*ਟਰੱਕ ਯੂਨੀਅਨ ਚ ਕਣਕ ਦੀ ਢੋਆ ਢੁਆਈ ਦੇ ਹੋਏ ਟੈਂਡਰਾਂ ਵਿਚ ਘਪਲੇਬਾਜ਼ੀ ਕਰਨ ਦੇ ਦੋਸ਼*

0
621

ਸਰਦੂਲਗਡ਼੍ਹ 9 ਜੂਨ (ਸਾਰਾ ਯਹਾਂ/ ਬਪਸ): ਟਰੱਕ ਅਪਰੇਟਰ ਯੂਨੀਅਨ ਸਰਦੂਲਗਡ਼੍ਹ ਦੇ ਸਮੂਹ ਟਰੱਕ ਅਪਰੇਟਰਾਂ ਵੱਲੋਂ ਐਸਡੀਐਮ ਸਰਦੂਲਗੜ੍ਹ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਇਕ ਮੰਗ ਪੱਤਰ ਦੇਕੇ ਮੰਗ ਕੀਤੀ ਹੈ ਕਿ ਕਣਕ ਦੇ ਸ਼ੀਜਨ ਦੌਰਾਨ ਕਣਕ ਦੀ ਢੋਆ ਢੁਆਈ ਕਰਨ ਦੇ ਹੋਏ ਟੈਂਡਰਾਂ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਕੇ ਟਰੱਕ ਓਪਰੇਟਰਾਂ ਨੂੰ ਬਣਦਾ ਕਰਾਇਆ ਦੁਆਇਆ ਜਾਵੇ ਅਤੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਮੂਹ ਟਰੱਕ ਅਪਰੇਟਰਾਂ ਯੂਨੀਅਨ ਸਰਦੂਲਗਡ਼੍ਹ ਦੇ ਆਪ੍ਰੇਟਰਾਂ ਨੇ ਇਕ ਸਾਂਝੀ ਮੀਟਿੰਗ ਕਰਕੇ ਇਕ ਮੰਗ ਪੱਤਰ ਐਸਡੀਐਮ ਸਰਦੂਲਗੜ੍ਹ ਨੂੰ ਦਿੱਤਾ ਹੈ। ਰਮਨਦੀਪ ਕੁਮਾਰ (ਰੰਮੀ), ਸੁੱਖਵਿੰਦਰ ਸਿੰਘ ਹੀਰਕਾ, ਸੰਦੀਪ ਟੀਟੂ, ਗੁਰਪ੍ਰੀਤ ਵੱਡਾ, ਮਨੀ ਬਾਂਦਰਾ, ਕਾਲਾ ਫੱਤਾ, ਦੀਪ ਮੀਰਪੁਰ, ਰੋਹੀ ਰਾਮ (ਮੰਗਾ) ਆਦਿ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੌਰਾਨ ਟਰੱਕ ਯੂਨੀਅਨ ਸਰਦੂਲਗਡ਼੍ਹ ਦੇ ਟੈਂਡਰ ਟਰੱਕ ਯੂਨੀਅਨ ਦੇ ਦਵਿੰਦਰਪਾਲ ਦੇ ਨਾਂ ਤੇ ਦਿੱਤੇ ਗਏ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੀਆਂ ਵੱਖ-ਵੱਖ ਟਰੱਕ ਯੂਨੀਅਨਾਂ ਵਿੱਚ ਕੀਤੇ ਗਏ ਟੈਂਡਰ ਬਣਾਈਆਂ ਗਈਆਂ ਕਮੇਟੀਆਂ ਜਾਂ ਟਰੱਕ ਯੂਨੀਅਨ ਦੇ ਮੁੱਖ ਵਿਅਕਤੀਆਂ ਦੇ ਨਾਮ ਟਰਾਂਸਫਰ ਕਰ ਦਿੱਤੇ ਗਏ ਸਨ। ਟਰੱਕ ਯੂਨੀਅਨ ਸਰਦੂਲਗਡ਼੍ਹ ਚ ਸੱਤਾ ਧਿਰ ਨਾਲ ਸਬੰਧਤ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਨੇ ਟਰੱਕ ਆਪ੍ਰੇਟਰਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਟੈਂਡਰ ਸੰਬੰਧਤ ਦਵਿੰਦਰਪਾਲ ਦੇ ਨਾਂ ਤੇ ਹੀ ਰਹਿਣ ਦਿੱਤੇ ਜਾਣ ਅਤੇ ਠੇਕੇਦਾਰ ਵੱਲੋਂ ਆਪਣਾ ਖਰਚ ਘਟਾ ਕੇ ਜੋ ਰੇਟ ਬਣਨਗੇ ਸਾਰੇ ਆਪਰੇਟਰਾਂ ਨੂੰ ਉਹ ਰੇਟ ਦਿੱਤੇ ਜਾਣਗੇ। ਸੱਤ ਮੈਂਬਰੀ ਕਮੇਟੀ ਵੱਲੋਂ ਬਕਾਇਦਾ ਇਸ ਦੀ ਇਕ ਲਿਸਟ ਡਿਸਪਲੇਅ ਬੋਰਡ ਉਪਰ ਵੀ ਲਗਾਈ ਗਈ ਸੀ। ਪਰ ਰਮਨਦੀਪ ਕੁਮਾਰ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਅਨੁਸਾਰ ਬੋਰਡ ਤੇ ਲਗਾਈ ਗਈ ਲਿਸਟ ਅਤੇ ਸਰਕਾਰ ਵੱਲੋਂ ਦਿੱਤੇ ਗਏ ਢੋਆ-ਢੁਆਈ ਦੇ ਟੈਂਡਰਾਂ ਵਿਚ ਬਹੁਤ ਵੱਡਾ ਫ਼ਰਕ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਖ਼ਰਚ ਘਟਾ ਕੇ ਵੀ ਟਰੱਕ ਅਪਰੇਟਰਾਂ ਨੂੰ 30 ਤੋੰ 35 ਫ਼ੀਸਦੀ ਘੱਟ ਕਿਰਾਇਆ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰ ਅਤੇ ਸੱਤ ਮੈਂਬਰੀ ਕਮੇਟੀ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਟਰੱਕ ਓਪਰੇਟਰਾਂ ਨੂੰ ਮੋਟਾ ਚੂਨਾ ਲਗਾਇਆ ਹੈ ਉਨ੍ਹਾਂ ਐਸਡੀਐਮ ਸਰਦੂਲਗੜ੍ਹ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਕੇ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਬਣਦਾ ਕਿਰਾਇਆ ਦੇਣ ਅਤੇ ਦੋਸ਼ੀਆਂ ਖ਼ਿਲਾਫ਼ ਭਾਰਤ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਠੇਕੇਦਾਰ ਦਵਿੰਦਰ ਪਾਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਟੈਂਡਰ ਦਿੱਤੇ ਗਏ ਸਨ ਉਹਦੇ ਵਿੱਚੋਂ ਖਰਚ ਘਟਾ ਕੇ ਹੀ ਅਪਰੇਟਰਾਂ ਨੂੰ ਬਣਦਾ ਕਿਰਾਇਆ ਦਿੱਤਾ ਗਿਆ ਹੈ ਜਿਸ ਦੀ ਕਿ ਲਿਸਟ ਪਹਿਲਾਂ ਹੀ ਕਮੇਟੀ ਮੈਂਬਰਾਂ ਵੱਲੋਂ ਲਗਾ ਦਿੱਤੀ ਗਈ ਸੀ।

LEAVE A REPLY

Please enter your comment!
Please enter your name here