ਚੇਅਰਮੈਨ ਪ੍ਰੇਮ ਮਿੱਤਲ ਨੇ ਕੀਤਾ ਅਨਾਜ਼ ਮੰਡੀਆ ਦਾ ਦੌਰਾ, ਸੁਣੀਆ ਸਮੱਸਿਆਵਾਂ  

0
77

ਜੋਗਾ, 24 ਅਪ੍ਰੈਲ ((ਸਾਰਾ ਯਹਾ/ਗੋਪਾਲ ਅਕਲੀਆ)-ਸਾਬਕਾ ਵਿਧਾਇਕ ਤੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਪਿੰਡ ਅਕਲੀਆ ਤੇ ਰੱਲਾ ਦੀਆ ਅਨਾਜ਼ ਮੰਡੀਆ ਦਾ ਦੌਰਾ ਕਰਦਿਆ ਪ੍ਰਬੰਧਾ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਤੇ ਆੜ੍ਹਤੀਆ ਦੀਆ ਸਮੱਸਿਆਵਾਂ ਸੁਣੀਆ। ਕਿਸਾਨਾਂ ਤੇ ਆੜ੍ਹਤੀਆ ਵੱਲੋਂ ਲਿਫਟਿੰਗ ਵਿੱਚ ਹੋ ਰਹੀ ਦੇਰੀ ਦੀ ਸਮੱਸਿਆ ਤੋਂ ਜਾਣੂ ਕਰਵਾਉਣ ਤੇ ਚੇਅਰਮੈਨ ਮਿੱਤਲ ਨੇ  ਉੱਚ ਅਧਿਕਾਰੀਆ ਨਾਲ ਗੱਲ ਕਰਕੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਮਿੱਤਲ ਨੇ ਕਿਹਾ ਕਿ ਲੋਕ ਤੇ ਆੜ੍ਹਤੀਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਫੂਡ ਐਡ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਪਾਸੋਂ ਅਨਾਜ਼ ਮੰਡੀਆ ਵਿੱਚ ਕੀਤੇ ਪ੍ਰਬੰਧਾ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਮਾਸਕ ਪਹਿਨਣ ਅਤੇ ਆਪਸੀ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਜੈਲਦਾਰ ਉਜਾਗਰ ਸਿੰਘ, ਰਾਜ ਸ਼ਰਮਾ, ਡਾ. ਅਵਤਾਰ ਸਿੰਘ ਰੱਲਾ, ਬਲਜਿੰਦਰ ਸਿੰਘ ਕਾਕਾ, ਰਵਿੰਦਰ ਸਿੰਘ ਖੰਗੂੜਾ, ਬਲਵਿੰਦਰ ਦਾਸ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here