*ਆਜ਼ਾਦੀ ਦਿਹਾੜੇ ਤੇ ਬਲਜੀਤ ਸ਼ਰਮਾ ਅਤੇ ਸੰਜੀਵ ਕੁਮਾਰ ਪਿੰਕਾ ਨੂੰ ਕੀਤਾ ਸਨਮਾਨਿਤ*

0
87

ਸੰਜੀਵ ਕੁਮਾਰ ਪਿੰਕਾ 125 ਅਤੇ ਬਲਜੀਤ ਸ਼ਰਮਾ 118 ਵਾਰ ਕਰ ਚੁੱਕੇ ਹਨ ਖ਼ੂਨਦਾਨ।  

ਮਾਨਸਾ15 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਹੋਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਸੰਜੀਵ ਕੁਮਾਰ ਪਿੰਕਾ ਅਤੇ ਬਲਜੀਤ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਪਿੰਕਾ ਨੇ ਜਿੱਥੇ 125 ਵਾਰ ਖ਼ੂਨਦਾਨ ਕੀਤਾ ਹੈ ਉੱਥੇ ਉਨ੍ਹਾਂ ਦੀ ਪਤਨੀ ਹੇਮਾ ਗੁਪਤਾ ਨੇ ਵੀ 34 ਵਾਰ ਅਤੇ ਉਨ੍ਹਾਂ ਦੇ ਬੇਟੇ ਰਿਸ਼ਵ ਸਿੰਗਲਾ ਨੇ 15 ਵਾਰ ਅਤੇ ਬੇਟੀ ਸ਼ਾਰਵੀ ਗੁਪਤਾ ਨੇ 3 ਵਾਰ ਖ਼ੂਨਦਾਨ ਕੀਤਾ ਹੈ। ਸੰਜੀਵ ਕੁਮਾਰ ਪਿੰਕਾ ਦਾ ਨਾਮ ਮਾਨਸਾ ਦੇ ਸਮਾਜਸੇਵੀਆਂ ਵਿੱਚ ਪਹਿਲੀ ਕਤਾਰ ਵਿੱਚ ਆਉਂਦਾ ਹੈ ।
ਉਨ੍ਹਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਸੇਵਾ ਕਰਦੇ ਹੋਏ ਲੋੜਵੰਦ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ ਉਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਕੇ ਅੱਖਾਂ ਦਾਨ ਅਤੇ ਸ਼ਰੀਰਦਾਨ ਵੀ ਕਰਵਾਏ ਜਾਂਦੇ ਹਨ। ਰਾਮਬਾਗ ਮਾਨਸਾ ਵਿੱਚ ਸੰਸਕਾਰ ਵਾਲੀ  ਭੱਠੀ ਲਗਾਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਜਾਂਦਾ ਹੈ। ਸੰਜੀਵ ਪਿੰਕਾ ਨੂੰ ਸਾਲ 2000 ਤੋਂ ਲਗਾਤਾਰ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਰਾਜ ਪੱਧਰੀ ਸਮਾਗਮ ਸਮੇਂ ਸਨਮਾਨਿਤ ਕਰਨ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਦੀ ਮਾਨਸਾ ਆਮਦ ਮੌਕੇ ਰਾਜ ਪੱਧਰੀ ਸਮਾਗਮ ਤੇ ਵੀ ਸਨਮਾਨਿਤ ਕੀਤਾ ਗਿਆ ਹੈ।


ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ।ਬਲਜੀਤ ਸ਼ਰਮਾ ਵੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ।ਮਾਨਸਾ ਦੇ ਸਮਾਜ ਸੇਵੀਆਂ ਵਿੱਚ ਉਨ੍ਹਾਂ ਦਾ ਨਾਮ ਵੀ ਪਹਿਲੀ ਕਤਾਰ ਵਿੱਚ ਸ਼ਾਮਲ ਹੈ ਉਨ੍ਹਾਂ ਨੇ 118 ਵਾਰ ਖੂਨਦਾਨ ਕੀਤਾ ਹੈ ।ਸਮਾਜ ਸੇਵਾ ਵਿਚ ਪਹਿਲੀ ਕਤਾਰਾਂ ਦੇ ਵਿੱਚ  ਖ਼ੂਨਦਾਨ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਉਨ੍ਹਾਂ ਨੂੰ 6 ਵਾਰ ਸਟੇਟ ਐਵਾਰਡ ਮਿਲ ਚੁੱਕਾ ਹੈ ।2006 ਵਿੱਚ ਪ੍ਰੋ ਦਰਬਾਰੀ ਲਾਲ  ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਸੀ ।ਇਸ ਤੋਂ ਇਲਾਵਾ ਜੈਨ ਸਭਾ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਨ੍ਹਾਂ ਨੂੰ ਸਮੇਂ ਸਮੇਂ ਤੇ ਸਨਮਨਿਤ ਕੀਤਾ। ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਸਮੇਤ ਦਿਨ ਰਾਤ ਮਾਨਸਾ ਸ਼ਹਿਰ ਲਈ ਲੰਗਰ ਦੀ ਸੇਵਾ ਕੀਤੀ ਅਤੇ ਘਰ ਘਰ ਲੰਗਰ ਪਹੁੰਚਾਉਣ ਤੋਂ ਇਲਾਵਾ ਸੁੱਕਾ ਰਾਸ਼ਨ ਅਤੇ ਲੋੜਵੰਦਾਂ ਨੂੰ ਕੋਰੋਨਾ ਕਿੱਟਾ  ਦੀ ਵੀ ਸਪਲਾਈ ਕਰਦੇ ਰਹੇ। ਮਾਨਸਾ ਸ਼ਹਿਰੀਆਂ ਨੂੰ ਆਉਂਦੀਆਂ ਦਿੱਕਤਾਂ ਲਈ ਉਨ੍ਹਾਂ ਨੇ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਹੇੈ। ਮਾਨਸਾ ਬਲੱਡ ਬੈਂਕ ਵਿੱਚ ਜਦੋਂ ਵੀ ਬਲੱਡ ਦੀ ਕਮੀ ਪਈ ਤਾਂ ਉਨ੍ਹਾਂ ਨੇ ਆਪਣੇ  ਸਾਥੀ ਪਰਵੀਨ ਟੋਨੀ ਸ਼ਰਮਾ ਨਾਲ ਮਿਲ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੱਧ ਤੋਂ ਵੱਧ ਖ਼ੂਨਦਾਨ ਕਰਨ ਤਾਂ ਉਨ੍ਹਾਂ ਨੇ  ਜਿੱਥੇ ਬਲੱਡ ਬੈਂਕ ਮਾਨਸਾ ਵਿਚ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਉੱਥੇ ਹੀ ਸੈਂਕੜੇ ਨੌਜਵਾਨਾਂ ਨੂੰ ਇਹ ਚੇਟਕ ਵੀ ਲਗਵਾ ਦਿੱਤੀ ਕਿ ਉਹ ਸਮੇਂ ਸਮੇਂ ਤੇ ਖੂਨਦਾਨ ਕਰਦੇ ਰਹਿਣ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਨਸਾ  ਦੇ ਪ੍ਰਾਈਵੇਟ ਹਸਪਤਾਲਾਂ ਲਈ ਵੀ ਹਮੇਸ਼ਾ ਅੱਗੇ ਆ ਕੇ ਖੂਨ ਦਾਨ ਕੀਤਾ ਹੈ। ਅਤੇ ਕਦੇ ਵੀ ਕਿਸੇ ਮਰੀਜ਼ ਦੀ ਖੂਨ ਤੋਂ ਬਗੈਰ ਜਾਨ ਨਹੀਂ ਜਾਣ ਦਿੱਤੀ। ਬਲਜੀਤ ਸ਼ਰਮਾ ਜਿੱਥੇ ਇੱਕ ਖ਼ੂਨਦਾਨੀ ਵਜੋਂ  ਮਾਨਸਾ ਦਾ ਇਕ ਚਿਹਰਾ ਹਨ ਉੱਥੇ ਹੀ ਉਹ ਗ਼ਰੀਬ ਬੱਚਿਆਂ ਦੀ ਪੜ੍ਹਾਈ ਲੜਕੀਆਂ ਦੇ ਵਿਆਹ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਹਰ ਮਹੀਨੇ ਉਪਰਾਲੇ ਕਰਦੇ ਰਹਿੰਦੇ ਹਨ। ਹਰ ਤਰ੍ਹਾਂ ਦੇ ਲੋੜਵੰਦਾਂ ਦੀ ਮੱਦਦ  ਕਰਨ ਵਾਲੇ ਬਲਜੀਤ ਸ਼ਰਮਾ ਦੀ ਮਾਨਸਾ ਵਿੱਚ ਇੱਕ ਵੱਖਰੀ ਪਹਿਚਾਣ ਹੈ। ਬੇਸ਼ੱਕ ਸਨਮਾਨ ਨਾਲ ਪਹਿਚਾਣ ਨਹੀਂ ਹੁੰਦੀ ਉਹ ਆਪਣੀ ਇੱਕ  ਵੱਖਰੀ ਪਹਿਚਾਣ ਰੱਖਦੇ ਹਨ। ਮਾਨਸਾ ਜ਼ਿਲ੍ਹੇ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚੋਂ ਹਰ ਸਮੇਂ ਅੱਗੇ ਆ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਬੱਚਿਆਂ ਦੀ ਪੜ੍ਹਾਈ ਲੋੜਵੰਦਾਂ ਦੀ ਰਾਸ਼ਨ ਅਤੇ ਬਿਮਾਰ ਲੋਕਾਂ ਦੇ  ਇਲਾਜ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਬਲਜੀਤ ਸ਼ਰਮਾ ਦੀ ਮਾਨਸਾ ਦੇ ਸਮਾਜ ਸੇਵੀਆਂ ਦੀ ਵਿੱਚ ਇੱਕ ਵੱਖਰੀ ਪਹਿਚਾਣ ਹੈ। ਜਿਸ ਬਦਲੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਬਲਜੀਤ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਹਮੇਸ਼ਾ ਹੀ ਲੋੜਵੰਦਾਂ ਲਈ ਇਕ ਦਰਦ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਟੀਚਾ ਹੈ ਕਿ ਹਰ ਇਨਸਾਨ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੀ ਜ਼ਿੰਦਗੀ ਵਿੱਚ  ਖੂਨਦਾਨ ਜ਼ਰੂਰ ਕਰੇ। ਕਿਉਂਕਿ ਜਿੱਥੇ ਖੂਨਦਾਨ ਕਰਨ ਨਾਲ ਹਰ ਆਦਮੀ ਖੁਦ ਤੰਦਰੁਸਤ ਰਹਿੰਦਾ ਹੈ। ਉਥੇ ਹੀ ਉਨ੍ਹਾਂ ਵੱਲੋਂ ਦਿੱਤੇ ਖੂਨ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ  ਜਰੁੂਰ ਕਰਨਾ ਚਾਹੀਦਾ ਹੈ। ਆਪਣੀ ਜ਼ਿੰਦਗੀ ਵਿੱਚ ਆਪਣੇ ਅਤੇ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ।    

LEAVE A REPLY

Please enter your comment!
Please enter your name here