ਮਾਨਸਾ15 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮੌਕੇ ਮਾਨਸਾ ਪਹੁੰਚੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਪਰ ਉਨ੍ਹਾਂ ਨੂੰ ਇੱਕ ਵਾਅਦਾ ਵੀ ਯਾਦ ਕਰਾਉਣਾ ਚਾਹੁੰਦੇ ਹਨ। ਕਿ ਤਿੰਨ ਕੁ ਸਾਲ ਪਹਿਲਾਂ ਅਵਾਰਾ ਪਸ਼ੂਆਂ ਵੱਲੋਂ ਸ਼ਹਿਰ ਵਿੱਚ ਮਚਾਏ ਆਤੰਕ ਕਾਰਨ ਸ਼ਹਿਰ ਵਾਸੀਆਂ ਦੇ ਹੋਏ ਨੱਕ ਵਿੱਚ ਦਮ ਕਾਰਨ ਇਕ ਸਾਰੇ ਹੀ ਲੋਕਾਂ ਅਤੇ ਸੰਗਠਨਾਂ ਦੇ ਸਹਿਯੋਗ ਨਾਲ ਇੱਕ ਬਹੁਤ ਵੱਡਾ ਰੋਸ ਧਰਨਾ ਜੋ ਬਹੁਤ ਦਿਨ ਚੱਲਦਾ ਰਿਹਾ। ਅਤੇ ਲੋਕਾਂ ਦੀ ਮੰਗ ਸੀ ਕਿ ਆਵਾਰਾ ਪਸ਼ੂਆਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਲੋਕ ਆਪਣੇ ਕੰਮ ਧੰਦੇ ਛੱਡ ਕੇ ਇਸ ਧਰਨੇ ਵਿੱਚ ਹਾਜ਼ਰੀ ਲਗਵਾਉਂਦੇ ਰਹੇ ।ਅਤੇ ਜਦੋਂ ਇਹ ਧਰਨਾ ਜਮ੍ਹਾਂ ਸਿਖਰਾਂ ਤੇ ਪਹੁੰਚ ਗਿਆ ਸੀ ਤਾਂ ਲੱਗਦਾ ਸੀ ਕਿ ਇਸ ਦਾ ਹੱਲ ਜ਼ਰੂਰ ਹੋਵੇਗਾ ਉਸ ਤਾਂ ਉਸ ਸਮੇਂ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਟਿੰਕੂ ਨੇ ਮਾਨਸਾ ਇਸ ਧਰਨੇ ਵਿਚ ਆ ਕੇ ਸਾਰੇ ਹੀ ਸੰਗਠਨਾਂ ਅਤੇ ਇਸ ਧਰਨੇ ਦੀ ਅਗਵਾਈ ਕਰ ਰਹੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ।ਕਿ ਬਹੁਤ ਜਲਦੀ ਜੋਗਾ ਵਿਚ ਇਕ ਗਊਸ਼ਾਲਾ ਬਣਾਈ ਜਾਵੇਗੀ ਜਿਸ ਉਪਰ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ ਅਤੇ ਮਾਨਸਾ ਸ਼ਹਿਰ ਵਿੱਚ ਘੁੰਮਦੇ ਸਾਰੇ ਅਵਾਰਾ ਪਸ਼ੂਆਂ ਨੂੰ ਉਸ ਗਊਸ਼ਾਲਾ ਵਿਚ ਰੱਖਿਆ ਜਾਵੇਗਾ ।ਤਾਂ ਜੋ ਸ਼ਹਿਰ ਵਾਸੀਆਂ ਦੀਆਂ ਕੀਮਤੀ ਜਾਨਾਂ ਅਤੇ ਹੋਰ ਜਾਨ ਮਾਲ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ। ਪਰ ਇਹ ਵਾਅਦਾ ਵਫ਼ਾ ਨਹੀਂ ਹੋ ਸਕਿਆ ਅੱਜ ਮੰਤਰੀ ਸਾਹਿਬ ਮਾਨਸਾ ਆਏ ਹੋਏ ਹਨ ਇਨਸਾਨ ਕਦੇ ਵੀ ਆਪਣੀਆਂ ਯਾਦਾਂ ਨਹੀਂ ਭੁਲਾ ਸਕਦਾ ॥ਹੋ ਸਕਦਾ ਉਨ੍ਹਾਂ ਦੇ ਵੀ ਅੱਜ ਇਹ ਗੱਲ ਯਾਦ ਹੋਵੇ ਕਿ ਮੈਂ ਅਵਾਰਾ ਪਸ਼ੂਆਂ ਦੇ ਹੱਲ ਲਈ ਕੋਈ ਵਾਅਦਾ ਕਰਕੇ ਗਿਆ ਸੀ। ਮੰਤਰੀ ਸਾਬ ਤਿੰਨ ਸਾਲ ਤਾਂ ਤੁਸਾਂ ਨੇ ਝੂਠੇ ਲਾਰਿਆਂ ਅਤੇ ਵਾਅਦਿਆਂ ਵਿੱਚ ਲਗਾ ਦਿੱਤੇ ਹੁਣ ਤਾਂ ਸਰਕਾਰ ਨੂੰ ਵੀ ਥੋੜ੍ਹਾ ਸਮਾਂ ਰਹਿੰਦਾ ਹੈ। ਹੁਣ ਤਾਂ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੰਦੇ ਹੋਏ ਆਪਣਾ ਕੀਤਾ ਵਾਅਦਾ ਪੂਰਾ ਕਰ ਦੇਵੋ ਤਾਂ ਜੋ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਵਿਸ਼ਵਾਸ ਲੀਡਰਾਂ ਤੇ ਬਣਿਆ ਰਹੇ ।ਤੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ ਮਾਨਸਾ ਪਹੁੰਚੇ ਮੰਤਰੀ ਸਾਹਿਬ ਨੂੰ ਆਪਣੇ ਵਾਅਦਿਆਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਉਹ ਵਾਅਦਾ ਪੂਰਾ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੰਗਠਨਾਂ ਦੇ ਵਿੱਚ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਨਹੀਂ ਤਾਂ ਇਨ੍ਹਾਂ ਮੰਤਰੀਆਂ ਨੂੰ ਅਜਿਹਾ ਝੂਠ ਨਹੀਂ ਬੋਲਣਾ ਚਾਹੀਦਾ ਹੈ।