*ਘਰ-ਘਰ ਨੌਕਰੀ ਦੇਣ ਦੀ ਗੱਲ ਕਰਨ ਵਾਲੀ ਸੂਬੇ ਦੀ ਕੈਪਟਨ ਸਰਕਾਰ ਦੁਆਰਾ ਸਰਕਾਰੀ ਨੌਕਰੀਆਂ ਵਿੱਚ ਰੱਖੀਆਂ ਜਾ ਰਹੀਆਂ ਅਜੀਬੋ-ਗਰੀਬ ਤਰ੍ਹਾਂ ਦੀਆਂ ਸ਼ਰਤਾਂ*

0
64

ਮਾਨਸਾ 10 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) : ਘਰ-ਘਰ ਨੌਕਰੀ ਦੇਣ ਦੀ ਗੱਲ ਕਰਨ ਵਾਲੀ ਸੂਬੇ ਦੀ ਕੈਪਟਨ ਸਰਕਾਰ ਦੁਆਰਾ ਸਰਕਾਰੀ
ਨੌਕਰੀਆਂ ਵਿੱਚ ਰੱਖੀਆਂ ਜਾ ਰਹੀਆਂ ਅਜੀਬੋ-ਗਰੀਬ ਤਰ੍ਹਾਂ ਦੀਆਂ ਸ਼ਰਤਾਂ ਉਮੀਦਵਾਰਾਂ ਲਈ ਕੋਝਾ ਮਜਾਕ ਨਜਰ ਆ ਰਹੀਆਂ ਹਨ।ਪੰਜਾਬ ਭਰ
ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਲੱਖਾਂ ਰੁਪਏ ਲਗਾਕੇ ਕੀਤੇ ਕੋਰਸਾਂ ਦੇ ਬਾਵਜੂਦ ਵੀ ਸੂਬੇ ਦੇ ਉਮੀਦਵਾਰ ਪ੍ਰੇਸ਼ਾਨ ਨਜਰ ਆ ਰਹੇ
ਹਨ।ਗੱਲ ਕਰਦੇ ਹਾ ਪੰਜਾਬ ਦਾ ਮੁੱਖ ਧੁਰਾ ਮੰਨੇ ਜਾਂਦੇ (ਡਇਰੈਕਟਰ ਸਿੱਖਿਆ ਵਿਭਾਗ) ਐਜੂਕੇਸ਼ਨ ਡਿਪਾਰਟਮੈਂਟ ਦੀ। ਹਾਲ ਹੀ ਵਿੱਚ ਵਿੱਚ
ਸਿੱਖਿਆ ਵਿਭਾਗ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਰਾਹੀਂ 750 ਸਕੂਲ ਲਾਇਬ੍ਰੇਰੀਅਨ ਦੀ ਪੋਸਟਾਂ ਦਾ(ਇਸ਼ਤਿਹਾਰ ਨੰ:04 ਆਫ
2021) ਰਾਹੀਂ ਮਿਤੀ 02/04/2021 ਇਸ਼ਤਿਹਾਰ ਕੱਢਿਆ ਗਿਆ।ਜਿੱਸ ਵਿੱਚ ਪੰਜਾਬ ਸਕੂਲ ਲਾਇਬ੍ਰੇਰੀਅਨ ਦੀ ਪੋਸਟ ਲਈ ਅਪਲਾਈ
ਕਰਨ ਦੀ ਵਿੱਦਿਅਕ ਯੋਗਤਾ +2 ਦੇ ਨਾਲ-ਨਾਲ ਦੋ ਸਾਲ ਦਾ ਲਾਇਬ੍ਰੇਰੀਅਨ ਦਾ ਡਿਪਲੋਮਾ ਹੋਣ ਦੀ ਸ਼ਰਤ ਰੱਖੀ ਗਈ। ਪ੍ਰੰਤੂ ਹੈਰਾਨੀ ਦੀ ਗੱਲ
ਤਾਂ ਇਹ ਹੈ ਕਿ ਪੰਜਾਬ ਵਿੱਚ ਦੋ ਸਾਲ ਦਾ ਡਿਪਲੋਮਾ ਡਿਗਰੀ ਜਾਂ ਮਾਸਟਰ ਡਿਗਰੀ ਕਰਵਾਈ ਹੀ ਨਹੀਂ ਜਾਂਦੀ ਜੇ ਕਰਵਾਈ ਵੀ ਜਾਂਦੀ ਹੋਵੇਗੀ
ਤਾਂ ਪੰਜਾਬ ਦੇ ਨਾਮਵਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਤੋਂ ਇਸਦੀ ਜਾਣਕਾਰੀ ਹਾਸਿਲ ਨਹੀਂ ਹੋਈ। ਪੰਜਾਬ ਤੋਂ ਮਾਨਤਾ ਪ੍ਰਾਪਤ ਪੰਜਾਬ ਦੇ
ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿਰਫ ਇੱਕ-ਇੱਕ ਸਾਲ ਦੇ ਹੀ ਕੋਰਸ ਕਰਵਾਏ ਜਾਂਦੇ ਹਨ। ਸੂਬੇ ਦੀ ਕੈਪਟਨ ਸਰਕਾਰ ਦੀਆਂ
ਅਜਿਹੀਆਂ ਨੀਤੀਆਂ ਦੀ ਸਮਝ ਨਹੀਂ ਆ ਰਹੀ ਕਿ ਜੋ ਕੋਰਸ ਪੰਜਾਬ ਦੇ ਕਾਲਜ ਜਾਂ ਯੂਨੀਵਰਸਿਟੀਆਂ ਕਰਵਾ ਹੀ ਨਹੀਂ ਰਹੀਆਂ ਔਰ ਪੰਜਾਬ ਦੇ
ਵਿਦਿਆਰਥੀ ਉਹ ਕੋਰਸ ਕਰ ਹੀ ਨਹੀਂ ਰਹੇ ਫਿਰ ਕਿਓਂ ਅਜੀਬੋ-ਗਰੀਬ ਸ਼ਰਤਾਂ ਰੱਖਕੇ ਵਿਦਿਆਰਥੀਆਂ ਦੇ ਹੱਕ ਮਾਰੇ ਜਾ ਰਹੇ ਹਨ।ਕੁਝ ਪੀੜਤ
ਉਮੀਦਵਾਰਾਂ ਸਾਨੂੰ ਆਕੇ ਵੀ ਮਿਲੇ ਉਹਨਾਂ ਦੱਸਿਆ ਕਿ ਪਹਿਲਾਂ 2012 ਵਿੱਚ ਵੀ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਕੀਤੀ ਗਈ ਭਰਤੀ ਵਿੱਚ
72 ਲਾਇਬ੍ਰੇਰੀਅਨ ਦੀਆਂ ਪੋਸਟਾਂ ਦੀ ਵਿਦਿਅਕ ਯੋਗਤਾ ਦੋ ਸਾਲ ਦਾ ਡਿਪਲੋਮਾ ਰੱਖੀ ਗਈ ਸੀ ਪ੍ਰੰਤੂ ਮਾਨਯੋਗ ਪੰਜਾਬ ਅਤੇ ਹਰਿਆਣਾ
ਹਾਈਕੋਰਟ ਵੱਲੋਂ ਪਟੀਸ਼ਨ ਨੰ:25202 ਆਫ 2013-ਰੀਤਿਕਾ ਸਰੀਨ ਬਨਾਮ ਸਟੇਟ ਆਫ ਪੰਜਾਬ ਦੇ ਕੇਸ ਵਿੱਚ ਦਿੱਤੇ ਗਏ ਫੈਸਲੇ ਉਪਰੰਤ
ਜਿਹੜੇ ਉਮੀਦਵਾਰ ਇੱਕ ਸਾਲ ਦਾ ਕੋਰਸ ਬੀ.ਲਿਬ ਪਾਸ ਸਨ ਉਹਨਾਂ ਤੋਂ ਵਿਗਿਆਨ ਨੰ: 6/2012 ਮਿਤੀ 27/11/2012 ਰਾਹੀਂ ਅਰਜੀਆਂ
ਮਿਤੀ 25/11/2014 ਸ਼ਾਮ 5 ਵਜੇ ਤੱਕ ਬੋਰਡ ਦੇ ਦਫਤਰ ਦੇ ਅਡਰੈਸ ਤੇ ਭੇਜਣ ਲਈ ਕਹਿ ਦਿਤਾ ਗਿਆ ਸੀ। ਹੁਣ ਫਿਰ ਉਹੀ ਚੁਣੌਤੀ
ਉਮੀਦਵਾਰਾਂ ਦੇ ਸਾਹਮਣੇ ਆਕੇ ਖੜੀ ਹੋ ਗਈ ਹੈ । ਕਈ ਉਮੀਦਵਾਰਾਂ ਨੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਤੱਕ ਵੀ ਆਪਣੀ ਗੱਲ ਲਿਖਤੀ
ਰੂਪ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਕੋਈ ਸਪੱਸ਼ਟੀਕਰਨ ਦੇਣ ਦੀ ਬਜਾਇ ਉਮੀਦਵਾਰਾਂ ਨੂੰ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ
ਅਤੇ ਬਿਨਾਂ ਕਿਸੇ ਲਿਖਤੀ ਰੂਪ ਤੋਂ ਹੀ ਇੱਕ ਸਾਲਾ ਕੋਰਸ ਨਾਲ ਹੀ ਬੋਰਡ ਦੀ ਵੈੱਬਸਾਈਟ ਤੇ ਜਾਕੇ ਅਪਲਾਈ ਕਰਨ ਲਈ ਕਿਹਾ।ਇਸਤੋਂ
ਇਲਾਵਾ ਕੁੱਝ ਉਮੀਦਵਾਰਾਂ ਵੱਲੋ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੀ ਨੂੰ ਵੀ ਉਹਨਾਂ ਦੇ ਦਫਤਰ ਜਾ ਕੇ ਮੰਗ ਪੱਤਰ ਦਿੱਤਾ ਗਿਆ
ਜਿਸਤੇ ਉਹਨਾਂ ਵੱਲੋਂ ਖਾਸ਼ ਤੌਰ ਤੇ ਧਿਆਨ ਦੇਣ ਦਾ ਭਰੋਸਾ ਦਿਵਾਇਆ ਗਿਆ।ਪਰ ਧਿਆਨ ਕਦੋਂ ਦੇਕੇ ਇੱਸ ਉੱਪਰ ਵਿਭਾਗੀ ਕਾਰਵਾਈ ਕਰ
ਨੋਟੀਫਿਕੇਸ਼ਨ ਚ ਬਦਲਾਅ ਕੀਤਾ ਜਾਵੇਗਾ ਇਹ ਕੁਝ ਪਤਾ ਨਹੀਂ। ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ
ਸਿੰਗਲਾ ਜੀ ਤੋਂ ਉਮੀਦ ਕਰਦੇ ਹਨ ਕਿ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਅਖਬਾਰੀ ਇਸ਼ਤਿਹਾਰਾਂ ਰਾਹੀਂ ਦੋ ਸਾਲ ਦੇ
ਡਿਪਲੋਮੇ ਦੀ ਜਗ੍ਹਾ ਇੱਕ ਸਾਲ ਦੇ ਡਿਪਲੋਮੇ ਅਤੇ ਡਿਗਰੀ ਵਾਲੇ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਇਸ਼ਤਿਹਾਰ ਜਾਰੀ
ਕਰਵਾਉਣਗੇ।ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਅਗਰ ਸਿੱਖਿਆ ਮਹਿਕਮੇ ਨੇ ਉਹਨਾਂ ਦੀ ਮੁਸ਼ਕਿਲ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ
ਉਹਨਾਂ ਨੂੰ ਮਹਿਕਮੇ ਵਿਰੁੱਧ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ।ਪ੍ਰੰਤੂ ਉਹ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੀ ਤੋਂ ਮੰਗ ਕਰਦੇ ਹਨ ਕਿ
ਜਲਦੀ ਤੋਂ ਜਲਦੀ ਇੱਸ ਭਰਤੀ ਦੇ ਨੋਟੀਫਿਕੇਸ਼ਨ ਵਿੱਚ ਬਦਲਾਅ ਕਰਕੇ ਇੱਕ ਸਾਲ ਦੇ ਡਿਪਲੋਮੇ ਅਤੇ ਡਿਗਰੀ ਵਾਲੇ ਉਮੀਦਵਾਰਾਂ ਨੂੰ ਵੀ
ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ।ਘਰ-ਘਰ ਨੌਕਰੀ ਦੇਣ ਦੀ ਗੱਲ ਕਰਨ ਵਾਲੀ ਸੂਬੇ ਦੀ ਕੈਪਟਨ ਸਰਕਾਰ ਦੁਆਰਾ ਸਰਕਾਰੀ
ਨੌਕਰੀਆਂ ਵਿੱਚ ਰੱਖੀਆਂ ਜਾ ਰਹੀਆਂ ਅਜੀਬੋ-ਗਰੀਬ ਤਰ੍ਹਾਂ ਦੀਆਂ ਸ਼ਰਤਾਂ

LEAVE A REPLY

Please enter your comment!
Please enter your name here