-ਜੂਆ ਐਕਟ ਤਹਿਤ 10 ਵਿਅਕਤੀ ਮਾਨਸਾ ਪੁਲਿਸ ਨੇ ਕੀਤੇ ਗ੍ਰਿਫ਼ਤਾਰ

0
195

ਮਾਨਸਾ, 27 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਜੂਆ ਐਕਟ ਤਹਿਤ ਕਾਰਵਾਈ ਕਰਦਿਆਂ 2 ਮੁਕੱਦਮੇ ਦਰਜ ਕਰਕੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 69,130/- ਰੁਪਏ ਦੀ ਨਗਦੀ ਅਤੇ 52-52 ਪੱਤਿਆਂ ਦੀਆਂ ਤਾਸ਼ ਦੀਆਂ ਡੱਬੀਆਂ ਬਰਾਮਦ ਕੀਤੀਆਂ ਹਨ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ  ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਨਰੇਸ਼ ਕੁਮਾਰ ਪੁੱਤਰ ਬਾਲ ਮੁਕੰਦ ਵਾਸੀ ਮਾਨਸਾ, ਲਖਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਨੰਗਲ ਖੁਰਦ, ਸੱਤਪਾਲ ਪੁੱਤਰ ਵਿਕਾਸ ਚੰਦ ਵਾਸੀ ਮਾਨਸਾ, ਕਲਭੂਸ਼ਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਾਨਸਾ, ਚਮਕੌਰ ਸਿੰਘ ਉਰਫ ਸੋਨੂੰ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਨਸਾ ਅਤੇ ਕਮਲਦੀਪ ਸਿੰਘ ਪੁੱਤਰ ਰਾਮ ਪ੍ਰਸ਼ਾਦ ਵਾਸੀ ਮਾਨਸਾ ਨੂੰ ਤਾਸ਼ ਦੇ ਪੱਤਿਆਂ ‘ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਕਾਬੂ ਕਰਕੇ ਉਹਨਾਂ ਪਾਸੋਂ 55,000/-ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਬਰਾਮਦ ਹੋਣ ‘ਤੇ ਸਾਰੇ ਵਿਅਕਤੀਆਂ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿਖੇ ਜੂਆ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਰਾਜ ਕੁਮਾਰ ਪੁੱਤਰ ਰਾਮ ਲਖਨ, ਮੋਨੂੰ ਗੋਇਲ ਪੁੱਤਰ ਹਰੀ ਓਮ, ਸੋਨੂੰ ਕੁਮਾਰ ਗੋਇਲ ਪੁੱਤਰ ਪਵਨ ਕੁਮਾਰ ਅਤੇ ਪ੍ਰੀਤਮ ਲਾਲ ਪੁੱਤਰ ਉਸਨਾਕ ਰਾਏ ਵਾਸੀ ਬੁਢਲਾਡਾ ਨੂੰ ਤਾਸ਼ ਦੇ ਪੱਤਿਆ ‘ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਮੌਕੇ ‘ਤੇ ਕਾਬੂ ਕਰਕੇ ਉਨ੍ਹਾਂ ਪਾਸੋਂ 14,130/-ਰੁਪਏ ਦੀ ਨਗਦੀ ਸਮੇਤ 52 ਪੱਤੇ ਤਾਸ਼ ਬਰਾਮਦ ਹੋਣ ‘ਤੇ ਉਨ੍ਹਾਂ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਜੂਆ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।

LEAVE A REPLY

Please enter your comment!
Please enter your name here