ਕਰਜ਼ੇ ਹੇਠ ਨਿੱਕਲਿਆ ਪੰਜਾਬ ਦਾ ਦਮ, ਪੰਜ ਸਾਲਾਂ ‘ਚ ਦੁੱਗਣਾ!

0
72

ਚੰਡੀਗੜ੍ਹ 05,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਪੰਜਾਬ ਦਾ ਵਿੱਤੀ ਸੰਕਟ ਹਾਲੇ ਹੋਰ ਵੀ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਸਾਲ 2024-25 ਤੱਕ ਸੂਬੇ ਸਿਰ ਚੜ੍ਹਿਆ ਕਰਜ਼ਾ 3.73 ਲੱਖ ਕਰੋੜ ਰੁਪਏ ਹੋ ਜਾਵੇਗਾ। ਇਹ ਜਾਣਕਾਰੀ ਕੰਪਟਰੋਲਰ ਤੇ ਆਡੀਟਰ ਜਨਰਲ (CAG) ਦੀ ਤਾਜ਼ਾ ਰਿਪੋਰਟ ’ਚ ਦਿੱਤੀ ਗਈ ਹੈ। ਕੈਗ ਨੇ ਸੈਮੀਲੌਗ ਲਿਨੀਅਰ ਰੀਗ੍ਰੈਸ਼ਨ ਮਾਡਲ ਦੇ ਆਧਾਰ ’ਤੇ ਲਾਏ ਅਨੁਮਾਨਾਂ ਮੁਤਾਬਕ ਸਾਲ 2024-25 ਤੱਕ ਪੰਜਾਬ ਸਿਰ ਚੜ੍ਹਿਆ ਕਰਜ਼ਾ 3,73,988 ਕਰੋੜ ਰੁਪਏ ਹੋ ਜਾਵੇਗਾ, ਜਦਕਿ 31 ਮਾਰਚ, 2019 ਨੂੰ ਪੰਜਾਬ ਸਿਰ 1,79,130 ਕਰੋੜ ਰੁਪਏ ਦਾ ਕਰਜ਼ਾ ਸੀ। ਇੰਝ ਪੰਜ ਸਾਲਾਂ ਅੰਦਰ ਇਹ ਕਰਜ਼ਾ ਦੁੱਗਣਾ ਹੋਣ ਜਾ ਰਿਹਾ ਹੈ।

ਪਿਛਲੇ 10 ਸਾਲਾਂ ਦੌਰਾਨ ਪੰਜਾਬ ਦਾ ਕਰਜ਼ਾ ਚਾਰ–ਗੁਣਾ ਵਧਿਆ ਹੈ। ਸਾਲ 2006-07 ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ’ਚ ਆਈ ਸੀ, ਤਦ ਇਹ ਕਰਜ਼ਾ 40,000 ਕਰੋੜ ਰੁਪਏ ਦੇ ਲਗਪਗ ਸੀ। ਸਾਲ 2016-17 ’ਚ ਜਦੋਂ ਅਕਾਲੀ-ਭਾਜਪਾ ਸਰਕਾਰ ਸੱਤਾ ਤੋਂ ਲਾਂਭੇ ਹੋਈ, ਤਾਂ ਇਹ ਕਰਜ਼ਾ ਵਧ ਕੇ 1,53,773 ਕਰੋੜ ਰੁਪਏ ਹੋ ਗਿਆ ਸੀ।

ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਦੀ ਹਕੂਮਤ ਵੀ ਪੰਜਾਬ ਦੀ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਨਹੀਂ ਲਿਆ ਸੀ। ਇਕੱਲੇ ਸਾਲ 2018-19 ਦੌਰਾਨ ਹੀ ਪੰਜਾਬ ਸਿਰ 25,500 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹਿਆ ਸੀ। ਪਿਛਲੇ ਕੁਝ ਸਾਲਾਂ ਤੋਂ ਸੂਬਾ ਸਰਕਾਰ ਜਿੱਥੇ ਪੁਰਾਣੇ ਕਰਜ਼ੇ ਮੋੜ ਰਹੀ ਹੈ, ਉੱਥੇ 73 ਫ਼ੀਸਦੀ ਨਵੇਂ ਕਰਜ਼ੇ ਵੀ ਲੈ ਲੈਂਦੀ ਹੈ।

ਹੁਣ ਪੰਜਾਬ ਸਰਕਾਰ ਦੀਆਂ ਦੇਣਦਾਰੀਆਂ ਇੰਨੀਆਂ ਜ਼ਿਆਦਾ ਵਧ ਗਈਆਂ ਹਨ ਕਿ ਉਸ ਨੂੰ ਨਵੇਂ ਕਰਜ਼ੇ ’ਚੋਂ ਆਪਣੇ ਉਪਯੋਗ ਲਈ ਸਿਰਫ਼ 10 ਫ਼ੀਸਦੀ ਰਕਮ ਹੀ ਮਿਲਦੀ ਹੈ। ਭਵਿੱਖ ’ਚ ਇਹ ਕਰਜ਼ੇ ਪੰਜਾਬ ਦੀ ਵਿੱਤੀ ਸਥਿਤੀ ਹੋਰ ਵੀ ਭੈੜੀ ਕਰਨ ਜਾ ਰਹੇ ਹਨ। ਹੁਣ CAG ਨੇ ਇਹ ਨੁਕਤਾ ਉਠਾਇਆ ਹੈ।

LEAVE A REPLY

Please enter your comment!
Please enter your name here