ਜੇਕਰ ਲੁੱਟਖੋਹ ਦੀਆਂ ਵਾਰਦਾਤਾਂ ਅਤੇ ਨਸ਼ਿਆਂ ਨੂੰ ਠੱਲ੍ਹ ਨਾ ਪਈ ਤਾਂ ਆਉਂਦੇ ਦਿਨਾਂ ਵਿਚ ਮਾਨਸਾ ਬੰਦ ਦਾ ਐਲਾਨ ਕੀਤਾ ਜਾਵੇਗਾ : ਪ੍ਰਧਾਨ ਬੱਬੀ ਦਾਨੇਵਾਲੀਆ

0
201

ਮਾਨਸਾ 05,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਵਪਾਰ ਮੰਡਲ  ਮਾਨਸਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਬੱਬੀ ਦਾਨੇਵਾਲੀਆ ਦੀ ਰਹਿਨੁਮਾਈ ਹੇਠ ਹੋਈ ।ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ  ਸ਼ਹਿਰ ਅੰਦਰ ਹਰ ਰੋਜ਼ ਲੁੱਟਖੋਹ ਦੀਆਂ ਘਟਨਾਵਾਂ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਜਿਸਦਾ ਮੁੱਖ ਕਾਰਨ ਨਸ਼ੇੜੀ ਵੀ ਹਨ ਜੋ ਨਸ਼ੇ ਵਿੱਚ ਧੁੱਤ ਹੋ ਕੇ ਦਿਨ ਰਾਤ ਸ਼ਰੇਆਮ  ਸੜਕਾਂ ਉਪਰ ਘੁੰਮਦੇ ਰਹਿੰਦੇ ਹਨ। ਜਦੋਂ ਵੀ ਕੋਈ ਇਕੱਲੀ ਮਹਿਲਾਵਾਂ ਮਿਲਦੀਆਂ ਹਨ ਉਨ੍ਹਾਂ ਨਾਲ ਲੁੱਟਖੋਹ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਵੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਅਜਿਹੇ ਮਾੜੇ ਅਨਸਰ ਵਾਰਦਾਤਾ  ਨੂੰ ਅੰਜਾਮ ਦੇ ਰਹੇ ਹਨ।ਇਸ ਮੌਕੇ ਦਾਨੇਵਾਲੀਆ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਦੁਕਾਨਦਾਰ ਅਤੇ ਵਪਾਰੀ ਵਰਗ ਦੇ ਲੋਕਾਂ ਸਮੇਤ ਆਮ ਲੋਕਾਂ ਨੂੰ ਲੁੱਟਿਆ ਮਾਰਿਆ ਗਿਆ ਹੈ। ਮਾਨਸਾ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮੈਡੀਕਲ ਅਤੇ ਹੋਰ ਨਸ਼ਿਆਂ ਦੀ ਭਰਮਾਰ ਹੈ । ਮੈਡੀਕਲ ਅਤੇ ਹੋਰ ਨਸ਼ੇ ਸ਼ਰ੍ਹੇਆਮ ਵਿਕ ਰਹੇ ਹਨ ਜਿਨ੍ਹਾਂ ਉੱਪਰ ਕਾਬੂ ਪਾਉਣ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ। ਅਸੀਂ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨਾਲ ਵੀ ਸੰਪਰਕ ਕੀਤਾ ਹੈ ਜੇਕਰ ਆਉਂਦੇ ਦਿਨਾਂ ਵਿੱਚ ਇਨ੍ਹਾਂ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਵਧ ਰਹੇ  ਨਸ਼ਿਆਂ ਉੱਪਰ ਕਾਬੂ ਨਾ ਪਾਇਆ ਗਿਆ ਤਾਂ ਵਪਾਰ ਮੰਡਲ ਅਹਿਮ ਮੀਟਿੰਗ ਤੋਂ ਬਾਅਦ ਬਾਜ਼ਾਰ ਬੰਦ ਅਤੇ ਹੜਤਾਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ ਪੂਰੇ ਮਾਨਸਾ ਸ਼ਹਿਰ ਦਾ ਭਲਾ ਸੋਚਣ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮਾਨਸਾ ਸ਼ਹਿਰ ਮੁਕੰਮਲ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼  ਹੜਤਾਲ ਅਤੇ ਰੋਸ ਧਰਨੇ ਦਿੱਤੇ ਜਾਣਗੇ ।ਇਸ ਗੂੰਗੀ ਬੋਲੀ ਹੋ ਚੁੱਕੀ  ਨਿਕੰਮੀ ਤੇ ਭ੍ਰਿਸ਼ਟ ਕਾਂਗਰਸ ਸਰਕਾਰ ਜਿੰਨੀ ਦੇਰ ਮਾਨਸਾ ਜ਼ਿਲ੍ਹੇ ਦੇ ਵਾਸੀਆਂ ਨੂੰ ਇਸ  ਨਸ਼ਿਆਂ ਅਤੇ ਲੁੱਟ ਖੋਹ ਅਤੇ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਨਿਜਾਤ ਨਹੀਂ ਦਿਵਾਵੇਗੀ  ਇਸ ਸਰਕਾਰ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ।  ਆਉਂਦੇ ਦਿਨਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਉਸ ਨੂੰ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਮਾਨਸਾ ਸ਼ਹਿਰ ਦੇ ਸਮਾਜ ਸੇਵਕ ਅਤੇ ਹੋਰ ਮਾਨਸਾ  ਦਾ ਵਿਕਾਸ ਚਾਹੁੰਦੇ ਸ਼ਹਿਰ ਵਾਸੀਆ ਨੂੰ ਨਾਲ ਲੈ ਕੇ  ਅਤੇ ਲੁੱਟ ਖੋਹ ਅਤੇ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਜੋ ਜੋ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਵੇਗਾ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਵਪਾਰ ਮੰਡਲ ਵੱਲੋਂ ਧੰਨਵਾਦ ਕੀਤਾ ਜਾਵੇਗਾ ।ਇਸ ਮੌਕੇ  ਮਨਜੀਤ ਸਿੰਘ, ਅਰੁਣ ਬਿੱਟੂ ,ਸੁਰੇਸ਼ ਨੰਦਗਡ਼੍ਹੀਆ ,ਇਸ਼ੂ ਮੱਖਣ ,ਅਮਨ ਮਿੱਤਲ , ਵਿਸਾਲ ਐਮ ਸੀ, ਬਿਕਰਮ ਟੈਕਸਲਾ ,ਬਿੰਦਰਪਾਲ ਟੋਨੀ ਸੈਕਟਰੀ, ਬਲਵਿੰਦਰ ਬਾਂਸਲ, ਧਰਮਪਾਲ, ਮਨੋਜ ਗਾਰਮੈਂਟਸ ,ਆਦਿ ਨੇ ਵੀ ਦੱਸਿਆ ਕਿ ਮਾਨਸਾ ਸ਼ਹਿਰ ਅੰਦਰ ਦਿਨੋਂ ਦਿਨ ਵਧ ਰਹੀਆਂ ਘਟਨਾਵਾਂ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ । ਜਿਨ੍ਹਾਂ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਸਾਫ ਸਫਾਈ ਸੀਵਰੇਜ ਦੀ ਸਮੱਸਿਆਵਾਂ ਅਤੇ ਸਟਰੀਟ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ ।ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ  ਅਤੇ ਜਲਦੀ ਹੀ ਵਪਾਰ ਮੰਡਲ ਦਾ ਇਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਸ ਐਸ ਪੀ ਮਾਨਸਾ ਨੂੰ ਮਿਲ ਕੇ ਮਾਨਸਾ ਜ਼ਿਲ੍ਹੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾ ਦੇਣਗੇ ਤਾਂ ਜੋ ਉਨ੍ਹਾਂ ਦੇ ਹੱਲ ਲਈ ਪ੍ਰਸ਼ਾਸਨ ਕੰਮ ਕਰ ਸਕੇ ।ਜ਼ਿਲ੍ਹਾ ਪ੍ਰਸ਼ਾਸਨ ਕੋਲ ਹਰ ਤਰ੍ਹਾਂ ਜਾਣਕਾਰੀ ਪਹੁੰਚੀਦੀ ਹੈ ਫਿਰ ਉਹ ਮਾਨਸਾ ਦੀ ਭਲਾਈ ਵਾਸਤੇ  ਕੰਮ ਕਿਉਂ ਨਹੀਂ ਕਰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਪ੍ਰਸ਼ਾਸਨ ਨੂੰ ਜਾਗਣਾ ਪਵੇਗਾ ਅਤੇ ਮਾਨਸਾ ਸ਼ਹਿਰ ਦੀ ਭਲਾਈ ਲਈ ਹਰ ਤਰ੍ਹਾਂ ਦੀ ਸਹੂਲਤ ਸ਼ਹਿਰ ਵਾਸੀਆਂ ਨੂੰ ਉਪਲੱਬਧ ਕਰਵਾਉਣੀ ਪਵੇਗੀ ਜੇਕਰ ਪ੍ਰਸ਼ਾਸਨ ਇਸ ਵਿੱਚ ਨਾਕਾਮ ਰਹਿੰਦਾ ਹੈ ਉਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ ।

LEAVE A REPLY

Please enter your comment!
Please enter your name here