਲੱਡ
ਟਰਾਂਸਫਿਊਜ਼ਨ ਅਫਸਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ
ਲੱਗਭੱਗ ਹਰ ਰੋਜ਼ ਹੀ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ ਜਾਂਦਾ ਹੈ।
ਇਸਤੋਂ ਇਲਾਵਾ ਬਲੱਡ ਬੈਂਕ ਵਿੱਚ ਖੂਨ ਦੀ ਲੋੜ ਪੂਰੀ ਕਰਨ ਲਈ ਸ਼ਾਹ
ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਅਕਸਰ
ਹੀ ਖੂਨਦਾਨ ਕੈਂਪ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਬੇਮਿਸਾਲ
ਸੇਵਾ ਕਰਦੇ ਆ ਰਹੇ ਹਨ। ਖੂਨਦਾਨ ਕਰਕੇ ਕਿਸੇ ਮਨੁੱਖ ਦੀ ਜਾਨ ਬਚਾਉਣ ਤੋਂ
ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ ਅਤੇ ਉਕਤ ਸੇਵਾਦਾਰ ਇਹ ਸੇਵਾ
ਕਾਰਜ ਲਗਾਤਾਰ ਸਰਗਰਮੀ ਨਾਲ ਕਰਦੇ ਆ ਰਹੇ ਹਨ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ
ਸੇਵਾਦਾਰ ਪ੍ਰਿਤਪਾਲ ਸਿੰਘ, ਡਾ. ਜੀਵਨ ਕੁਮਾਰ ਜਿੰਦਲ, ਬਖਸ਼ੀਸ਼ ਸਿੰਘ, ਨਰੇਸ਼
ਕੁਮਾਰ, ਬਿੱਟੁੂ ਅਤੇ ਰਾਜਿੰਦਰ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ
ਵੱਲੋਂ ਚਲਾਏ ਜਾ ਰਹੇ ਇਸ 134 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਹੀ
ਮਾਨਸਾ ਸ਼ਹਿਰ ਅੰਦਰ ਕੰਮ ਕੀਤੇ ਜਾ ਰਹੇ ਹਨ ਜ਼ੋ ਲਗਾਤਾਰ ਜਾਰੀ ਰਹਿਣਗੇ।
ਉਨ੍ਹਾਂ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀ ਜ਼ਸਵੀਰ ਸਿੰਘ
ਨੇ ਆਪਣੇ 29ਵੇਂ ਜਨਮ ਦਿਨ ’ਤੇ ਪਹਿਲੀ ਵਾਰ ਖੂਨਦਾਨ ਕੀਤਾ। ਕੈਂਪ ਮੌਕੇ
ਵੱਡੀ ਗਿਣਤੀ ਵਿੱਚ ਸੇਵਾਦਾਰ ਭਾਈ ਅਤੇ ਭੈਣਾਂ ਤੋਂ ਇਲਾਵਾ ਵੱਖ ਵੱਖ
ਸੰਮਤੀਆਂ ਦੇ ਜ਼ਿੰਮੇਵਾਰ ਹਾਜ਼ਰ ਸਨ।

LEAVE A REPLY

Please enter your comment!
Please enter your name here