ਝੁਨੀਰ ਪੁਲਿਸ ਦਾ ਪੱਖਪਾਤ, ਬੱਸਾ ਲਈ ਕੋਈ ਕਾਨੂੰਨ ਨਹੀਂ, ਛੋਟੇ ਵਹੀਕਲਾਂ ਲਈ ਕਾਨੂੰਨ

0
232

ਮਾਨਸਾ 19,ਮਾਰਚ (ਸਾਰਾ ਯਹਾਂ /ਜਗਦੀਸ਼ ਬਾਂਸਲ)-ਇੱਕ ਪਾਸੇ ਪੰਜਾਬ ਸਰਕਾਰ ਵੱਲੋ ਆਪਣੇ ਚਾਰ ਸਾਲ ਪੂਰੇ ਹੋਣ ਤੇ ਪੰਜਾਬ ਵਾਸੀਆਂ ਨੂੰ ਵਧੀਆ ਪ੍ਰਸ਼ਾਸ਼ਨ ਤੇ ਲੋੜੀਦੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦਿਆਂ ਬੀਤੇ ਚਾਰ ਵਰਿਆ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਇੱਕ ਬੁਕਲੈਟ ਨਵਾਂ ਨਰੋਆ ਪੰਜਾਬ ਪ੍ਰਕਾਸ਼ਿਤ ਕਰਕੇ ਜਸ਼ਨ ਮਨਾਏ ਜਾ ਰਹੇ ਹਨ ਤੇ ਦੂਜੇ ਪਾਸੇ ਮਾਨਸਾ ਦੇੇ ਥਾਂਣਾ ਝੁਨੀਰ ਪੁਲਿਸ ਵੱਲੋਂ ਟੂਵੀਲਰ ਤੇ ਫੋਰ ਵੀਲਰ ਵਹੀਕਲ ਮਾਲਕਾ ਦੇ ਧੜਾਧੜ ਚਲਾਨ ਕੱਟ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਸ਼ੁਰੂ ਹੋਏ ਪੰਜਵੇ ਵਰੇ ਦੇ ਤੋਹਫੇ ਦਿੱਤੇ ਜਾ ਰਹੇ ਹਨ। ਸਰਕਾਰ ਦੇ ਅੰਕੜਿਆ ਮੁਤਾਬਿਕ ਕੋਰੋਨਾ ਮਹਾਂਮਾਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਲੋਕਾਂ ਨੂੰ ਮਾਸਿਕ ਲਗਾਉਣ ਲਈ ਜਾਗਰੂਕ ਕਰਨ ਦੀ ਬਜਾਏ ਮਾਨਸਾ ਪੁਲਿਸ ਮਾਸਕ ਨਾ ਲਗਾਉਣ ਤੇ ਇੱਕ ਇੱਕ ਹਜ਼ਾਰ ਦੇ ਚਲਾਨ ਕੱਟ ਕੇ ਇਸ ਮਹਾਮਾਰੀ ਦੀ ਮਾਰ ਕਾਰਨ ਪਹਿਲਾ ਹੀ ਆਰਥਿਕ ਤੰਗੀ ਝੱਲ ਰਹੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰਨ ਚ ਲੱਗੀ ਹੋਈ ਹੈ। ਕਾਫੀ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਥਾਣਾ ਝੁਨੀਰ ਦੇ ਏਰੀਏ ਵਿੱਚ ਜੇਕਰ ਕਿਸੇ ਟਾਈਮ ਮਾਸਕ ਕੋਲੇ ਹੋਣ ਦੇ ਬਾਵਜ਼ੂਦ ਵੀ ਮਾਸਕ ਮੂੰਹ ਤੇ ਲਗਾਉਣ ਦੀ ਗੁਸਤਾਖੀ ਹੋ ਜਾਵੇ ਤਾਂ ਪੁਲਿਸ ਵੱਲੋਂ ਵਾਰਨਿੰਗ ਦੇਣ ਦੀ ਬਜਾਏ ਤਰੁੰਤ ਇੱਕ ਹਜ਼ਾਰ ਦੀ ਰਸੀਦ ਕੱਟ ਕੇ ਹੱਥ ਚ ਫੜਾ ਦਿੱਤੀ ਜਾਂਦੀ ਹੈ ਲੋਕਾਂ ਦਾ ਕਹਿਣਾ ਕਿ ਕੋਰੋਨਾ ਮਹਾਮਾਰੀ ਕਾਰਨ ਪਹਿਲਾ ਹੀ ਲੋਕਾਂ ਦੇ ਰੁਜਗਾਰ ਰੁਕਣ ਕਾਰਨ ਉਹ ਆਰਥਿਕ ਤੰਗੀ ਦਾ ਸ਼ਿਕਾਰ ਨੇ ਤੇ ਉਪਰੋਂ ਪੁਲਿਸ ਵੱਲੋਂ ਧੱਕੇ ਨਾਲ ਹਜਾਰ ਹਜਾਰ ਦੀ ਪਰਚੀ ਕੱਟ ਕੇ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਮਾਸਕ ਲਗਾਉਣਾ ਜਰੂਰੀ ਕੀਤਾ ਹੈ ਪਰ ਸਰਕਾਰ ਦੇ ਇਹ ਹੁਕਮ ਜਿਆਦਾਤਰ ਗਰੀਬ ਲੋਕਾਂ ਤੇ ਹੀ ਕਿਉਂ ਲਾਗੂ ਹੋ ਰਹੇ ਹਨ ਚਾਰ ਪਹੀਆ ਜਾ ਦੋ ਪਹੀਆ ਵਾਹਨ ਮਾਲਕਾਂ ਦੇ ਕੋਰੋਨਾ ਦੀ ਉਲੰਘਣਾ ਦੇ ਚਲਾਨ ਕੱਟੇ ਜਾ ਰਹੇ ਹਨ ਪਰ ਬੱਸਾ ਵਿੱਚ ਸਰਕਾਰੀ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਕੇ ਬੱਸ ਲਈ ਮਨਜੂਰ ਸਵਾਰੀਆਂ ਤੋਂ ਡਵਲ ਸਵਾਰੀਆਂ ਲੱਦ ਕੇ ਹੋ ਰਹੀ ਉਲੰਘਣਾ ਪੁਲਿਸ ਦੇ ਨਜਰ ਨਹੀਂ ਪੈ ਰਹੀ ਜਾ ਉਨ੍ਹਾਂ ਲਈ ਪੁਲਿਸ ਦੀ ਨਜ਼ਰ ਸਵੱਲੀ ਹੈ? ਕੀ ਬੱਸਾ ਵਿੱਚ 52 ਦੀ ਬਜਾਏ 90 ਸਵਾਰੀਆਂ ਉਹ ਵੀ ਬਿਨ੍ਹਾਂ ਮਾਸਕ ਲੱਦਣ ਨਾਲ ਕੋਰੋਨਾ ਨਹੀਂ ਫੈਲ ਰਿਹਾ? ਪ੍ਰੇਸ਼ਾਨ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਪੰਜਾਬ ਵਿੱਚ ਤਾਂ ਕਾਨੂੰਨ ਸਿਰਫ ਗਰੀਬ ਤੇ ਕਮਜ਼ੋਰ ਲੋਕਾਂ ਲਈ ਹੀ ਲਾਗੂ ਹੁੰਦਾ ਹੈ। ਜਦੋ ਇਸ ਸਬੰਧੀ ਥਾਣਾ ਝੁਨੀਰ ਦੇ ਮੁੱਖੀ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਲਾਨ ਨਾ ਕੱਟਣ ਤੇ ਮੀਟਿੰਗਾਂ ਚ ਅਫਸਰ ਉਨ੍ਹਾਂ ਦੇ ਛਿੱਤਰ ਮਾਰਦੇ ਹਨ।
ਆਮ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਾ ਹੀ ਕੋਰੋਨਾ ਮਹਾਮਾਰੀ ਦੀ ਮਾਰ ਕਾਰਨ ਆਰਥਿਕ ਤੰਗੀ ਚੋ ਲੰਘ ਰਹੇ ਲੋਕਾਂ ਨੂੰ ਜੁਰਮਾਨੇ ਕਰਨ ਦੀ ਬਜਾਏ ਪੁਲਿਸ ਨਾਕਿਆ ਤੇ ਫਰੀ ਮਾਸਕ ਵੰਡੇ ਜਾਣ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਜਾਵੇ।

LEAVE A REPLY

Please enter your comment!
Please enter your name here