*ਜੇਪੀ ਨੱਡਾ ਨੇ ਦੱਸਿਆ ਕੈਪਟਨ ਨਾਲ ਪਈ ਭਾਜਪਾ ਦੀ ਸਾਂਝ ਦਾ ਕਾਰਨ, ਭਾਜਪਾ ਪੰਜਾਬ ‘ਚ ਅਕਾਲੀਆਂ ਨਾਲ ਕਰੇਗੀ ਗੱਠਬੰਧਨ ਬਾਰੇ ਵੀ ਦੱਸਿਆ ਫੈਸਲਾ*

0
68

ਚੰਡੀਗੜ੍ਹ: ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਛੱਡਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਦੇ ਹੱਥ ਮਿਲਾਉਣ ‘ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਬਿਆਨ ਦਿੱਤਾ ਹੈ। ਭਾਜਪਾ ਅਤੇ ਕੈਪਟਨ ਦੀ ਪਈ ਸਾਂਝ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ (ਕੈਪਟਨ) ਨੇ ਕਈ ਵਾਰ ਸਰਹੱਦੀ ਮੁੱਦੇ ਚੁੱਕੇ। ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਜੇਪੀ ਨੱਡਾ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਇੱਕ ਪ੍ਰਸ਼ਾਸਕ ਰਹੇ ਹਨ ਅਤੇ ਸਰਹੱਦੀ ਮੁੱਦਿਆਂ ‘ਤੇ ਉਨ੍ਹਾਂ ਦੀਆਂ ਚਿੰਤਾਵਾਂ ਸਾਡੇ ਨਾਲ ਮੇਲ ਖਾਂਦੀਆਂ ਹਨ।”

ਇਸ ਦੇ ਨਾਲ ਹੀ ਜਦੋਂ ਨੱਡਾ ਨੂੰ ਭਾਜਪਾ ਅਤੇ ਅਕਾਲੀ ਦਲ ਦੇ ਨਾਲ ਗੱਠਬੰਧਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਕਾਲੀ ਦਲ ਨਾਲ ਕਿਸੇ ਵੀ “ਸਮਝੌਤੇ” ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਤੀਜਿਆਂ ਤੋਂ ਬਾਅਦ ਭਾਜਪਾ ਸੰਸਦੀ ਬੋਰਡ ਵਲੋਂ ਇਸ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ।

ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਹੰਗ ਅਸੈਂਬਲੀ ਦਾ ਮੁਲਾਂਕਣ ਕੀਤਾ ਹੈ। ਨੱਡਾ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ ਹੈ। ਚੋਣਾਂ ਤੋਂ ਬਾਅਦ ਕਿਸੇ ਪਾਰਟੀ ਨਾਲ ਗਠਜੋੜ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਬਾਰੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸੋਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਉਣਾ ਚਾਹੁੰਦੀ ਹੈ। ਉਹ ਖੁਸ਼ ਹੈ ਕਿ ਇਸ ਵਾਰ ਉਹ ਜ਼ਿਆਦਾ ਸੀਟਾਂ ‘ਤੇ ਚੋਣ ਲੜੇਗਾ

ਪੰਜਾਬ ਵਿੱਚ ਇਸ ਵਾਰ ਹੰਗ ਅਸੈਂਬਲੀ ਦੇ ਆਸਾਰ ਇਸ ਲਈ ਵੀ ਬਣ ਰਹੇ ਹਨ ਕਿਉਂਕਿ ਸੂਬੇ ‘ਚ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਘੱਟ ਵੋਟਿੰਗ ਹੋਈ ਹੈ। 2017 ਵਿੱਚ 77.20% ਮਤਦਾਨ ਹੋਇਆ ਅਤੇ ਇਸ ਵਾਰ ਯਾਨੀ 2022 ਵਿੱਚ 71.95% ਮਤਦਾਨ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ਦੇ ਦੋਆਬਾ ਅਤੇ ਮਾਝੇ ਵਿੱਚ ਘੱਟ ਮਤਦਾਨ ਹੋਇਆ। ਇਸ ਦੇ ਉਲਟ ਮਾਲਵੇ ਵਿੱਚ ਬੰਪਰ ਵੋਟਿੰਗ ਹੋਈ ਹੈ। ਇਸ ਵਾਰ ਪੰਜਾਬ ਦੀਆਂ ਵੋਟਾਂ ਵਿੱਚ ਅਜਿਹਾ ਰੁਝਾਨ ਦੇਖਣ ਨੂੰ ਨਹੀਂ ਮਿਲਿਆ।

LEAVE A REPLY

Please enter your comment!
Please enter your name here