ਨਵੀਂ ਦਿੱਲੀ 13 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ ‘ਚ ਫਸੇ ਲੋਕਾਂ ਨੂੰ ਰਾਹਤ ਦੇਣ ਲਈ ਭਾਰਤ ਸਰਕਾਰ ਡਰਾਇਵਿੰਗ ਲਾਇਸੰਸ ਸਬੰਧੀ ਵੱਡੀ ਰਾਹਤ ਦੇਣ ਜਾ ਰਹੀ ਹੈ। ਕੇਂਦਰ ਸਰਕਾਰ ਮੋਟਰ ਵਹੀਕਲ ਨਿਯਮ 1989 ‘ਚ ਬਦਲਾਅ ਕਰਦਿਆਂ ਉਨ੍ਹਾਂ ਲੋਕਾਂ ਨੂੰ ਰਾਹਤ ਦੇਣ ਜਾ ਰਹੀ ਹੈ ਜਿਨ੍ਹਾਂ ਦੇ ਇੰਟਰਨੈਸ਼ਨਲ ਡ੍ਰਾਇਵਿੰਗ ਲਾਇਸੈਂਸ ਦੀ ਮਿਆਦ ਖਤਮ ਹੋ ਗਈ ਹੈ।
ਮੰਤਰਾਲੇ ਨੇ ਇਸ ਸੋਧ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤਹਿਤ ਉਨ੍ਹਾਂ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਪਰਮਿਟ ਜਾਰੀ ਕੀਤੇ ਜਾਣਗੇ ਜਿਨ੍ਹਾਂ ਦਾ ਡਰਾਇਵਿੰਗ ਪਰਮਿਟ ਵਿਦੇਸ਼ ਰਹਿਣ ਦੌਰਾਨ ਐਕਸਪਾਇਰ ਹੋ ਗਿਆ ਹੈ। ਸੜਕ ਆਵਾਜਾਈ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਕਈ ਨਾਗਰਿਕ ਜੋ ਵਿਦੇਸ਼ ਯਾਤਰਾ ‘ਤੇ ਹਨ, ਉਨ੍ਹਾਂ ਦੇ ਅੰਤਰਰਾਸ਼ਟਰੀ ਡਰਾਇਵਿੰਗ ਪਰਮਿਟ ਐਕਸਪਾਇਰ ਹੋ ਗਏ ਹਨ। ਫਿਲਹਾਲ ਨਵੀਨੀਕਰਨ ਦੀ ਕੋਈ ਸੁਵਿਧਾ ਨਹੀਂ। ਇਸੇ ਲਈ ਇਹ ਸੋਧ ਕੀਤੀ ਜਾ ਰਹੀ ਹੈ।
ਇਸ ਤਹਿਤ ਨਾਗਰਿਕ ਭਾਰਤੀ ਦੂਤਾਵਾਸ ਜਾਂ ਹਾਈ ਕਮਿਸ਼ਨ ਐਬਰੌਡ ਪੋਰਟਲਸ ਜ਼ਰੀਏ ਅਰਜ਼ੀ ਦਾਇਰ ਕਰ ਸਕਦੇ ਹਨ। ਇਸ ਤੋਂ ਬਾਅਦ ਅਰਜ਼ੀ ਸਬੰਧਤ RTO ਕੋਲ ਵਿਚਾਰ ਲਈ ਭੇਜੀ ਜਾਵੇਗੀ।