ਘਰ ਵਿੱਚ ਇੱਕਲੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲਾ ਕਾਬੂ, ਮਾਮਲਾ ਦਰਜ

0
112

ਬੁਢਲਾਡਾ 28, ਜੂਨ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਮੁਹੱਲੇ ਵਿੱਚ ਰਹਿੰਦੇ  ਦਲਿਤ ਪਰਿਵਾਰ ਨਾਲ ਸੰਬੰਧਤ ਪਤੀ ਪਤਨੀ ਦਿਹਾੜੀ ਕਰਨ ਗਏ ਤਾਂ ਪਿੱਛੋ ਉਨ੍ਹਾਂ ਦੇ ਘਰ ਨਾਬਾਲਗ ਲੜਕੀ (11 ਸਾਲਾ) ਨੂੰ ਗੁਆਢੀ ਨੌਜਵਾਨ ਵੱਲੋਂ ਅਸ਼ਲੀਲ ਹਰਕਤਾ ਕਰਨ ਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਨੇ ਨਾਬਾਲਗ ਲੜਕੀ ਦੀ ਮਾਤਾ ਦੇ ਬਿਆਨ ਤੇ ਅਸ਼ਲੀਲ ਹਰਕਤਾ ਅਤੇ ਛੇੜਛਾੜ ਕਰਨ ਵਾਲੇ ਬਾਲਗ ਨੌਜਵਾਨ ਦੇ ਖਿਲਾਫ ਧਾਰਾ 354, 452 ਆਈ ਪੀ ਸੀ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉਪਰੋਕਤ ਮਾਮਲੇ ਜਾਂਚ ਸਬ ਇੰਸਪੈਕਟਰ ਥਾਣਾ ਸਿਟੀ ਪਰਵਿੰਦਰ ਕੌਰ ਵੱਲੋਂ ਸ਼ੁਰੂ ਕਰ ਦਿੱਤੀ ਹੈ। 

LEAVE A REPLY

Please enter your comment!
Please enter your name here