
ਬੁਢਲਾਡਾ 30 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ): ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਕਣਕ ਦੀ ਤਾਂ ਹੀ ਹੋਵੇਗੀ ਜੇਕਰ ਡੀ.ਏ.ਪੀ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਗੁੜੱਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਡੀ.ਏ.ਪੀ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਪਛੜ ਰਹੀ ਹੈ। ਬਿਜਾਈ ਪਛੜਨ ਕਾਰਨ ਕਣਕ ਦੀ ਝਾੜ ਤੇ ਮਾੜਾ ਅਸਰ ਪਵੇਗਾ। ਕਿਸਾਨ ਪਹਿਲਾਂ ਹੀ ਜੀਰੀ ਦੇ ਘੱਟ ਝਾੜ ਕਾਰਨ, ਨਰਮੇ ਨੂੰ ਗੁਲਾਬੀ ਸੁੰਡੀ ਅਤੇ ਬਾਰਸ਼ਾਂ ਤੋਂ ਹੋਏ ਨੁਕਸਾਨ ਕਾਰਨ ਝੰਬਿਆ ਪਿਆ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ ਖਾਦ ਨਾ ਮਿਲਣ ਕਾਰਨ ਕਾਸ਼ਤਕਾਰ ਬਹੁਤ ਪ੍ਰੇਸ਼ਾਨ ਹਨ। ਝੋਨੇ ਦੇ ਅਖੀਰਲੇ ਪਾਣੀ ਦੀ ਗਿੱਲ ਚ ਹੀ ਕਣਕ ਦੀ ਬਿਜਾਈ ਲਈ ਜ਼ਮੀਨ ਦੀ ਵਾਹੀ ਕੀਤੀ ਜਾਂਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਖਾਦ ਦਾ ਪ੍ਰਬੰਧ ਕਰੇ।
