
ਮਾਨਸਾ 31 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਡਾ. ਨਰਿੰਦਰ ਭਾਰਗਵ ਦੀਆਂ ਲੋਕ ਭਲਾਈ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਇਲਾਵਾ ਨਿਵਾਸੀ ਹਮੇਸ਼ਾ ਰੱਖਣਗੇ ਯਾਦ
ਕਰੋਨਾ ਜਿਹੀ ਮਹਾਂਮਾਰੀ ਦੀ ਰੋਕਥਾਮ ਲਈ ਗੰਭੀਰ ਲੜਾਈ ਲੜਨ ਦੇ ਨਾਲ ਨਾਲ ਹੋਰ ਲੋਕ ਭਲਾਈ ਦੇ ਕੰਮਾਂ ਨੂੰ ਵੀ ਦਿੱਤਾ ਗਿਆ ਅੰਜਾਮ
ਐਸ.ਐਸ.ਪੀ ਮਾਨਸਾ ਡਾ ਨਰਿੰਦਰ ਭਾਰਗਵ ਦੀ ਮਾਨਸਾ ਤੋਂ ਬਤੌਰ ਐਸ.ਐਸ.ਪੀ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਬਦਲੀ ਹੋ ਗਈ ਹੈ। ਇਸ ਬਦਲੀ ਸਬੰਧੀ ਪ੍ਰਤੀਕ੍ਰਮ ਕਰਦੇ ਹੋਏ ਉੱਘੇ ਸਮਾਜ ਸੇਵੀ ਅਤੇ ਕਈ ਲੋਕ ਹਿਤੈਸ਼ੀ ਸੰਸਥਾਵਾਂ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਭਾਵੇਂ ਬਦਲੀਆਂ ਹਰ ਇੱਕ ਅਧਿਕਾਰੀ ਤੇ ਕਰਮਚਾਰੀ ਦੀ ਜ਼ਿੰਦਗੀ ਦਾ ਇੱਕ ਜਰੂਰੀ ਤੇ ਮਹੱਤਵਪੂਰਣ ਹਿੱਸਾ ਹੁੰਦੀਆਂ ਹਨ ਪਰ ਉਹ ਅਧਿਕਾਰੀ ਹਮੇਸ਼ਾ ਇਲਾਕੇ ਦੇ ਲੋਕਾਂ ਵਜੋਂ ਯਾਦ ਕੀਤੇ ਜਾਂਦੇ ਹਨ ਜੋ ਲੋਕਾਂ ਲਈ ਅਜਿਹੇ ਕੰਮ ਕਰ ਜਾਂਦੇ ਹਨ ਜੋ ਲੀਕ ਤੋਂ ਹਟਕੇ ਹੁੰਦੇ ਹਨ। ਅਜਿਹੇ ਹੀ ਅਫਸਰ ਹਨ ਡਾH ਨਰਿੰਦਰ ਭਾਰਗਵ। ਪ੍ਰੈਸ ਦੇ ਨਾਮ ਜਾਰੀ ਸੰਦੇਸ਼ ਵਿੱਚ ਐਡਵੋਕੇਟ ਮਾਹਲ ਨੇ ਕਿਹਾ ਕਿ ਡਾ ਭਾਰਗਵ ਇਸ ਜਿਲ੍ਹੇ ਵਿੱਚ ਦੂਸਰੀ ਵਾਰ ਐਸ.ਐਸ.ਪੀ ਜਿਹੇ ਮਹੱਤਵਪੂਰਨ ਅਹੁਦੇ *ਤੇ ਤਾਇਨਾਤ ਹੋਏ ਸਨ। ਉਨ੍ਹਾਂ ਪਹਿਲੀ ਟਰਮ ਵਿੱਚ ਵੀ ਲੋਕ ਭਲਾਈ, ਵਿਸ਼ੇਸ਼ ਕਰਕੇ ਨਸ਼ੇ ਦੀ ਰੋਕ ਥਾਮ ਪ੍ਰਤੀ ਸ਼ਲਾਘਾਯੋਗ ਕਦਮ ਉਠਾਏ ਸਨ ਅਤੇ ਹੁਣ ਤਾਂ ਆਪਣੇ ਵਿਭਾਗੀ ਕਰਤੱਵਾਂ ਦੇ ਨਾਲ ਨਾਲ ਕੋਵਿਡ^19 ਦੀ ਰੋਕਥਾਮ ਲਈ ਬਣਦੇ ਕਦਮ ਉਠਾਉਣੇ, ਲੌਕਡਾਊਨ ਅਤੇ ਕਰਫਿਊ ਦੌਰਾਨ ਸਰਕਾਰੀ ਆਦੇਸ਼ਾਂ ਨੂੰ ਇੰਨ ਬਿੰਨ ਸਖਤੀ ਨਾਲ (ਪਰ ਜਨ ਸਹਿਮਤੀ ਨਾਲ) ਲਾਗੂ ਕਰਵਾਉਣੇ ਨਾਲ ਹੀ ਜਿਲ੍ਹੇ ਦਾ ਕ੍ਰਾਈਮ ਗ੍ਰਾਫ ਹੇਠਾਂ ਲਿਆਉਣ ਵਰਗੇ ਕੁੱਝ ਅਜਿਹੇ ਕੰਮ ਹਨ ਜਿੰਨ੍ਹਾਂ ਪ੍ਰਤੀ ਜਿਲ੍ਹੇ ਦੇ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ। ਡਾ ਭਾਰਗਵ ਦੇ ਕਾਰਜ ਸੈ਼ਲੀ ਬਾਰੇ ਵਿਸਥਾਰ ਨਾਲ ਦਸਦਿਆਂ ਸ਼੍ਰੀ ਮਾਹਲ ਨੇ ਕਿਹਾ ਕਿ ਇਸ ਨਿਯੁਕਤੀ ਦੌਰਾਨ ਕੋਵਿਡ^19 ਜਿਹੀ ਮਹਾਂਮਾਰੀ ਨਾਲ ਵਾਸਤਾ ਪੈਣ ਕਰਕੇ ਡਾH ਭਾਰਗਵ ਦੇ ਸਾਹਮਣੇ ਬਹੁਤ ਵੱਡਾ ਚੈਲੰਿਜ ਆ ਖੜ੍ਹਾ ਹੋਇਆ ਸੀ ਕਿਉਂਕਿ ਇਹ ਬਿਮਾਰੀ ਰਿਕਾਰਡ ਗਿਣਤੀ ਵਿੱਚ ਵਧਦੀ ਗਈ ਹੈ ਅਤੇ ਅਜੇ ਵੀ ਵਧਦੀ ਜਾ ਰਹੀ ਹੈ। ਇਸ ਸਮੇਂ ਲੱਗੇ ਕਰਫਿਊ ਦੌਰਾਨ ਉਨ੍ਹਾਂ ਵੱਲੋਂ ਪਿੰਡ$ਸ਼ਹਿਰ ਕਮੇਟੀਆਂ ਬਣਾਕੇ ਪਿੰਡਾਂ $ ਵਾਰਡਾਂ ਵਿੱਚ ਵੀਪੀਓਜ਼ (ਵਾਰਡ$ਵਿਲੇਜ ਪੁਲਿਸ ਅਫਸਰ) ਲਗਾਕੇ ਅਤੇ ਲੋਕਾਂ ਦੀ ਮੱਦਦ ਨਾਲ ਹੀ ਖੁਦ ਦੀ ਮਰਜ਼ੀ ਵਾਲਾ ਕਰਫਿਊ ਲਗਾ ਕੇ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਵਿਸ਼ੇਸ਼ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਨਾਕਾਰਾਤਮਕ ਨਤੀਜਾ ਦੇਣ ਵਾਲੇ ਸਮੇਂ ਵਿੱਚ ਲੋਕਾਂ ਦੇ ਘਰਾਂ ਤੱਕ ਲੋੜੀਂਦੀਆਂ ਵਸਤਾਂ$ਸੇਵਾਵਾਂ ਮੁਹੱਈਆ ਕਰਵਾਉਣਾ, ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਸ਼ੁਰੂ ਕਰਵਾਉਣਾ, ਅਗਲੀ ਕਲਾਸ ਦੀਆਂ ਕਿਤਾਬਾਂ ਕਾਪੀਆਂ ਦੀ ਬੱਚਿਆਂ ਦੇ ਘਰਾਂ ਤੱਕ ਸਪਲਾਈ, ਕਿਸਾਨਾਂ ਦੇ ਮਸਲੇ ਜਿਵੇਂ ਲੌਕਡਾਊਨ ਕਾਰਣ ਜੋ ਸਬਜ਼ੀਆਂ ਅਤੇ ਹੋਰ ਫਸਲਾਂ ਬਾਹਰਲੇ ਸ਼ਹਿਰਾਂ ਵਿੱਚ ਨਹੀਂ ਵਿਕ ਰਹੀਆਂ ਸਨ, ਕਰਫਿਊ ਪਾਸ ਬਣਾਕੇ ਅਤੇ ਟਰਾਂਸਪੋਰਟ ਦਾ ਇੰਤਜ਼ਾਮ ਕਰਵਾਕੇ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਦਾ ਸਮਾਧਾਨ ਕੀਤਾ। ਕਣਕ ਦੀ ਖਰੀਦ ਵਿੱਚ ਲੋੜੀਂਦੇ ਸੁਰੱਖਿਆ ਇੰਤਜ਼ਾਮ ਕਰਨ ਦੇ ਨਾਲ ਸੈਨੀਟਾਈਜੇਸ਼ਨ, ਖਰੀਦ ਕੇਂਦਰਾਂ ਵਿਖੇ ਬਿਜਲੀ ਪਾਣੀ ਦੀ ਉਪਲਬਧਤਾ ਅਤੇ ਸਮੇਂ ਸਿਰ ਫਸਲ ਚੁਕਾਈ ਵਿੱਚ ਅਹਿਮ ਯੋਗਦਾਨ ਪਾਇਆ ਗਿਆ। ਇੱਕ ਹੋਰ ਬਹੁਤ ਹੀ ਮਹੱਤਵਪੂਰਣ ਕੰਮ ਡਾH ਭਾਰਗਵ ਵੱਲੋਂ ਆਪਣੀ ਸੁਚੱਜੀ ਕਾਰਜ ਕੁਸ਼ਲਤਾ ਦਾ ਪ੍ਰਗਟਾਵਾ ਕਰਦੇ ਹੋਏ ਕੀਤਾ ਗਿਆ ਕਿ ਜਿਲ੍ਹੇ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰਕੇ ਪ੍ਰੇਰਣਾ ਦੇ ਕੇ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਿਆ ਗਿਆ ਅਤੇ ਇਹ ਯਤਨ ਸਫਲ ਵੀ ਰਿਹਾ। ਇਸੇ ਤਰ੍ਹਾਂ ਡਾH ਭਾਰਗਵ ਦੇ ਧਿਆਨ ਵਿੱਚ ਆਇਆ ਕਿ ਬੁਢਾਪਾ, ਵਿਧਵਾ ਅਤੇ ਯਤੀਮ ਲਾਭਪਾਤਰੀ ਆਪਣੀਆਂ ਪੈਨਸ਼ਨਾਂ ਹਾਸਲ ਕਰਨ ਲਈ ਲੌਕਡਾਊਨ ਦੇ ਕਾਰਣ ਬੈਂਕਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਕਿਉਂਕਿ ਪਹਿਲਾਂ ਤਾਂ ਆਵਾਜਾਈ ਦੇ ਸਾਧਨ ਬੰਦ ਹੋਣ ਦੀ ਸਮਸਿਆ ਅਤੇ ਫਿਰ ਬੈਂਕਾਂ ਵਿੱਚ ਧੁੱਪ ਅਤੇ ਪਾਣੀ ਦੀ ਸਮੱਸਿਆ ਕਾਰਣ ਇਹ ਲਾਭਪਾਤਰੀ ਬਹੁਤ ਹੀ ਪ੍ਰੇਸ਼ਾਨ ਸਨ ਜਿਸਤੇ ਡਾH ਭਾਰਗਵ ਨੇ ਪਿੰਡਾਂ ਦੇ ਵੀਪੀਓਜ਼ ਅਤੇ ਬੈਂਕ ਕਰਮਚਾਰੀਆਂ ਰਾਹੀਂ ਇਹ ਪੈਨਸ਼ਨਾਂ ਰਿਕਾਰਡ ਸਮੇਂ ਅੰਦਰ ਤਕਸੀਮ ਕਰਵਾਈਆਂ ਜਿਸ ਦੀ ਇਲਾਕੇ ਭਰ ਵਿੱਚ ਬਹੁਤ ਪ੍ਰਸੰ਼ਸਾ ਹੋਈ। ਇਸੇ ਤਰ੍ਹਾਂ ਇੰਨ੍ਹਾਂ ਵੱਲੋਂ ਲੋਕ ਭਲਾਈ ਦੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਗਏ ਜਿੰਨ੍ਹਾਂ ਸਾਰਿਆਂ ਦਾ ਜ਼ਿਕਰ ਇੱਥੇ ਸੰਭਵ ਵੀ ਨਹੀਂ ਹੈ। ਸ਼੍ਰੀ ਮਾਹਲ ਨੇ ਕਿਹਾ ਕਿ ਉਹ ਇਹੋ ਕਾਮਨਾ ਕਰਦੇ ਹਨ ਕਿ ਅਜਿਹੇ ਅਫਸਰ ਹਮੇਸ਼ਾ ਹੀ ਆਉਂਦੇ ਰਹਿਣ ਅਤੇ ਉਮੀਦ ਕੀਤੀ ਕਿ ਡਾH ਭਾਰਗਵ ਭਾਵੇਂ ਬਤੌਰ ਐਸHਐਸHਪੀH ਵਿਜੀਲੈਂਸ ਬਠਿੰਡਾ ਹੀ ਗਏ ਹਨ ਪਰ ਹੁਣ ਵੀ ਹਮੇਸ਼ਾ ਲੋਕ ਸੇਵਾ ਲਈ ਤਤਪਰ ਰਹਿਣਗੇ ਕਿਉਂਕਿ ਉਨ੍ਹਾਂ ਦੇ ਦੇ ਅਧੀਨ ਹੁਣ ਤਿੰਨ ਜਿਲ੍ਹੇ ਬਠਿੰਡਾ, ਮਾਨਸਾ ਅਤੇ ਮੁਕਤਸਰ ਹਨ ।
