
ਮਾਨਸਾ /ਬੁਢਲਾਡਾ 30 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) ਅੱਜ ਬਾਲ ਭਿਖਿਆ ਦੀ ਵਾਰ ਵਾਰ ਸ਼ਿਕਾਇਤਾਂ ਆਉਣ ਤੇ ਬਾਲ ਭਿੱਖਿਆ ਮੁਕਤ ਕਰਨ ਦੀ ਮੁਹਿਮ ਤਹਿਤ ਅੱਜ ਜਿਲਾ ਬਾਲ ਸੁਰੱਖਿਆ ਦਫਤਰ ਮਾਨਸਾ ਵੱਲੋ
ਮੈਡਮ ਨਾਤੀਸ਼ਾ ਪੀ ਓ ਆਈ ਸੀ ਅਤੇ ਰਾਜਵੀਰ ਸਿੰਘ ਜਿਲ੍ਹਾ ਬਾਲ ਸੁਰੱਖਿਆ ਦਫਤਰ ਮਾਨਸਾ ਅਤੇ ਬੁਢਲਾਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਗੁਰੂ ਨਾਨਕ ਕਾਲਜ਼ ਬੁਢਲਾਡਾ ਕੋਲ ਚੈਕਿੰਗ ਅਤੇ
ਬੁਢਲਾਡਾ ਵਿੱਖੇ ਵੱਖ-ਵੱਖ ਥਾਵਾਂ ‘ਤੇ ਬਾਲ ਭਿੱਖਿਆ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੋਈ ਵੀ ਭੀਖ ਮੰਗਦੇ ਹੋਏ ਨਜ਼ਰ ਨਹੀ ਆਇਆਂ।ਉਨਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜੇਕਰ ਤੁਹਾਨੂੰ ਕੋਈ ਵੀ ਬੱਚਾ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਆਵੇ ਤਾਂ ਇਸ ਦੀ ਸੂਚਨਾ ਹੈਲਪਲਾਈਨ 1098, ਜ਼ਿਲਾ ਬਾਲ ਸੁਰੱਖਿਆ ਦਫਤਰ ਮਾਨਸਾ ਜਾਂ , ਜ਼ਿਲਾ ਬਾਲ ਭਲਾਈ ਕਮੇਟੀ ਨੂੰ ਰਿਪੋਰਟ ਕੀਤੀ ਜਾਵੇ
