ਗੌਰਮਿੰਟ ਟੀਚਰਜ਼ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਲਈ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

0
12

ਬੁਢਲਾਡਾ 28, ਜੂਨ ( (ਸਾਰਾ ਯਹਾ/ਅਮਨ ਮਹਿਤਾ ): ਆਪਣੀਆਂ ਹੱਕੀ ਮੰਗਾਂ ਲਈ ਗੌਰਮਿੰਟ ਟੀਚਰਜ਼ ਯੂਨੀਅਨ ਦੇ ਵਫ਼ਦ ਨੇ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਹਲਕਾ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ 8 ਜੂਨ ਨੂੰ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਆਪਜੀ ਨੂੰ ਰੋਸ ਪੱਤਰ ਭੇਜੇ ਜਾ ਚੁੱਕੇ ਹਨ। ਸਾਡੀਆਂ ਮੰਗਾਂ ਸਬੰਧੀ ਅਜੇ ਤੱਕ ਕੋਈ ਗੌਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਜਾਰੀ ਕੀਤੀ ਮਨਘੜਤ ਦੋਸ਼ ਸੂਚੀ ਰੱਦ ਕੀਤੀ ਜਾਵੇ ਅਤੇ ਰਹਿੰਦੇ ਪੁਲਿਸ ਕੇਸ ਵਿਕਟੇਮਾਈਜ਼ੇਸ਼ਨਾਂ, ਦੋਸ਼ ਸੂਚੀਆਂ, ਨੋਟਿਸ ਆਦਿ ਰੱਦ ਕੀਤੇ ਜਾਣ।ਅਧਿਆਪਕਾਂ ਦੇ ਸਾਰੇ ਵਰਗਾਂ ਦੀਆਂ ਤਰੱਕੀਆਂ ਬਦਲੀਆਂ ਤੋਂ ਪਹਿਲਾਂ ਕੀਤੀਆਂ ਜਾਣ।ਸਾਰੇ ਵਰਗਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਜਾਵੇ।ਸਿੱਧੀ ਭਰਤੀ ਦਾ ਕੋਟਾ 50 ਪ੍ਰਤੀਸ਼ਤ ਦੀ ਥਾਂ 25 ਪ੍ਰਤੀਸ਼ਤ ਬਹਾਲ ਕੀਤਾ ਜਾਵੇ ਅਤੇ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਤੋਂ ਸਿੱਧੀ ਭਰਤੀ ਲਈ ਉਮਰ ਦੀ ਸ਼ਰਤ ਹਟਾਈ ਜਾਵੇ।ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਅਪਰ^ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਨਿਯੁਕਤੀ ਕੀਤੀ ਜਾਵੇ। ਵਿਭਾਗ ਵਿੱਚ ਖਤਮ ਕੀਤੀਆਂ ਹਰ ਵਰਗ ਦੀਆਂ ਪੋਸ਼ਟਾਂ ਬਹਾਲ ਕੀਤੀਆਂ ਜਾਣ।ਵਿਿਦਆਰਥੀਆਂ ਨੂੰ ਕਿਤਾਬਾਂ, ਸਟੇਸ਼ਨਰੀ ਅਤੇ ਵਜੀਫ਼ੇ ਤੁਰੰਤ ਮੁਹੱਈਆਂ ਕਰਵਾਈਆਂ ਜਾਣ।ਕੋਵਿਡ^19 ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਅਤੇ ਰੁਤਬੇ ਅਨੁਸਾਰ ਲਗਾਈਆਂ ਜਾਣ, ਗੈਰ ਵਾਜਬ ਡਿਊਟੀਆਂ ਲਗਾਉਣੀਆਂ ਤੁਰੰਤ ਬੰਦ ਕੀਤੀਆਂ ਜਾਣ। ਸਿੱਖਿਆ ਵਿਭਾਗ ਦੀ ਬਿਹਤਰੀ ਲਈ ਉਪਰੋਕਤ ਮੰਗਾਂ ਦਾ ਜੱਥੇਬੰਦੀ ਨਾਲ ਗੱਲਬਾਤ ਰਾਹੀਂ ਢੁੱਕਵਾਂ ਹੱਲ ਕੱਜFਂਮ ਕੀਤਮ ਜਾਵੇ। ਵਫਦ ਵਿੱਚ ਜੀHਟੀHਯੂH ਦੇ ਜਿਲ੍ਹਾ ਪ੍ਰਧਾਨ ਨਰਿੰਦਰ ਮਾਖਾ, ਗੁਰਦਾਸ ਸਿੰਘ, ਬਲਵਿੰਦਰ ਉੱਲਕ, ਇਕਬਾਲ ਸਿੰਘ ਰਾਮਾਨੰਦੀ, ਸੁਖਵਿੰਦਰ ਸਿੰਘ, ਅਨਿਲ ਕੁਮਾਰ ਜੈਨ, ਰਣਜੀਤ ਸਿੰਘ, ਰਾਜਿੰਦਰ ਸਿੰਘ ਮੋਡਾ, ਗੁਰਵਿੰਦਰ ਸਿੰਘ ਮਠਾੜੂ, ਰਾਜ ਕੁਮਾਰ ਖਾਈ, ਵਿਜੈ ਕੁਮਾਰ ਆਦਿ ਹਾਜਰ ਸਨ।

NO COMMENTS