*ਕੇਂਦਰ ਦੀ ਨੀਤੀਆਯੋਗ ਵਿੱਚ ਸ਼ਾਮਿਲ ਨਾ ਹੋ ਕੇ ਭਗਵੰਤ ਮਾਨ ਨੇ ਕੀਤਾ ਪੰਜਾਬ ਦਾ ਆਰਥਿਕ ਪੱਖੋਂ ਨੁਕਸਾਨ :ਹਰਸਿਮਰਤ ਬਾਦਲ ਅੰਨਦਾਤੇ ਕਿਸਾਨਲਈ ਜਾਨ ਵੀ ਹਾਜਰ ਹੈ : ਹਰਸਿਮਰਤ ਕੌਰ ਬਾਦਲ*

0
21

ਮਾਨਸਾ 28 ਮਈ  (ਸਾਰਾ ਯਹਾਂ/  ਮੁੱਖ ਸੰਪਾਦਕ) :ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨਨੀਤੀ ਆਯੋਗ ਵਿੱਚ ਸ਼ਾਮਿਲ ਨਹੀਂ ਹੋਏ, ਜਿਸ ਨਾਲ ਪੰਜਾਬ ਦਾ ਵਿਤੀ ਨੁਕਸਾਨ ਹੋਇਆ ਹੈ, ਜਿਸਕਾਰਨ ਲਿੰਕ ਸੜਕਾਂ, ਪੰਚਾਇਤਾਂ ਨੂੰ ਗ੍ਰਾਂਟਾ ਅਤੇ ਹੋਰ ਵੱਖ-ਵੱਖ ਵਿਕਾਸ ਕੰਮਾਂ ਲਈ ਅਰਬਾਂ ਰੁਪਏ ਪੰਜਾਬਨੂੰ ਮਿਲਣੇ ਸੀ। ਪਰ ਇੱਕ ਪਾਸੇ ਕੇਂਦਰ ਦਾਵਿਰੋਧ ਕਰ ਰਹੇ ਹਨ। ਦੂਜੇ ਪਾਸੇ ਕੇਂਦਰ ਤੋਂ ਜੈੱਡਪਲੱਸ ਸੁਰੱਖਿਆ ਲੈ ਰਹੇ ਹਨ। ਇਹ ਗੱਲ ਕਿੰਨ੍ਹੀਹਾਸੋ-ਹੀਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤਜੋ ਹਨ, ਉਹ ਸਭ ਦੇ ਸਾਹਮਣੇ ਹਨ ਕਿਉਂਕਿ ਪੰਜਾਬ ਨੂੰ ਭਗਵੰਤ ਮਾਨ ਨਹੀਂ ਬਲਕਿ ਕੇਜਰੀਵਾਲ ਅਤੇਰਾਘਵ ਚੱਢਾ ਚਲਾ ਰਹੇ ਹਨ। ਭਗਵੰਤ ਮਾਨ ਕੇਜਰੀਵਾਲਅਤੇ ਰਾਘਵ ਚੱਢਾ ਸਾਹਮਣੇ ਇੱਕ ਕਟਪੁਤਲੀ ਬਣੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਅਜਿਹੀ ਹਾਸੋ-ਹੀਣੀ ਸਥਿਤੀ ਦੇਖ ਕੇ ਅਜੀਬ ਲੱਗਦਾ ਹੈ ਕਿ ਜਿਸਨੂੰ ਪੰਜਾਬ ਦੇ ਲੋਕਾਂ ਨੇ ਵੱਡੇ ਫਰਕ ਨਾਲ ਜਿਤਾਇਆ। ਉਹ ਮੁੱਖ ਮੰਤਰੀ ਕੇਂਦਰ ਅਤੇ ਆਪਣੇ ਆਕਾ ਦਾ ਹੱਥ ਠੋਕਾ ਬਣਿਆ ਹੋਇਆ ਹੈ। ਜਿਸ ਵਿੱਚ ਖੁਦ ਫੈਸਲੇ ਲੈਣ ਦੀ ਕੋਈ ਹਿੰਮਤਨਹੀਂ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਐਤਵਾਰਨੂੰ ਪਾਰਟੀ ਦਫਤਰ ਵਿਖੇ ਜਿਲ੍ਹਾ ਪਾਰਟੀ ਵਰਕਰਾਂ ਨਾਲ ਗੁਪਤ ਮੀਟਿੰਗ ਕਰਨ ਲਈ ਪਹੁੰਚੇ ਹੋਏਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨਵਿਵਸਥਾ, ਲੋਕ ਪੱਖੀ ਨੀਤੀਆਂ ਅਤੇ ਲੋਕਾਂ ਦਾ ਫਿਕਰ ਕਰਨ ਵਾਲੀ ਸਰਕਾਰ ਨਹੀਂ ਹੈ। ਅੰਨਦਾਤੇ ਤੋਂ ਲੈ ਕੇ ਹਰ ਵਰਗ ਇੱਥੋਂ ਤੱਕ ਕਿ ਕੀਤੇਗਏ ਵਾਅਦੇ ਮੁਤਾਬਕ 1000 ਰੁਪਏ ਪ੍ਰਤੀ ਮਹੀਨਾ ਮਿਲਣ ਵਾਲੀਆਂ ਔਰਤਾਂ ਵੀ ਸਰਕਾਰ ਦੇ ਮੂੰਹ ਵੇਖਰਹੀਆਂ ਹਨ। ਪਰ ਸਰਕਾਰ ਨੇ ਲਗਭਗ ਆਪਣਾ ਇੱਕ ਸਾਲ ਪੂਰਾ ਕਰ ਲਿਆ। ਇਸ ਉੱਤੇ ਆਪਣਾ ਮੂੰਹ ਨਹੀਂ ਖੋਲਿ੍ਹਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ, ਮਜਦੂਰਾਂ ਅਤੇਦਰਮਿਆਨੇ ਵਰਗ ਦਾ ਹਮਾਇਤੀ ਹੈ। ਉਨ੍ਹਾਂ ਨੇਕਿਸਾਨਾਂ ਨੂੰ ਵੀ ਹੱਸਦੇ-ਹੱਸਦੇ ਕਿਹਾ ਕਿ ਉਨ੍ਹਾਂ ਦੀ ਜਾਨ ਵੀ ਕਿਸਾਨਾਂ ਵਾਸਤੇ ਹਾਜਰ ਹੈ ਜੋ ਕਿਕਿਸਾਨ ਪੰਜਾਬ ਦਾ ਧੁਰਾ ਹੈ ਅਤੇ ਇਸ ਨਾਲ ਹੀ ਦੇਸ਼ ਦੀ ਆਰਥਿਕਤਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਕਿਸਾਨੀ ਮੁੱਦਿਆਂ ਤੋਂਬੇਮੁੱਖ ਹੋ ਜਾਂਦੀਆਂ ਹਨ। ਉਨ੍ਹਾਂ ਦਾ ਦੌਰ ਬਹੁਤਾਸਮਾਂ ਨਹੀਂ ਚੱਲਦਾ। ਉਨ੍ਹਾਂ ਨੇ ਇਸ ਤਰ੍ਹਾਂ ਹੀਪਾਰਟੀ ਵਰਕਰਾਂ ਨੂੰ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ। ਇਸ ਮੌਕੇ ਸਾਬਕਾ ਵਿਧਾਇਕ ਦਿਲਰਾਜਸਿੰਘ ਭੂੰਦੜ, ਸ਼੍ਰੌਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਸ਼੍ਰੌਮਣੀਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ, ਸ਼੍ਰੌਮਣੀ ਅਕਾਲੀ ਦਲ ਜਿਲ੍ਹਾ ਮਾਨਸਾ ਦਿਹਾਤੀਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ, ਹਲਕਾ ਬਠਿੰਡਾ ਦੇ ਓਬਜਰਵਰ ਅਤੇ ਸ਼੍ਰੌਮਣੀ ਅਕਾਲੀ ਦਲ ਵਪਾਰ ਵਿੰਗਜਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਹਨੀਸ਼ ਬਾਂਸਲ ਹਨੀ, ਯੂਥ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ,ਗੁਰਦੀਪ ਸਿੰਘ ਟੋਡਰਪੁਰ, ਡਾ ਜਨਕ ਰਾਜ ਸਿਗਲਾ ਮਾਨਸਾ, ਜਸਪਾਲ ਸਿੰਘ ਗੰਢੂ ਕਲਾਂ, ਰਮਨਦੀਪ ਸਿੰਘ ਗੁੜੱਦੀ, ਜੁਗਰਾਜ ਸਿੰਘ ਰਾਜੂਦਰਾਕਾ, ਜਤਿੰਦਰ ਸਿੰਘ ਸੋਢੀ ਸਰਦੂਲਗੜ੍ਹ, ਠੇਕੇਦਾਰ ਗੁਰਪਾਲ ਸਿੰਘ, ਸ਼ਾਮ ਲਾਲ ਧਲੇਵਾਂ, ਜਸਵੀਰਸਿੰਘ ਜੱਸੀ ਬਾਬਾ, ਕਰਮਜੀਤ ਮਾਘੀ, ਗੁਰਦਿਆਲ ਸਿੰਘ ਅਚਾਨਕ ਤੋਂ ਇਲਾਵਾ ਹੋਰ ਵੀ ਮੌਜੂਦਸਨ।

LEAVE A REPLY

Please enter your comment!
Please enter your name here