*ਡਿਪਟੀ ਕਮਿਸ਼ਨਰ ਨੇ ਸਵੱਛ ਵਿਦਿਆਲਿਆ ਪੁਰਸਕਾਰ 2022 ਅਧੀਨ ਜ਼ਿਲ੍ਹੇ ਦੇ 38 ਸਕੂਲ ਮੁਖੀਆਂ ਨੂੰ ਪੁਰਸਕਾਰਾਂ ਦੀ ਕੀਤੀ ਵੰਡ*

0
33

ਮਾਨਸਾ, 30 ਜੂਨ(ਸਾਰਾ ਯਹਾਂ/ ਮੁੱਖ ਸੰਪਾਦਕ )
ਸਵੱਛ ਵਿਦਿਆਲਿਆ ਪੁਰਸਕਾਰ 2022 ਅਧੀਨ ਜਿਲ੍ਹਾ ਮਾਨਸਾ ਦੇ 38 ਸਕੂਲਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ (ਆਈ.ਏ.ਐਸ) ਵੱਲੋ ਪ੍ਰੰਸ਼ਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਸੰਸਾ ਪੱਤਰ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਮੂਹ ਸਕੂਲੀ ਮੁਖੀਆ ਨੂੰ ਸੁਭਕਾਨਾਵਾਂ ਦਿੱਤੀਆਂ ਅਤੇ ਭਵਿੱਖ ਅੰਦਰ ਸਿੱਖਿਆ ਦੇ ਪੱਧਰ ਨੂੰ ਹੋਰ ਬੁਲੰਦੀਆਂ ਦੇ ਲਿਜਾਉਣ ਲਈ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਸਮੂਹ ਸਕੂਲੀ ਮੁਖੀਆਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਵੈਕਸ਼ੀਨੇਸ਼ਨ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਸਕੂਲ ਮੁਖੀ ਆਪਣੇ ਅਧੀਨ ਆਉਂਦੇ ਵਿਦਿਆਰਥੀਆਂ ਪ੍ਰਤੀ ਨਿੱਜੀ ਜਿੰਮੇਵਾਰੀ ਲੈ ਕੇ ਵੈਕਸੀਨੇਸ਼ਨ ਕਰਵਾਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਹੀਨਾ ਅਪ੍ਰੈਲ 2022 ਵਿੱਚ ਵੱਖ ਵੱਖ ਸਕੂਲਾਂ ਵੱਲੋ ਸਵੱਛ ਵਿਦਿਆਲਿਆ ਪੁਰਸਕਾਰ 2022 ਲਈ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕੀਤਾ ਸੀ। ਉਸ ਤੋ ਬਾਅਦ ਜਿਲ੍ਹਾ ਪੱਧਰ ਤੇ ਨਿਯੁਕਤ ਕੀਤੇ ਵੱਖ-ਵੱਖ ਈਵੈਲੂਏਟਰਜ ਦੁਆਰਾ ਇਨ੍ਹਾਂ ਸਕੂਲਾਂ ਨੂੰ ਫਿਜੀਕਲੀ ਵੈਰੀਫਾਈ ਕੀਤਾ ਗਿਆ ਅਤੇ ਆਪਣੀ ਲੌਗਇੰਨ ਆਈ.ਡੀ ਰਾਹੀਂ ਇਨ੍ਹਾਂ ਸਕੂ~ਲਾਂ ਦੇ ਅੰਕ ਅਪਡੇਟ ਕੀਤੇ ਗਏ। ਭਾਰਤ ਸਰਕਾਰ ਦੇ ਨਿਯਮਾਂ ਮੁਤਾਬਿਕ ਇੱਕ ਜਿਲ੍ਹੇ ਵਿੱਚ 8 ਸਕੂਲ ਓਵਰਆਲ ਕੈਟਾਗਿਰੀ ਅਤੇ 30 ਸਕੂਲ ਵੱਖ ਵੱਖ ਸਬ ਕੈਟਾਗਿਰੀਆਂ ਵਿਚੋਂ ਚੁਣੇ ਜਾਣੇ ਸਨ। ਇਸ ਪੁਰਸਕਾਰ ਲਈ ਸਕੂਲਾਂ ਦੇ 2 ਵਰਗ ਬਣਾਏ ਗਏ ਸਨ, ਜਿਸ ਵਿੱਚ ਜਮਾਤ ਪਹਿਲੀ ਤੋ ਅੱਠਵੀਂ ਐਲੀਮੈਂਟਰੀ ਵਰਗ ਅਤੇ ਜਮਾਤ ਨੌਵੀਂ ਤੋ ਬਾਰਵੀਂ ਤੱਕ ਸੈਕੰਡਰੀ ਵਰਗ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਸਾਰੇ ਸਰਕਾਰੀ ਸਕੂਲ, ਏਡਿਡ ਸਕੂਲ, ਜਵਾਹਰ ਨਵੋਦਿਆ ਅਤੇ ਪ੍ਰਾਈਵੇਟ ਸਕੂਲ ਅਪਲਾਈ ਕਰ ਸਕਦੇ ਸਨ।
ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਨੇੇ ਦੱਸਿਆ ਕਿ ਜਿਲ੍ਹਾ ਮਾਨਸਾ ਦੇ 528 ਸਕੂਲਾਂ ਨੇ ਅਪਲਾਈ ਕੀਤਾ ਸੀ। ਜਿਹੜੇ ਕਿ ਵੱਖ ਵੱਖ ਈਵੈਲੂਏਟਰਜ ਦੁਆਰਾ ਵੈਰੀਫਾਈ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ 6 ਸਬ ਕੈਟਾਗਿਰੀਆਂ ਵਿੱਚ ਬੀਹੇਵੀਅਰ ਚੇਂਜ ਅਤੇ ਕਪੈਸਿਟੀ ਬਿਲਡਿੰਗ, ਕੋਵਿਡ-19 ਦੇ ਰੱਖ ਰਖਾਵ, ਹੈਡਵਾਸ਼ਿੰਗ ਵਿਦ ਸੋਪ, ਟੁਆਇਲਟਸ, ਵਾਟਰ ਅਤੇ ਓਪਰੇਸ਼ਨ ਅਤੇ ਮੈਨਟੀਨਸ ਪੈਰਾਮੀਟਰਜ ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ ਵੱਖ ਵੱਖ ਸਕੂਲਾਂ ਦੀ ਵੈਰੀਫਿਕੇਸ਼ਨ ਕਰਨ ਤੋ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਦੀ ਅਗਵਾਈ ਅਧੀਨ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ।  
ਨੋਡਲ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਓਵਰਆਲ ਕੈਟਾਗਿਰੀ ਵਿੱਚ ਸਰਕਾਰੀ ਮਿਡਲ ਸਕੂਲ ਗੋਰਖਨਾਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈਰਾ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ, ਸਰਵਹਿੱਤਕਾਰੀ ਸਕੂਲ ਭੀਖੀ, ਸਰਕਾਰੀ ਮਿਡਲ ਸਕੂਲ ਚੱਕ ਭਾਈਕੇ ਅਤੇ ਸਮਿਸ (ਹਬ) ਜੋਗਾ ਸ਼ਾਮਿਲ ਸਨ। ਇਸੇ ਤਰ੍ਹਾਂ ਬੀਹੇਵੀਅਰ ਚੇਂਜ ਅਤੇ ਕਪੈਸਿਟੀ ਬਿਲਡਿੰਗ ਕੈਟਾਗਿਰੀ ਅਧੀਨ ਸਰਕਾਰੀ ਮਿਡਲ ਸਕੂਲ ਜਟਾਣਾ ਕਲਾਂ, ਜਿੰਦਰ ਇੰਟਰਨੈਸ਼ਨਲ ਰਾਮਪੁਰ ਮੰਡੇਰ, ਜੇ.ਐਨ.ਵੀ ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਕੁਸਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਬੋਹਾ, ਕੋਵਿਡ-19 ਦੇ ਰੱਖ ਰਖਾਵ ਕੈਟਾਗਿਰੀ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ, ਕਰਨਲ ਅਕੈਡਮੀ ਬੀਰੋਕੇ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਜੋਗਾ, ਚੇਤਨ ਸਰਵਹਿੱਤਕਾਰੀ ਮਾਨਸਾ, ਹੈਡਵਾਸ਼ਿੰਗ ਵਿਦ ਸੋਪ ਕੈਟਾਗਿਰੀ ਅਧੀਨ ਸਪ੍ਰਸ ਗੇਹਲੇ, ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨਾ, ਕੈਂਵਰਿਜ ਸਕੂਲ ਨੰਗਲ ਖੁਰਦ, ਮਨੂਵਾਟਿਕਾ ਬੁਢਲਾਡਾ, ਸਪ੍ਰਸ (ਬਬ) ਬੋਹਾ, ਓਪਰੇਸ਼ਨ ਅਤੇ ਮੈਨਟੀਨਸ ਕੈਟਾਗਿਰੀ ਅਧੀਨ ਸਪ੍ਰਸ ਕੋੜੀਵਾੜਾ, ਸਰਕਾਰੀ ਪ੍ਰਾਇਮਰੀ ਸਕੂਲ ਦਾਤੇਵਾਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ, ਸਮਿਸ (ਹਬ) ਜੋਗਾ, ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ, ਟੁਆਇਲਟਸ ਕੈਟਾਗਿਰੀ ਅਧੀਨ ਸਮਿਸ ਡੇਲੂਆਣਾ, ਸਮਿਸ ਕੁਲੈਹਿਰੀ, ਸਸਸ ਕਾਹਨਗੜ੍ਹ, ਸਮਿਸ ਬਰੇਟਾ ਪਿੰਡ, ਜੀਨੀਅਸ ਪਬਲਿਕ ਸਕੂਲ ਸਰਦੂਲਗੜ੍ਹ, ਵਾਟਰ ਕੈਟਾਗਿਰੀ ਅਧੀਨ ਸਪ੍ਰਸ ਬਹਿਣੀਵਾਲ, ਸਪ੍ਰਸ ਭਾਈ ਗੁਰਦਾਸ ਬਸਤੀ ਮਾਨਸਾ, ਸਪ੍ਰਸ ਝੇਰਿਆਂਵਾਲੀ, ਸਸਸ (ਮੁੰ) ਬੋਹਾ, ਸਸਸ ਭੰਮੇ ਕਲਾਂ ਨੇ ਪੁਰਸਕਾਰ ਪ੍ਰਾਪਤ ਕੀਤੇ। ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਨੇ ਕਿਹਾ ਕਿ ਜਿਲ੍ਹਾ ਮਾਨਸਾ ਦੇ ਬਾਕੀ ਸਕੂਲਾਂ ਦੇ ਰੋਲ ਮਾਡਲ ਦਾ ਕੰਮ ਕਰਨਗੇ ਅਤੇ ਭਵਿੱਖ ਵਿੱਚ ਵੀ ਉਪਰਾਲੇ ਤ ਯਤਨ ਜਾਰੀ ਰੱਖਣਗੇ।
ਇਸ ਮੌਕੇ ਸ਼੍ਰੀ ਤਰਸੇਮ ਸੇਮੀ ਮੈਬਰ ਆਸਰਾ ਕਲੱਬ ਮਾਨਸਾ, ਪਰਵਿੰਦਰ ਸਿੰਘ ਡੀ.ਐਮ ਆਈ.ਸੀ.ਟੀ, ਸ਼੍ਰੀ ਦਿਨੇਸ਼ ਰਿਸ਼ੀ ਮੈਬਰ ਨੇਕੀ ਫਾਊਡੇਸ਼ਨ ਬੁਢਲਾਡਾ, ਸ਼ੀ ਗੁਰਦੀਪ ਸਿੰਘ ਡੀ.ਐਮ ਸਪੋਰਟਸ, ਸ਼੍ਰੀ ਰਾਮ ਕੁਮਾਰ ਡੀਲਿੰਗ ਅਤੇ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਹਾਜਰ ਸਨ।

LEAVE A REPLY

Please enter your comment!
Please enter your name here