*ਟਰੇਡ ਯੂਨੀਅਨਾਂ ਏਟਕ ਅਤੇ ਸੀ ਟੀ ਯੂ ਵੱਲੋ ਮਈ ਦਿਵਸ਼ ਮੋਕੇ ਕਨਵੈਨਸ਼ਨ ਕਰਕੇ ਕਿਰਤ ਕਾਨੂੰਨਾ ਸਬੰਧੀ ਲਾਮਬੰਦੀ ਦਾ ਸੱਦਾ ਦਿੱਤਾ ਜਾਵੇਗਾ-ਚੋਹਾਨ/ਦੂਲੋਵਾਲ*

0
40

ਮਾਨਸਾ 24/04/23 (ਸਾਰਾ ਯਹਾਂ/  ਮੁੱਖ ਸੰਪਾਦਕ) : ਕੇਂਦਰ ਦੀ ਮੋਦੀ ਸਰਕਾਰ ਦੇ ਕਿਰਤ ਵਿਰੋਧੀ ਫੈਸਲੇ ਜੋ ਮਜ਼ਦੂਰ ਤੇ ਕਿਰਤੀਆਂ ਲੲਈ ਮਾਰੂ
ਸਿੱਧ ਹੋ ਰਹੇ ਹਨ।2020 ਵਿੱਚ ਕਰੋਨਾ ਸੰਕਟ ਸਮੇਂ ਗਰੀਬ ਤੇ ਆਮ ਲੋਕਾਂ ਦੀ ਬਾਂਹ ਫੜਨ ਦੀ ਬਜਾਏ,ਚੁੱਪ ਚਪੀਤੇ ਕਿਰਤ ਕਾਨੂੰਨ ਵਿੱਚ ਸੋਧ ਦੇ
ਨਾ ਕੰਮ ਦਿਹਾੜੀ ਸਮੇਂ 8 ਘੰਟਿਆਂ ਤੋ 12 ਘੰਟੇ ਵਿੱਚ ਵਾਧਾ ਕਰਕੇ ਕਿਰਤੀਆਂ ਨਾਲ ਵੱਡਾ ਧੋਖਾ ਹੈ।ਜਿਸ ਦੇ ਖਿਲਾਫ ਦੇਸ਼ ਦੀਆਂ ਤਮਾਮ
ਸੰਘਰਸ਼ੀਲ ਧਿਰਾਂ ਵੱਲੋ ਸੰਘਰਸ਼ ਕੀਤਾ ਜਾ ਰਿਹਾ ਹੈ।ਅੱਜ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਸੀ ਪੀ ਆਈ ਦਫਤਰ ਵਿਖੇ ਟਰੇਡ ਯੂਨੀਅਨਾਂ
ਏਟਕ ਤੇ ਸੀ ਟੀ ਯੂ ਵੱਲੋ ਕਾਮਰੇਡ ਰਤਨ ਭੋਲਾ ਤੇ ਮੇਜਰ ਦੂਲੋਵਾਲ ਦੀ ਅਗਵਾਈ ਹੇਠ ਮਜਦੂਰ ਦਿਵਸ਼ ਮਨਾਉਣ ਸਬੰਧੀ ਮੀਟਿੰਗ ਕੀਤੀ
ਗਈ,ਜਿਸ ਵਿੱਚ ਮਈ ਦਿਵਸ਼ ਸਾਂਝੇ ਤੌਰ ਤੇ ਕਨਵੈਨਸ਼ਨ ਕਰਨ ਫੈਸ਼ਲਾ ਕੀਤਾ ਗਿਆ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪਧਾਨ ਕ੍ਰਿਸ਼ਨ ਚੋਹਾਨ ਅਤੇ ਕਿਸਾਨ ਆਗੂ ਅਮਰੀਕ ਫਫੜੇ ਨੇ ਕਿਹਾ ਕਿ ਅਮੀਰ
ਪੱਖੀ ਕਿਰਤ ਕਾਨੂੰਨਾ ਖਿਲਾਫ ਸੰਘਰਸ਼ ਕਰਨ ਲਈ ਲੋਕ ਲਾਮਬੰਦੀ ਸਮੇਂ ਦੀ ਮੱਖ ਲੋੜ ਹੈ।ਆਗੂਆਂ ਨੇ ਕਿਹਾ ਮਜ਼ਦੂਰ ਦਿਵਸ਼ ਮੌਕੇ ਲੋਕ
ਲਾਮਬੰਦੀ ਲਈ ਜਾਗਰੁਕ ਕਰਨਾ ਹੋਵੇਗਾ।ਜਿਸ ਤਹਿਤ ਕਨਵੈਨਸ਼ਨ ਕੀਤੀ ਜਾਵੇਗੀ।ਉਹਨਾ ਮੁਲਾਜਮ,ਮਜ਼ਦੂਰ,ਦੁਕਾਨਦਾਰ,ਵਪਾਰਕ ਅਤੇ
ਜਨਤਕ ਜਥੇਬੰਦੀਆਂ ਨੂੰ ਕਨਵੈਨਸ਼ਨ ਵਿੱਚ ਪੁੱਜਣ ਦੀ ਅਪੀਲ ਕੀਤੀ।ਜਿਸ ਦੀ ਤਿਆਰੀ ਸਬੰਧੀ 28/4/23 ਸਾਂਝੀ ਮੀਟਿੰਗ ਕੀਤੀ
ਜਾਵੇਗੀ।ਮੀਟਿੰਗ ਨੂੰ ਹੋਰਨਾ ਤੋ ਇਲਾਵਾ ਨਰੇਸ਼ ਬੁਰਜ ਹਰੀ,ਮਿੱਠੂ ਭੂਕਲ,ਮਿੱਠੂ ਮੰਦਰ,ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਆਗੂ ਸਾਮਲ
ਸਨ।

LEAVE A REPLY

Please enter your comment!
Please enter your name here