ਡੇਰਾ ਪ੍ਰੇਮੀਆਂ ਨੇ ਸਿਵਲ ਸਰਜਨ ਨੂੰ ਸੌਂਪੇ ਕੱਪੜੇ ਦੇ ਬਣੇ 250 ਮਾਸਕ

0
77

ਮਾਨਸਾ 11 ਜੂਨ 2020  (ਸਾਰਾ ਯਹਾ/ ਜੋਨੀ ਜਿੰਦਲ)ਕਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੌਰਾਨ ਮਾਨਸਾ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸੇਵਾ ਕਾਰਜ ਲਗਾਤਾਰ ਜਾਰੀ ਹਨ। ਇਸੇ ਤਹਿਤ ਵੀਰਵਾਰ 11 ਜੂਨ ਨੂੰ ਡੇਰਾ ਪ੍ਰੇਮੀਆਂ ਵੱਲੋਂ ਸਿਵਲ ਸਰਜਨ ਮਾਨਸਾ ਨੂੰ ਕੱਪੜੇ ਦੇ ਬਣੇ ਹੋਏ 250 ਮਾਸਕ ਸੌਂਪੇ ਗਏ।

       ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਇਸ ਦੌਰ ਵਿੱਚ ਪਿਛਲੇ 82 ਦਿਨਾਂ ਤੋਂ ਲੋੜੀਂਦੇ ਸੇਵਾ ਕਾਰਜਾਂ ਵਿੱਚ ਜੁਟੇ ਮਾਨਸਾ ਦੇ ਡੇਰਾ ਪ੍ਰੇਮੀਆਂ ਵੱਲੋਂ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਭਲਾਈ ਕੰਮਾਂ ਦੀ ਲੜੀ ਤਹਿਤ ਸ਼ਰਧਾਲੂਆਂ ਵੱਲੋਂ ਵੀਰਵਾਰ 11 ਜੂਨ ਨੂੰ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੂੰ ਕੱਪੜੇ ਦੇ ਬਣੇ 250 ਮਾਸਕ ਲੋੜੀਂਦੀਆਂ ਥਾਵਾਂ ‘ਤੇ ਵੰਡਣ ਲਈ ਸੌਂਪੇ ਗਏ। ਡੇਰਾ ਪ੍ਰੇਮੀਆਂ ਵੱਲੋਂ ਇਸਤੋਂ ਪਹਿਲਾਂ ਵੀ ਵੱਖ ਵੱਖ ਥਾਵਾਂ ‘ਤੇ ਆਮ ਲੋਕਾਂ ਨੂੰ 5246 ਮਾਸਕ ਵੰਡੇ ਜਾ ਚੁੱਕੇ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਨਕ ਵਲੰਟੀਅਰਾਂ ਵੱਲੋਂ ਹੁਣ ਤੱਕ ਸ਼ਹਿਰ ਅੰਦਰ 5496 ਮਾਸਕ ਵੰਡੇ ਜਾ ਚੁੱਕੇ ਹਨ।

       ਇਸ ਮੌਕੇ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਸਾ ਵਿਖੇ ਸਮਾਜ ਸੇਵੀ ਕਾਰਜਾਂ ਵਿੱਚ ਹਮੇਸ਼ਾ ਹੀ ਮੋਹਰੀ ਰੋਲ ਨਿਭਾਉਂਦੇ ਅਕਸਰ ਹੀ ਦੇਖੇ ਜਾਂਦੇ ਹਨ। ਕਰੋਨਾ ਵਾਇਰਸ ਦੇ ਕਹਿਰ ਮੌਕੇ ਵੀ ਸਥਾਨਕ ਸ਼ਾਹ ਸਤਿਨਾਕ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਲਗਾਤਾਰ ਸੇਵਾ ਕਰਦੇ ਆ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਨਾਲ ਸ਼ਰਧਾਲੂ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੇ  ਹਨ। ਕਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਹਰ ਇੱਕ ਨੂੰ ਮਾਸਕ ਪਹਿਨ ਦੇ ਰੱਖਣਾ ਲਾਜ਼ਮੀ ਹੈ ਅਤੇ ਆਮ ਲੋਕਾਂ ਨੂੰ ਮਾਸਕ ਦੀ ਜ਼ਰੂਰਤ ਪੂਰੀ ਕਰਨ ਲਈ ਵੀ ਡੇਰਾ ਪ੍ਰੇਮੀ ਪ੍ਰਸੰਰੋਲ ਨਿਭਾਅ ਰਹੇ ਹਨ। ਇਸ ਮੌਕੇ ਜਿਲ੍ਹਾ ਨੋਡਲ ਅਫਸਰ ਕੋਵਿਡ-19 ਸੰਤੋਸ਼ ਕੁਮਾਰੀ, ਜਿਲ੍ਹਾ ਮਾਸ ਮੀਡੀਆ ਅਫਸਰ ਸੁਖਮੰਦਰ ਸਿੰਘ, ਹੈਲਥ ਸੁਪਰਵਾਈਜ਼ਰ ਅਸ਼ਵਨੀ ਸ਼ਰਮਾ ਅਤੇ ਡੀਐਮਸੀ ਦਫਤਰ ਦੇ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਆਮ ਲੋਕਾਂ ਨੂੰ ਮਾਸਕ ਉਪਲਬਧ ਕਰਵਾਉਣ ਦੇ ਨਾਲ ਨਾਲ ਡੇਰਾ ਸੱਚਾ ਸੌਦਾ ਸ਼ਰਧਾਲੂ ਬਹੁਤ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਲੋੜਵੰਦ ਲੋਕਾਂ ਦੀ ਮੱਦਦ ਅਤੇ ਜ਼ਰੂਰਤ ਅਨੁਸਾਰ ਕੀਤੇ ਜਾ ਰਹੇ ਕਾਰਜ ਸਮੇਂ ਦੀ ਲੋੜ ਹੈ। ਕਰੋਨਾ ਸੰਕਟ ਵਿੱਚ ਮਾਨਸਾ ਵਿਖੇ ਡੇਰਾ ਪ੍ਰੇਮੀ ਵਧੀਆ ਕੰਮ ਕਰ ਰਹੇ ਹਨ। ਇੰਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸੇਵਾ ਕਾਰਜ ਲਗਾਤਾਰ ਜਾਰੀ ਰੱਖਣੇ ਚਾਹੀਦੇ ਹਨ।

       ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ ਤੇ ਰਾਕੇਸ਼ ਕੁਮਾਰ ਅਤੇ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਤੇ ਸਿੱਖਿਆ ਅਨੁਸਾਰ ਮਾਨਸਾ ਵਿਖੇ ਸੇਵਾ ਕਾਰਜ ਕੀਤੇ ਜਾ ਰਹੇ ਹਨ। 22 ਮਾਰਚ ਤੋਂ ਲਗਾਤਾਰ ਲੋੜ ਮੁਤਾਬਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਲੋੜਵੰਦ ਲੋਕਾਂ ਨੂੰ ਖਾਣਾ ਦੇਣ, ਜ਼ਰੂਰਤਮੰਦਾਂ ਨੂੰ ਘਰੇਲੂ ਸਮਾਨ ਤੇ ਰਾਸ਼ਨ ਵੰਡਣ, ਇਮਾਰਤਾਂ ਨੂੰ ਸੈਨੇਟਾਈਜ਼ ਕਰਨ, ਸਾਬਣਾਂ ਤੇ ਮਾਸਕ ਵੰਡਣ, ਸੈਨੇਟਾਈਜ਼ਰ ਦੇਣ, ਪੁਲਿਸ ਨਾਕਿਆਂ ਉਪਰ ਬੈਰੀਕੇਟਾਂ ਨੂੰ ਰਿਫਲੈਕਟਰ ਲਾਉਣ ਆਦਿ ਸਮੇਤ ਲੋੜੀਂਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਜਿੱਥੇ ਲੋੜ ਸਮਝਣਗੇ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਹਮੇਸ਼ਾ ਤਿਆਰ ਹਨ।

       ਇਸ ਮੌਕੇ ਸਿਵਲ ਸਰਜਨ ਦਫਤਰ ਦੇ ਸਟਾਫ ਤੋਂ ਇਲਾਵਾ 15 ਮਂੈਬਰ ਤਰਸੇਮ ਚੰਦ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾਂ, ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜ਼ਰ ਸਿੰਘ, ਸੁਨੀਲ ਕੁਮਾਰ, ਜੀਵਨ ਕੁਮਾਰ, ਰਮੇਸ਼ ਕੁਮਾਰ ਅੰਕੁਸ਼ ਲੈਬ, ਖਿੱਚੀ ਟੇਲਰ, ਰਮੇਸ਼ ਕੁਮਾਰ, ਖੁਸ਼ਵੰਤ ਪਾਲ, ਵੇਦ ਪ੍ਰਕਾਸ਼, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਪਿਆਰਾ ਸਿੰਘ, ਗੁਰਦੀਪ ਸਿੰਘ, ਸਵਰਨ ਸਿੰਘ, ਬਲੌਰ ਸਿੰਘ, ਹੰਸ ਰਾਜ ਅਤੇ ਸ਼ੰਮੀ ਕੁਮਾਰ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।

LEAVE A REPLY

Please enter your comment!
Please enter your name here