
ਜੋਗਾ 8 ਅਪ੍ਰੈਲ (ਸਾਰਾ ਯਹਾ)- ਗੁਰਦੁਆਰਾ ਪਿੱਪਲਸਰ ਪ੍ਰਬੰਧਕ ਕਮੇਟੀ ਅਕਲੀਆ ਵੱਲੋਂ ਲੋੜਵੰਦ ਪਰਿਵਾਰਾਂ
ਲਈ ਘਰ-ਘਰ ਲੰਗਰ ਵਰਤਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਪਾਲ ਸਿੰਘ
ਨੇ ਕਿਹਾ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਹੋਰਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆ ਵੱਲੋ ਇਸ
ਔਖ ਦੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਲਈ ਲੰਗਰਾਂ ਆਦਿ ਸੇਵਾ ਕਰਕੇ ਵੱਡਾ ਉਪਰਾਲਾ ਕੀਤਾ ਜਾ
ਰਿਹਾ ਹੈ, ਉੰਥੇ ਗੁਰਦੁਆਰਾ ਪਿੱਪਲਸਰ ਅਕਲੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆ ਦੇ
ਸਹਿਯੋਗ ਸਦਕਾ ਕਈ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਨਾਲ-ਨਾਲ ਪਿਛਲੇ ਕਈ ਦਿਨਾਂ ਤੋਂ ਲੋੜਵੰਦ
ਪਰਿਵਾਰਾਂ ਲਈ ਗੁਰੂ ਘਰ ਲੰਗਰ ਤਿਆਰ ਕਰਕੇ ਘਰ-ਘਰ ਵਰਤਾਇਆ ਜਾ ਰਿਹਾ ਹੈ, ਤਾਂ ਜੋ ਕੋਈ ਵੀ
ਪਰਿਵਾਰ ਭੁੱਖ ਨਾਲ ਰਹਿ ਸਕੇ। ਕਮੇਟੀ ਮੈਂਬਰਾ ਨੇ ਕਿਹਾ ਕਿ ਇਹ ਲੰਗਰ ਕਰਫਿਊ ਲੱਗਣ ਸਮੇਂ ਤੱਕ
ਜਾਰੀ ਰਹੇਗਾ। ਇਸ ਮੌਕੇ ਖਜ਼ਾਨਚੀ ਸਤਵਿੰਦਰ ਸਿੰਘ, ਬਲਜੀਤ ਸਿੰਘ, ਗ੍ਰੰਥੀ ਭਾਈ ਜਰਨੈਲ ਸਿੰਘ,
ਭੋਲਾ ਸਿੰਘ, ਉੱਗਰ ਸਿੰਘ, ਨਿਰਮਲ ਸਿੰਘ, ਬਹਾਦਰ ਸਿੰਘ, ਹਰਤੇਜ਼ ਸਿੰਘ, ਮਿੰਟੂ ਸਿੰਘ, ਬਲਵਿੰਦਰ
ਸਿੰਘ ਕਮੇਟੀ ਮੈਂਬਰ ਹਾਜ਼ਰ ਸਨ।
