ਡਿਟੈਕਟਿਵ ਏਜੰਸੀ ਨੇ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਰਤਨ ਹਸਪਤਾਲ ਦਾ ਕੀਤਾ ਪਰਦਾਫਾਸ਼

0
53

ਚੰਡੀਗੜ•, 4 ਨਵੰਬਰ(ਸਾਰਾ ਯਹਾ / ਮੁੱਖ ਸੰਪਾਦਕ)  : ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਭਰ ਵਿੱਚ ਲਿੰਗ ਨਿਰਧਾਰਨ ਵਪਾਰ ਦਾ ਭਾਂਡਾ ਭੰਨਣ ਲਈ  ਚਲਾਈ ਜਾ ਰਹੀ ਮੁਹਿੰਮ ਤਹਿਤ ਰਤਨ ਹਸਪਤਾਲ ਜਲੰਧਰ ਦੇ ਡਾ: ਬਲਰਾਜ ਗੁਪਤਾ ਨੂੰ ਆਈ.ਪੀ.ਸੀ ਦੀ ਧਾਰਾ 420 , 120ਬੀ ਅਤੇ ਪੀ.ਸੀ-ਪੀ.ਐਨ.ਡੀ.ਟੀ ਐਕਟ ਦੀ ਧਾਰਾ 3,4,18 ਅਤੇ 23 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਅੱਜ ਇੱਥੇ ਜਾਣਕਾਰੀ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਭਰੂਣ ਹੱÎਤਿਆ ਅਤੇ ਸਮਾਜ ਵਿਰੋਧੀ ਤੱਤ ਜੋ ਅਜਿਹੇ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਹਨ, ਦਾ ਪੂਰੀ ਤਰ•ਾਂ ਸਫਾਇਆ ਕਰਨ ਲਈ ਰਾਜ ਸਰਕਾਰ ਨੇ ‘ਮਿਸ਼ਨ ਡਿਸਕਵਰੀ ਡਿਟੈਕਟਿਵ ਏਜੰਸੀ’ ਨਾਂ ਦੀ ਇੱਕ ਪ੍ਰਾਈਵੇਟ ਡਿਟੈਕਟਿਵ ਏਜੰਸੀ ਦੀਆਂ ਸੇਵਾਵਾਂ ਲਈਆਂ ਸਨ। ਉਨ•ਾਂ ਕਿਹਾ ਕਿ ਡਿਟੈਕਟਿਵ ਏਜੰਸੀ ਨੇ ਐਸ.ਬੀ.ਐਸ ਨਗਰ ਅਤੇ ਫਤਿਹਗੜ• ਸਾਹਿਬ ਦੀਆਂ ਟੀਮਾਂ ਨਾਲ ਮਿਲ ਕੇ ਹਾਲ ਹੀ ਅਜਿਹੀ ਇੱਕ ਕਾਰਵਾਈ ਅਮਲ ਵਿੱਚ ਲਿਆਂਦੀ ਸੀ।

ਉਹਨਾਂ ਅੱਗੇ ਕਿਹਾ ਕਿ ਜਿਵੇਂ ਹੀ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਤਾਂ ਇਕ ਫਰਜ਼ੀ ਮਰੀਜ਼ ਨੂੰ ਰਤਨ ਹਸਪਤਾਲ ਭੇਜਿਆ ਗਿਆ। ਹਸਪਤਾਲ ਦੀ ਮੰਗ ਅਨੁਸਾਰ ਬੱਚੇ ਦਾ ਲਿੰਗ ਨਿਰਧਾਰਨ ਕਰਨ ਲਈ 25,000 ਰੁਪਏ ਵਿੱਚ ਸੌਦਾ ਤਹਿ ਹੋਇਆ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਡਾ: ਬਲਰਾਜ ਗੁਪਤਾ ਅਤੇ ਦਲਾਲ ਔਰਤ ਨੂੰ ਰੰਗੇ ਹੱਥੀਂ ਕਾਬੂ ਕੀਤਾ ਜੋ ਹਸਪਤਾਲ ਵਿੱਚ ਲਿੰਗ ਨਿਰਧਾਰਣ ਟੈਸਟ ਕਰਵਾ ਰਹੀ ਸੀ। ਉਸ ਤੋਂ ਬਾਅਦ ਉਕਤ ਦੋਸ਼ੀਆਂ ਖਿਲਾਫ ਥਾਣਾ ਨੰਬਰ 4 ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਟੀਮ ਵਲੋਂ ਮੌਕੇ ‘ਤੇ ਇੱਕ ਅਲਟਰਾਸਾਉਂਡ ਮਸ਼ੀਨ ਵੀ ਸੀਲ ਕੀਤੀ ਗਈ ਹੈ।

ਸ੍ਰੀ ਸਿੱਧੂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਉਨ•ਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੁਰੀਤੀਆਂ ਖ਼ਿਲਾਫ਼ ਖੁੱਲ ਕੇ ਅੱਗੇ ਆਉਣ ਅਤੇ ਪੂਰੀ ਤਰ•ਾਂ ਨਾਲ ਬੁਰਾਈ ਮੁਕਤ ਸਮਾਜ ਦੀ ਸਿਰਜਣਾ ਕਰਨ ਵਿੱਚ ਵਿਭਾਗ ਦੀ ਸਹਾਇਤਾ ਕਰਨ।

ਪੰਜਾਬ ਦੇ ਲਿੰਗ ਅਨੁਪਾਤ ਵਿੱਚ ਹੋਏ ਸੁਧਾਰ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਰਜਿਸਟ੍ਰੇਸ਼ਨ ਸਿਸਟਮ, ਪੰਜਾਬ ਦੇ ਅਨੁਸਾਰ ਵਿੱਤੀ ਸਾਲ 2019-20 ਵਿੱਚ ਜਨਮ ਦੇ ਸਮੇਂ ਲਿੰਗ ਅਨੁਪਾਤ 914 ਹੈ ਜਦੋਂ ਕਿ ਵਿੱਤੀ ਸਾਲ 2020-21 (ਅਪ੍ਰੈਲ ਤੋਂ ਸਤੰਬਰ 2020) ਵਿੱਚ ਸੁਧਾਰ ਹੋਇਆ ਹੈ ਹੁਣ ਜਨਮ ਦੇ ਸਮੇਂ ਲਿੰਗ ਅਨੁਪਾਤ 917 ਹੈ। ਉਹਨਾਂ ਕਿਹਾ ਕਿ ਵਿੱਤੀ ਸਾਲ 2020-21 (ਅਪ੍ਰੈਲ 2020 ਤੋਂ ਸਤੰਬਰ 2020) ਦੌਰਾਨ ਹਸਪਤਾਲਾਂ ਦੇ 1289 ਨਿਰੀਖਣ ਕੀਤੇ ਗਏ ਅਤੇ 23 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ।——–

LEAVE A REPLY

Please enter your comment!
Please enter your name here