*ਜੋਗਾ ਵਿਖੇ ਰਾਸ਼ਨ ਕਾਰਡ ਕੱਟੇ ਜਾਣ `ਤੇ ਦਿੱਤਾ ਜਾ ਰਿਹਾ ਧਰਨਾ 6ਵੇਂ ਦਿਨ ਜਾਰੀ*

0
25

ਜੋਗਾ 28 ਜੂਨ (ਸਾਰਾ ਯਹਾਂ/ਗੋਪਾਲ ਅਕਲੀਆ )-ਜੋਗਾ ਵਿਖੇ ਨਗਰ ਪੰਚਾਇਤ ਜੋਗਾ ਤੇ ਨੀਲੇ ਕਾਰਡ ਧਾਰਕ ਲਾਭਪਤਾਰੀਆਂ ਵੱਲੋ ਯੋਗ ਰਾਸ਼ਨ ਕਾਰਡ ਕੱਟੇ ਜਾਣ ਦੇ ਰੋਸ਼ ਵਜੋਂ ਸਬ-ਤਹਿਸੀਲ ਜੋਗਾ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਅੱਜ 6ਵੇਂ ਦਾਖ਼ਲ ਹੋ ਗਿਆ ਹੈ। ਧਰਨਾਕਾਰੀਆ ਵਲੋਂ ਰਾਸ਼ਨ ਕਾਰਡ ਕੱਟੇ ਜਾਣ ਤੇ ਦੁਆਰਾ ਚਾਲੂ ਨਾ ਕੀਤੇ ਜਾਣ ਦੇ ਰੋਸ਼ ਵਜੋਂ ਜਿਲ੍ਹਾ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਨੇ ਕਿਹਾ ਕਿ ਨਗਰ ਵਿੱਚ ਯੋਗ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਦੇ ਵੱਡ ਗਿਣਤੀ ਵਿੱਚ ਰਾਸ਼ਨ ਕਾਰਡ ਕੱਟੇ ਗਏ ਹਨ, ਜਿੰਨ੍ਹਾਂ ਨੂੰ ਚਾਲੂ ਕਰਵਾਉਣ ਲਈ ਰੋਸ਼ ਧਰਨਾ ਦਿੱਤਾ ਜਾ ਰਿਹਾ ਹੈ, ਪਰ ਸਰਕਾਰ ਤੇ ਪ੍ਰਸਾਸ਼ਨ ਵਲੋ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੀ ਮੰਗ ਨੂੰ ਅਣਗਹਿਲਿਆ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕੋਰੋਨਾ ਮਹਾਂਮਾਰੀ ਤੇ ਚਲਦਿਆ ਲੱਗੇ ਲਾਕਡਾਊਨ ਦੌਰਾਨ ਗਰੀਬ ਪਰਿਵਾਰ ਹੋਣ ਕਰਕੇ ਆਟਾ-ਦਲ ਨਾ ਮਿਲਣ ਕਾਰਨ ਪਰਿਵਾਰਾਂ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ, ਪਰ ਪ੍ਰਸਾਸ਼ਨ ਤੇ ਸਰਕਰ ਵਲੋਂ ਇੰਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਧਰਨਾਕਾਰੀਆਂ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਕੱਟੇ ਗਏ ਨੀਲੇ ਕਾਰਡ ਚਾਲੂ ਨਹੀ ਕੀਤੇ ਜਾਂਦੇ ਹਨ, ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਜਥੇਬੰਦੀਆ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਸਮੇਂ ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੌਂਸਲਰ ਗੁਰਜੰਟ ਸਿੰਘ, ਗੁਰਭੇਜ ਸਿੰਘ, ਨਰਿੰਦਰਪਾਲ ਸਿੰਘ ਖੰਗੂੜਾ, ਮਹਿੰਦਰ ਸਿੰਘ, ਮਲਕੀਤ ਸਿੰਘ, ਗੁਰਚਰਨ ਸਿੰਘ, ਸੱਤਪਾਲ ਬੱਗਾ, ਕਾਮਰੇਡ ਭਜਨ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਗੁਰਦਿਆਲ ਸਿੰਘ,  ਨਿੰਦਰਾ ਸਿੰਘ, ਪ੍ਰਧਾਨ ਦਾਰਾ ਸਿੰਘ ਆਦਿ ਹਾਜ਼ਰ ਸਨ।

ਜਦ ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨਾਲ ਗੱਲਬਾਤ ਕੀਤੀ, ਤਾ ਉਨਾਂ ਕਿਹਾ ਕਿ ਨਵੇਂ ਬਣਨੇ ਨੀਲੇ ਆਟਾ-ਦਲ ਰਾਸ਼ਨ ਕਾਰਡ ਬੰਦ ਹਨ, ਸਰਕਾਰ ਵਲੋਂ ਕਾਰਡਾਂ ਸਬੰਧੀ ਜੋ ਹਦਾਇਤਾ ਜਾਰੀ ਕੀਤੀਆ ਜਾਣਗੀਆ, ਉਸ ਮੁਤਾਬਿਕ ਨਵੇਂ ਤੇ ਕੱਟੇ ਗਏ ਰਾਸ਼ਨ ਕਾਰਡ ਚਾਲੂ ਕੀਤੇ ਜਾਣਗੇ।  

LEAVE A REPLY

Please enter your comment!
Please enter your name here