ਡਾਇਟ ਅਹਿਮਦਪੁਰ ਵਲੋਂ ਆਜ਼ਾਦੀ ਸਮਾਰੋਹ ਮਨਾਇਆ ਗਿਆ

0
98

ਬੁਢਲਾਡਾ 16 ਅਗਸਤ (ਸਾਰਾ ਯਹਾ, ਅਮਨ ਮਹਿਤਾ): ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਲੋਂ ਕੋਵਿਡ 19 ਦੇ ਚਲਦਿਆਂ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਆਨਲਾਈਨ ਅਜ਼ਾਦੀ ਦਿਵਸ ਸਮਾਰੋਹ ਮਨਾਇਆ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਸੇਖੋਂ ਨੇ ਕਿਹਾ ਕਿ ਇਸ ਦੌਰ ਨੂੰ ਸਿਿਖਆਰਥੀ ਘਰੇ ਬੈਠ ਕੇ ਅਜਾਈਂ ਨਹੀਂ ਸਮਝਣਾ ਚਾਹੀਦਾ, ਬਲਕਿ ਇਸ ਵਿਚੋਂ ਮਿਲੇ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ। ਆਜ਼ਾਦੀ ਸਮਾਰੋਹ ਤੇ ਜੇਕਰ ਅਸੀਂ ਹੁਣ ਦੀ ਵਾਰ ਸਾਂਝੀ ਥਾਂ ਇਕੱਠੇ ਨਹੀਂ ਹੋਏ ਤਾਂ ਵੀ ਸਾਨੂੰ ਆਨਲਾਈ ਘਰ ਨੂੰ ਹੀ ਪਲੇਟਫਾਰਮ ਦੇ ਤੌਰ ਤੇ ਵਰਤਣਾ ਚਾਹੀਦਾ ਹੈ। ਘਰ ਤੋਂ ਵੀ ਅਸੀਂ ਆਪਣੀ ਕਲਾ ਨੂੰ ਦੂਰ ਦੂਰ ਫੈਲਾ ਸਕਦੇ ਹਾਂ। ਇਸ ਤਹਿਤ ਬੱਚਿਆਂ ਨੇ ਘਰੇ ਹੀ ਆਪਣੀ ਕਲਾ ਅਨੁਸਾਰ ਪ੍ਰੋਗਰਾਮ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਿਸ ਵਿਚ ਮੁਸਕਾਨ ਤੇ ਹਰਮਨ ਨੇ ਕਵਿਤਾ ਉਚਾਰਨ, ਆਰਤੀ ਤੇ ਹਿਤਾਕਸੀ ਨੇ ਗੀਤ, ਕੈਫੀ ਤੇ ਕੋਮਲਪ੍ਰੀਤ ਦੁਆਰਾ ਨਾਟਕ , ਸੋਨੀਆ ਦੁਆਰਾ ਡਾਂਸ,ਨਵਜੋਤ ਕੌਰ ਦੁਆਰਾ ਭੰਗੜਾ, ਰਵਨੀਤ ਦੁਆਰਾ ਸੋਲੋ ਡਾਂਸ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਪ੍ਰੋਗਰਾਮ ਦੇ ਸੰਚਾਲਕ ਮੈਡਮ ਸਰੋਜ , ਅਧਿਆਪਕ ਸਤਨਾਮ ਸਿੰਘ, ਅਧਿਆਪਕ ਬਲਤੇਜ ਸਿੰਘ ਧਾਲੀਵਾਲ ਰਹੇ। ਡਾਇਟ ਪੱਧਰ ਤੇ ਕਰਵਾਏ ਇਸ ਪ੍ਰੋਗਰਾਮ ਨੂੰ ਸਮੂਹ ਅਧਿਆਪਕ ਸਾਹਿਬਾਨ ਤੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਦੁਆਰਾ ਸਲਾਹਿਆ ਗਿਆ ਤੇ ਸਿਿਖਆਰਥੀਆਂ ਨੂੰ ਇਸ ਤਰ੍ਹਾਂ ਹੀ ਵੱਧ ਚੜ੍ਹ ਕੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ।

LEAVE A REPLY

Please enter your comment!
Please enter your name here