
ਜਲੰਧਰ 28,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਲਾਮਾ ਪਿੰਡ ਨੇੜੇ ਥਿਨਰ ਫੈਕਟਰੀ ਵਿੱਚ ਅੱਜ ਅਚਾਨਕ ਅੱਗ ਲੱਗ ਗਈ।ਜਿਸ ਮਗਰੋਂ ਫੈਕਟਰੀ ਅੰਦਰ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।ਅੱਗ ਦਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਦੇਖਿਆ ਜਾ ਸਕਦਾ ਹੈ।

ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਅੱਗ’ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਥਿਨਰ ਫੈਕਟਰੀ ਦੇ ਅੰਦਰ ਅੱਗ ਅਜੇ ਵੀ ਭੜਕੀ ਹੋਈ ਹੈ।ਅੰਦਰੋਂ ਆ ਰਹੀਆਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ, ਇਹ ਪਤਾ ਲਗ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਬਹੁਤ ਸਾਰੇ ਸਿਲੰਡਰ ਮੌਜੂਦ ਹਨ।

