ਜਗਰੂਪ ਭਾਰਤੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਕਾਰਜਭਾਗ ਸੰਭਾਲਿਆ

0
51

ਮਾਨਸਾ, 6 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਕਾਰਜਭਾਗ ਸੰਭਾਲਦਿਆਂ ਜਗਰੂਪ ਭਾਰਤੀ ਨੇ ਦਾਅਵਾ ਕੀਤਾ ਕਿ ਮਾਨਸਾ ਜ਼ਿਲ੍ਹੇ ਨੂੰ ਆਨਲਾਈਨ ਸਿੱਖਿਆ ਚ ਮੋਹਰੀ ਬਣਾਉਣ ਲਈ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ।  ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਇਹ ਜ਼ਿਲ੍ਹਾ ਪਹਿਲਾਂ ਵੀ ਮੋਹਰੀ ਨੰਬਰਾਂ ਵਿਚ ਆਉਂਦਾ ਰਿਹਾ ਹੈ, ਹੁਣ ਔਖੀ ਘੜੀ ਵਿੱਚ ਵੀ ਇਸ ਜ਼ਿਲ੍ਹੇ ਦੇ ਮਿਹਨਤੀ ਅਧਿਆਪਕਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਸ੍ਰੀ ਭਾਰਤੀ ਨੇ ਸ੍ਰੀਮਤੀ ਰਾਜਵੰਤ ਕੌਰ ਜੋ ਕਿ 31 ਮਾਰਚ ਨੂੰ ਸੇਵਾ ਤੋਂ ਮੁਕਤ ਹੋ ਗਏ ਸਨ , ਦੀ ਥਾਂ ਦੋਨਾਂ ਵਿਭਾਗਾਂ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਕਾਰਜਭਾਗ ਸੰਭਾਲਿਆ। ਇਸ ਤੋਂ ਪਹਿਲਾਂ ਉਹ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਜੋਂ ਕੰਮ ਕਰ ਰਹੇ ਸਨ।  ਦੋਨਾਂ ਵਿਭਾਗਾਂ ਦੀ ਵਾਂਗਡੋਰ ਸੰਭਾਲਦਿਆਂ ਜਗਰੂਪ ਭਾਰਤੀ ਨੇ ਅੱਜ ਸਾਰਾ ਦਿਨ ਸਕੂਲ ਮੁੱਖੀਆਂ ਨਾਲ ਜ਼ੂਮ ਐਪ ਅਤੇ ਫੋਨਾਂ ਤੇ ਗੱਲਬਾਤ ਕਰਦਿਆਂ ਪੂਰੇ ਜ਼ਿਲ੍ਹੇ ਵਿੱਚ ਚੱਲ ਰਹੀ ਆਨਲਾਈਨ ਸਿੱਖਿਆ ਸਿਸਟਮ ਤੇ ਤਸੱਲੀ ਪ੍ਰਗਟਾਈ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕਿਹਾ ਕਿ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਜਿਥੇਂ ਖੁਦ ਦਾ ਖਿਆਲ ਰੱਖਣ, ਉੱਥੇਂ ਅਪਣੇ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਇਸ ਬਿਪਤਾ ਦੀ ਘੜੀ ਉਹਨਾਂ ਦਾ ਹਰ ਪੱਖੋਂ ਸਹਿਯੋਗ ਕਰਨ।
ਉੱਧਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ, ਪਿ੍ੰਸੀਪਲ ਪ੍ਰੀਤਇੰਦਰ ਸਿੰਘ ਘਈ, ਡਾ ਬੂਟਾ ਸਿੰਘ ਸੇਖੋਂ , ਪਿਰਮਲ ਸਿੰਘ ਬੋਹਾ, ਪਰਮਜੀਤ ਸਿੰਘ ਦਲੇਲ ਸਿੰਘ ਵਾਲਾ, ਅੰਗਰੇਜ਼ ਸਿੰਘ ਰਿਉਂਦ ਕਲਾਂ, ਜਿਲਾ ਕੋਆਰਡੀਨੇਟਰ ਬਲਜਿੰਦਰ ਜੋੜਕੀਆਂ, ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਜਗਰੂਪ ਭਾਰਤੀ ਨੂੰ ਵਧਾਈ ਦਿੰਦਿਆਂ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here