ਟੀ.ਅੈਸ.ਪੀ.ਅੈਲ. ਵੱਲੋ ਤਿਆਰ ਕੀਤੇ ਕੰਮਿਉਨਿਟੀ ਪਾਰਕ ਦਾ ਉਦਘਾਟਨ

0
53

ਮਾਨਸਾ 1 ਮਾਰਚ (ਬਪਸ): ਪਿੰਡ ਚਹਿਲਾਂਵਾਲਾ ਵਿਖੇ ਤਲਵੰਡੀ ਸਾਬੋ ਪਾਵਰ ਪਲਾਂਟ  ਬਣਾਂਵਾਲੀ ਵੱਲੋਂ ਬਣਾਏ ਗਏ ਸ਼ਹੀਦ ਭਗਤ ਸਿੰਘ ਪਾਰਕ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਕਰਨ ਪਹੁੰਚੇ ਥਰਮਲ ਪਲਾਂਟ ਦੇ ਸੀ.ਓ. ਵਿਕਾਸ ਸ਼ਰਮਾ ਦਾ ਪਿੰਡ ਦੀ ਸਮੂਹ ਪੰਚਾਇਤ, ਪਿੰਡ ਵਾਸੀਆਂ ਅਤੇ ਕਲੱਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਦਘਾਟਨ ਕਰਨ ਦੌਰਾਨ ਸੀ.ਓ. ਵਿਕਾਸ ਸ਼ਰਮਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥਰਮਲ ਪਲਾਂਟ ਨੇੜਲੇ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ ਲਈ ਯਤਨਸੀਲ ਹੈ। ਥਰਮਲ ਨੇੜਲੇ ਪਿੰਡਾਂ ਨੂੰ ਪਾਰਕ ਅਤੇ ਹੋਰ ਸਹੂਲਤਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਮੇਂ ਸਮੇਂ ਸਿਰ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ਸਰਪੰਚ ਦੇ ਪਤੀ ਬਲਦੇਵ ਸਿੰਘ  ਨੇ ਧਰਮਲ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਜਗ੍ਹਾ ਕੁਝ ਸਮਾਂ ਪਹਿਲਾਂ ਕੂੜਾ ਆਦਿ ਖਿੱਲਰਿਆ ਹੋਇਆ ਸੀ। ਅੱਜ ਥਰਮਲ ਦੇ ਸਹਿਯੋਗ ਨਾਲ ਉਸ ਜਗ੍ਹਾ ਤੇ ਇੱਕ ਖ਼ੂਬਸੂਰਤ ਪਾਰਕ ਬਣ ਗਿਆ ਹੈ। ਪਾਰਕ ਵਿੱਚ ਜਿੱਥੇ ਬੱਚਿਆਂ ਲਈ ਝੂਲੇ ਆਦਿ ਲਗਾਏ ਗਏ ਹਨ ਉੱਥੇ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਅਤੇ ਪੌਦੇ ਮਨਮੋਹਕ ਦ੍ਰਿਸ਼ ਪੈਦਾ ਕਰਦੇ ਹਨ। ਥਰਮਲ ਵੱਲੋਂ ਕੀਤੇ ਗਏ ਇਸ ਉਦਮ ਕਰਕੇ ਉਹ ਸਮੂਹ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੀ ਤਰਫੋਂ ਥਰਮਲ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਥਰਮਲ ਅਧਿਕਾਰੀ ਖਿਰੋਦ ਬਾਰੀਕ, ਕ੍ਰਿੱਤੀਕਾ ਭੱਟ, ਪ੍ਰੀਤੀ ਰਾਵਤ, ਅਰੁਣਿਮਾ ਭੱਟਾਚਾਰਿਆ, ਸਮੂਹ ਪਿੰਡ ਵਾਸੀ, ਕੱਲਬ ਮੈਬਰ ਅਤੇ ਗਰਾਮ ਪੰਚਾਇਤ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here