ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਮਾਨਸਾ ਪੁਲਿਸ ਦੀ ਇੱਕ ਹੋੋਰ ਵੱਡੀ ਪ੍ਰਾਪਤੀ

0
65

ਮਾਨਸਾ, 19 ਮਾਰਚ  (ਸਾਰਾ ਯਹਾਂ /ਮੁੱਖ ਸੰਪਾਦਕ): ਜ਼ਿਲ੍ਹਾ ਪੁਲਿਸ ਮਾਨਸਾ ਭਾਵੇਂ ਕੋਵਿਡ—19 ਦੇ ਫੈਲਾਓ ਨੂੰ ਰੋਕਣ ਲਈ ਸਮੇਂ—ਸਮੇਂ ਸਿਰ ਜਾਰੀ ਹਦਾਇਤਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੋੋਂ ਇਲਾਵਾ ਰੋੋਜ਼ਾਨਾਂ ਦੀਆ ਅਮਨ ਤੇ ਕਾਨੂੰਨ ਵਿਵਸਥਾਂ ਸਬੰਧੀ ਸਖ਼ਤ ਡਿਊਟੀਆਂ ਵਿਚ ਰੁੱਝੀ ਹੋਈ ਹੈ, ਫਿਰ ਵੀ ਇਕ ਸੁਚੱਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦਿਆਂ ਲੋਕਾਂ ਦੇ ਗੁੰਮ ਹੋਏ ਜਾਂ ਚੋਰੀ ਕੀਤੇ ਹੋਏ ਮੋਬਾਇਲ ਫੋਨ ਬਰਾਮਦ ਕਰਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਣ ਭੁਮਿਕਾ  ਨਿਭਾਈ ਗਈ ਹੈ। 

ਇਸ ਸਬੰਧੀ ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋੋਏ ਬਰਾਮਦ ਕੀਤੇ ਮੋਬਾਇਲ ਫੋਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਹੁਣ 100 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿਚ ਕਾਫੀ ਮਹਿੰਗੇ ਮੋਬਾਇਲ ਫੋਨ ਵੀ ਸ਼ਾਮਲ ਹਨ, ਜਿਵੇਂ 1 ਮੋਬਾਇਲ ਆਈਫੋਨ, 14 ਮੋਬਾਇਲ ਸੈਮਸੰਗ ਕੰਪਨੀ, 35 ਮੋਬਾਇਲ ਵੀਵੋੋ ਕੰਪਨੀ, ਐਮ.ਆਈ. ਦੇ 24 ਮੋਬਾਇਲ ਫੋੋਨ ਅਤੇ ਇਸ ਤੋੋਂ ਇਲਾਵਾ ਹੋਰ ਵੱਖ—ਵੱਖ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋੋਂ ਲੋਕ ਭਲਾਈ ਦੇ ਕੰਮ ਕਰਦਿਆਂ ਪਹਿਲਾਂ ਵੀ 813 ਮੋਬਾਇਲ ਫੋੋਨ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਗਏ ਸਨ ਅਤੇ ਹੁਣ ਹੋੋਰ 100 ਮੋਬਾਇਲ ਫੋੋਨ ਬਰਾਮਦ ਹੋੋਣ ਨਾਲ ਮਾਨਸਾ ਪੁਲਿਸ ਵੱਲੋੋਂ ਅੱਜ ਤੱਕ ਕੁੱਲ 913 ਮੋਬਾਇਲ ਫੋੋਨ ਬਰਾਮਦ ਕਰਵਾਏ ਜਾ ਚੁੱਕੇ ਹਨ। 

ਐਸ.ਐਸ.ਪੀ. ਨੇ ਦੱਸਿਆ ਕਿ ਕਪਤਾਨ ਪੁਲਿਸ (ਸਥਾਨਕ) ਸ਼੍ਰੀ ਸਤਨਾਮ ਸਿੰਘ ਦੀ ਅਗਵਾਈ ਵਿਚ ਇਕ ਪੁਲਿਸ ਟੀਮ ਦਾ ਗਠਨ ਕੀਤਾ ਹੋਇਆ ਹੈ, ਜਿਸਨੇ ਪਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਹੁਣ ਤੱਕ ਇੰਨੀ ਵੱਡੀ ਗਿਣਤੀ ਵਿਚ ਗੁੰਮ ਹੋਏ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਹੋੋਰ ਡਿਊਟੀਆਂ ਦੇ ਨਾਲ—ਨਾਲ ਮੋੋਬਾਇਲ ਫੋੋਨ ਟਰੇਸ ਕਰਨ ਦੇ ਕੰਮ ਵਿਚ ਵੀ ਮੁਸਤੈਦ ਹੈ ਅਤੇ ਨਿਕਟ ਭਵਿੱਖ ਵਿਚ ਲੋਕਾਂ ਦੇ ਬਾਕੀ ਰਹਿੰਦੇ ਗੁੰਮ ਹੋੋਏ ਜਾਂ ਚੋਰੀਸ਼ੁਦਾ ਮੋਬਾਇਲ ਫੋੋਨਾਂ ਦੇ ਬਰਾਮਦ ਹੋਣ ਦੀ ਵੱਡੀ ਉਮੀਦ ਹੈ।

LEAVE A REPLY

Please enter your comment!
Please enter your name here