ਚੀਨ ਦੀ ਚੰਨ ‘ਤੇ ਜਿੱਤ, ਝੰਡਾ ਲਹਿਰਾਉਣ ਵਾਲਾ ਦੂਜਾ ਦੇਸ਼ ਬਣਿਆ

0
49

ਬੀਜਿੰਗ 6,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਚੀਨ ਨੇ ਚੰਦਰਮਾ ਦੀ ਧਰਤੀ ‘ਤੇ ਆਪਣਾ ਝੰਡਾ ਲਹਿਰਾ ਕੇ ਇਤਿਹਾਸ ਰਚਿਆ ਹੈ। ਚੀਨ ਅਜਿਹਾ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਨੀਲ ਆਰਮਸਟ੍ਰਾਂਗ ਜੁਲਾਈ 1969 ‘ਚ ਅਮਰੀਕਾ ‘ਚ ਅਪੋਲੋ 11 ਮਿਸ਼ਨ ਦੌਰਾਨ ਚੰਦਰਮਾ ਦੀ ਧਰਤੀ ‘ਤੇ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਸੀ। ਇਸ ਤੋਂ ਬਾਅਦ, ਬਜ਼ ਐਲਡਰਿਨ ਚੰਦਰਮਾ ਦੀ ਧਰਤੀ ‘ਤੇ ਉਤਰਿਆ। ਇਸ ਮਿਸ਼ਨ ਦੇ ਦੌਰਾਨ ਯੂਐਸ ਦਾ ਝੰਡਾ ਚੰਦ ‘ਤੇ ਲਗਾਇਆ ਗਿਆ ਸੀ। ਚੀਨ ਨੇ ਇਸ ਇਤਿਹਾਸ ਨੂੰ ਚੰਦਰਮਾ ‘ਤੇ ਆਪਣੇ ਝੰਡੇ ਨਾਲ ਦੁਹਰਾਇਆ ਹੈ। ਇਹ ਝੰਡਾ 90 ਸੈਂਟੀਮੀਟਰ ਲੰਬਾ ਹੈ ਤੇ ਭਾਰ ਇਕ ਕਿਲੋ ਹੈ। ਇਹ ਫੈਬਰਿਕ ਤੋਂ ਤਿਆਰ ਕੀਤਾ ਗਿਆ ਹੈ।

ਇਸ ਦਾ ਕਾਰਨ ਚੰਦ ਦਾ ਠੰਡਾ ਤਾਪਮਾਨ ਹੈ। ਹਾਲਾਂਕਿ 1969 ‘ਚ ਚੰਦਰਮਾ ਨੂੰ ਭੇਜਿਆ ਗਿਆ ਅਮਰੀਕਾ ਦਾ ਮਿਸ਼ਨ ਮੈਨ ਮਿਸ਼ਨ ਸੀ, ਜਦਕਿ ਚੀਨ ਦਾ ਮਿਸ਼ਨ ਅਨਮੈਨ ਮਿਸ਼ਨ ਹੈ। ਇਸ ਸੰਬੰਧ ‘ਚ ਇਹ ਵੀ ਬਹੁਤ ਖ਼ਾਸ ਹੈ। ਸਿਰਫ ਇਹ ਹੀ ਨਹੀਂ ਇਸ ਮਿਸ਼ਨ ਦੌਰਾਨ ਦੂਜੀ ਵਾਰ ਚੰਦਰਮਾ ਦੀ ਧਰਤੀ ਤੋਂ ਕੁਝ ਲਿਆਇਆ ਜਾ ਰਿਹਾ ਹੈ। ਇਹ ਕਾਰਨਾਮਾ ਚੀਨ ਦੇ ਪੁਲਾੜ ਯਾਨ Chang’e-5 ਨੇ ਕੀਤਾ ਹੈ। ਆਰਮਸਟ੍ਰਾਂਗ ਮਿਸ਼ਨ ਦੌਰਾਨ ਚੰਦ ਦੀ ਮਿੱਟੀ ਆਪਣੇ ਨਾਲ ਲੈ ਆਇਆ। ਉਥੇ ਹੀ ਚੀਨ ਦੇ ਇਸ ਮਿਸ਼ਨ ਤਹਿਤ ਯਾਨ ਨੇ ਚੰਦਰਮਾ ਦੀ ਧਰਤੀ ਤੋਂ ਸੈਂਪਲ ਇਕੱਠੇ ਕੀਤੇ ਹਨ। ਹੁਣ ਇਹ ਯਾਨ ਆਪਣਾ ਕੰਮ ਪੂਰਾ ਕਰਕੇ ਰਵਾਨਾ ਹੋ ਗਿਆ ਹੈ।

ਚੀਨ ਦੀ ਪੁਲਾੜ ਏਜੰਸੀ ਨੇ ਇਸ ਦੀ ਤਸਵੀਰ ਜਾਰੀ ਕੀਤੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਚੀਨ ਨੇ ਆਪਣੇ ਯਾਨ ਦਾ ਨਾਮ ਚੰਦਰਮਾ ਦੀ ਦੇਵੀ ਦੇ ਨਾਮ ‘ਤੇ ਰੱਖਿਆ ਹੈ। ਚੀਨੀ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਚੀਨ ਨੇ ਚਾਂਗ -3 ਅਤੇ ਚਾਂਗ -4 ਨੂੰ ਚੰਦਰਮਾ ਮਿਸ਼ਨ ਦੇ ਤਹਿਤ ਭੇਜਿਆ ਸੀ। ਪੁਲਾੜ ਏਜੰਸੀ ਦੀਆਂ ਸਾਂਝੀਆਂ ਫੋਟੋਆਂ ‘ਚ ਅਸੈਂਡਰ ਦੇ ਲੈਂਡਰ ਤੋਂ ਵੱਖ ਹੋਣਾ ਦਰਸਾਇਆ ਗਿਆ ਹੈ। ਬਾਅਦ ‘ਚ ਯਾਨ ‘ਚ ਲਗਾ ਝੰਡਾ ਆਟੋਮੈਟਿਕ ਤਰੀਕੇ ਨਾਲ ਲਗਾਇਆ ਗਿਆ। ਇਸ ਤੋਂ ਇਲਾਵਾ, ਬ੍ਰਹਿਮੰਡ ਦੀ ਸਿਰਜਣਾ ਅਤੇ ਇਸ ਦੇ ਰਹੱਸਾਂ ਨਾਲ ਜੁੜੇ ਪ੍ਰਸ਼ਨਾਂ ਦੇ ਜਵਾਬ ਵੀ ਲੱਭੇ ਜਾਣਗੇ। 

LEAVE A REPLY

Please enter your comment!
Please enter your name here