ਡਾਇਟ ਅਹਿਮਦਪੁਰ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ 2020 ਸੰਬੰਧੀ ਵੈਬੀਨਾਰਾਂ ਦਾ ਆਯੋਜਨ

0
119

ਬੁਢਲਾਡਾ 21, ਅਗਸਤ (ਸਾਰਾ ਯਹਾ, ਅਮਨ ਮਹਿਤਾ):  ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵੱਲੋਂ ਪਿ੍ਰੰਸੀਪਲ ਡਾ.ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿਚ ਡਾਇਟ ਤੇ ਸੈਲਫ ਫਾਈਨਾਸਡ ਕਾਲਜਜ਼ ਦੇ ਡੀ.ਐਲ.ਐੱਡ ਸਿਖਿਆਰਥੀਆਂ ਅਤੇ ਸਟਾਫ਼ ਦੇ ਪੰਜਾਬ ਪ੍ਰਾਪਤੀ ਸਰਵੇਖਣ (ਪੀ. ਏ. ਐਸ ) 2020 ਦੇ ਵੈਬੀਨਾਰ ਜੂਮ ਐਪ ਰਾਹੀਂ ਲਗਾਏ ਗਏ । ਇਨ੍ਹਾਂ ਵੈਬੀਨਾਰਾਂ ਦੇ ਰਿਸੋਰਸ ਪਰਸਨ  ਡਾ.ਬੂਟਾ ਸਿੰਘ ਸੇਖੋਂ ,ਗੁਰਨੈਬ ਸਿੰਘ ਮਘਾਣੀਆਂ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਮਾਨਸਾ, ਗਗਨਦੀਪ ਸ਼ਰਮਾ ਸਹਾਇਕ ਜਿਲ੍ਹਾ ਕੋਆਰਡੀਨੇਟਰ , ਹਰਮੀਤ ਸਿੰਘ ਬੀ ਐਮ ਸਨ। ਇਨ੍ਹਾਂ ਵੈਬੀਨਾਰਾਂ ਵਿੱਚ ਸੁਰਜੀਤ ਸਿੰਘ ਸਿੱਧੂ ਡੀ. ਈ.ਓ. ( ਸ ਸ)ਮਾਨਸਾ,ਸਰਬਜੀਤ ਸਿੰਘ ਡੀ. ਈ. ਓ.( ਐ.ਸ.) ਮਾਨਸਾ, ਜਗਰੂਪ ਸਿੰਘ ਭਾਰਤੀ ਡਿਪਟੀ ਡੀ ਈ ਓ (  ਸ  ਸ) ਮਾਨਸਾ , ਗੁਰਲਾਬ ਸਿੰਘ ਡੀ ਈ ਓ(ਐ.ਸ) ਮਾਨਸਾ ਅਤੇ ਨਰਿੰਦਰ ਸਿੰਘ ਮੋਹਲ ਜਿਲ੍ਹਾ ਗਾਈਡੈਸ ਕੌਸਲਰ ਮਾਨਸਾ ਵਿਸ਼ੇਸ਼  ਤੌਰ ਤੇ ਸ਼ਾਮਿਲ ਹੋਏ। ਇਨਾਂ ਵੈਬੀਨਾਰਾਂ ਵਿਚ ਡਾਇਟ ਦੇ ਅਧਿਆਪਕ ਸਤਨਾਮ ਸਿੰਘ ਸੱਤਾ, ਬਲਤੇਜ ਸਿੰਘ ਧਾਲੀਵਾਲ,ਸਰੋਜ ਰਾਣੀ,ਗਿਆਨਦੀਪ ਸਿੰਘ ਸਿੰਘ ਸ਼ਾਮਿਲ ਰਹੇ। ਇਸ ਮੀਟਿੰਗ ਵਿੱਚ ਪੰਜਾਬ ਪ੍ਰਾਪਤੀ ਸਰਵੇ ਕੀ ਹੈ? ਇਸਦੀ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?ਇਸ ਸਰਵੇ ਦੇ ਮੌਕ ਟੈਸਟ ਕਿਵੇਂ ਤੇ ਕਦੋਂ ਹੋਣੇ ਹਨ। ਤੇ ਫੀਲਡ ਇਨਵੈਸਟੀਗੇਟਰ ਨੇ ਇਸ ਸਰਵੇ ਕੀ ਤੇ ਕਿਵੇਂ ਆਪਣਾ ਭਰਪੂਰ ਯੋਗਦਾਨ ਪਾਉਣਾ ਹੈ,ਬਾਰੇ ਦੱਸਿਆ ਗਿਆ।ਪਹਿਲੇ ਦਿਨ ਵੈਬੀਨਾਰ ਵਿਚ ਡਾਇਟ ਅਹਿਮਦਪੁਰ, ਸੰਤ ਸੁਖਚੈਨ ਸਿੰਘ ਇੰਸਟੀਚਿਊਟ ਆਫ ਐਜੂਕੇਸ਼ਨ,ਧਰਮਪੁਰ,ਕੇ.ਸੀ.ਗਿੱਲ ਇੰਸਟੀਚਿਊਟ ਆਫ ਐਜੂਕੇਸ਼ਨ,ਮਾਖਾ, ਦਸਮੇਸ਼ ਇੰਸਟੀਚਿਊਟ ਆਫ ਐਜੂਕੇਸ਼ਨ,ਨੰਗਲ ਕਲਾਂ, ਸੰਘਾ ਕਾਲਜ ਆਫ ਐਜੂਕੇਸ਼ਨ ਸੰਘਾ ਦੇ ਸਿਖਿਆਰਥੀ ਦੂਜੇ ਦਿਨ ਵੈਬੀਨਾਰ ਵਿਚ ਐੱਸ .ਐੱਸ ਕਾਲਜ ਆਫ ਐਜੂਕੇਸ਼ਨ,ਭੀਖੀ, ਵਿੱਦਿਆ ਸਾਗਰ ਗਰਲਜ਼ ਕਾਲਜ ਆਫ ਐਜੂਕੇਸ਼ਨ ਭੀਖੀ,ਸ.ਮਿਲਖਾ ਸਿੰਘ ਐਜੂਕੇਸ਼ਨ, ਬਰੇਟਾ,ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਇੰਸਟੀਚਿਊਟ ਬਰੇਟਾ,ਵਿਦਿਆ ਸਾਗਰ ਕਾਲਜ਼ ਆਫ ਐਲੀਮੈਂਟਰੀ ਐਜੂਕੇਸ਼ਨ, ਆਹਲੂਪੁਰ ,ਭਾਰਤ ਕਾਲਜ਼ ਆਫ ਐਜੂਕੇਸ਼ਨ,ਖੈਰਾ ਖੁਰਦ ਦੇ ਸਿਖਿਆਰਥੀਆਂ ਦੇ ਵੈਬੀਨਾਰ ਵਿਚ ਭਾਗ ਲਿਆ ਤੇ ਸਰਗਰਮੀ ਨਾਲ ਪੰਜਾਬ ਪ੍ਰਾਪਤੀ ਸਰਵੇ ਸੰਬੰਧੀ ਡਾਊਟ ਵੀ ਸਾਂਝੇ ਕੀਤੇ ਤੇ ਕੁਝ ਸਵਾਲ- ਜਵਾਬ ਵੀ ਕੀਤੇ।ਅੰਤ ਵਿੱਚ ਸਿਖਿਆਰਥੀਆਂ ਅਧਿਆਪਕਾਂ ਨੂੰ ਪੀ ਏ ਐਸ 2020 ਸੰਬੰਧੀ ਮਾਪਿਆਂ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ।

LEAVE A REPLY

Please enter your comment!
Please enter your name here