*ਗੁਰਜੀਤ ਔਜਲਾ ਦਾ ਵੱਡਾ ਬਿਆਨ, ਗੁਰੂ ਨਗਰੀ ‘ਚ ਧੜਲੇ ਨਾਲ ਵਿੱਕ ਰਿਹਾ ਨਸ਼ਾ, DGP ਨੂੰ ਲਿਖੀ ਚਿੱਠੀ*

0
13

ਅੰਮ੍ਰਿਤਸਰ 23,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  : ਜ਼ਿਲ੍ਹਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਔਜਲਾ ਨੇ ਦਾਅਵਾ ਕੀਤਾ ਹੈ ਕਿ ਗੁਰੂ ਨਗਰੀ ਅੰਮ੍ਰਿਤਸਰ ‘ਚ ਨਸ਼ੇ ਦਾ ਕਾਰੋਬਾਰ ਧੜਲੇ ਨਾਲ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇੱਥੇ ਨਸ਼ੇ ਅਤੇ ਸੱਟੇ ਦਾ ਵਪਾਰ ਜ਼ੋਰਾਂ ‘ਤੇ ਚੱਲ ਰਿਹਾ ਹੈ।ਔਜਲਾ ਨੇ ਪੁਲਿਸ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੁਲਿਸ ਨੂੰ ਜੇ ਕਾਰਵਾਈ ਸ਼ਿਕਾਇਤ ਕਰੋ ਤਾਂ ਵੀ ਕੋਈ ਸੁਣਵਾਈ ਨਹੀਂ ਹੁੰਦੀ।ਹੁਣ ਇਸੇ ਚੀਜ਼ ਨੂੰ ਲੈ ਕੇ ਔਜਲਾ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਹੈ।

ਔਜਲਾ ਨੇ ਚਿੱਠੀ ਵਿੱਚ ਕਿਹਾ ਹੈ ਕਿ, “ਇਸ ਮਾਮਲੇ ‘ਚ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸਦੇ ਲਈ ਜ਼ਿੰਮੇਦਾਰ ਪੁਲਿਸ ਮੁਲਾਜ਼ਮਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਸਭ ਜਾਣਦੇ ਹਨ ਕਿ ਨਸ਼ਾ ਕਿਥੋਂ ਆ ਰਿਹਾ, ਕਿਦਾਂ ਆ ਰਿਹਾ ਹੈ ਪਰ ਬੋਲਦਾ ਕੋਈ ਨਹੀਂ।ਜਿਵੇ ਹੀ ਕੋਈ ਕਾਰਵਾਈ ਦੀ ਗੱਲ ਕੀਤੀ ਜਾਂਦੀ ਹੈ ਤਾਂ ਤੁਰੰਤ ਹੁੰਦੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਪਰ ਵੱਡੀ ਸਪਲਾਈ ਲਾਇਨ ਨੂੰ ਕੋਈ ਹੱਥ ਨਹੀਂ ਪਾਉਂਦਾ।

ਗੁਰਜੀਤ ਔਜਲਾ ਨੇ ਕਿਹਾ ਕਿ STF ਨੇ ਠੀਕ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਉਸਨੂੰ ਵੀ ਕੰਮ ਨਹੀਂ ਕਰਨ ਦਿੱਤਾ ਗਿਆ।ਉਨ੍ਹਾਂ ਕਿ ਉਹਨਾਂ ਦੀ ਇਸ ਚਿੱਠੀ ਮਗਰੋਂ ਵੀ ਕਾਰਵਾਈ ਕੀਤੀ ਜਾਏਗੀ ਪਰ ਫਿਰ ਤੋਂ ਛੋਟੀਆਂ ਮੱਛੀਆਂ ਨੂੰ ਹੀ ਹੱਥ ਪਾਇਆ ਜਾਏਗਾ ਵੱਡੀਆਂ ਮੱਛੀਆਂ ਨੂੰ ਨਹੀਂ।ਉਨ੍ਹਾਂ ਸਵਾਲ ਕੀਤਾ ਕਿ ਆਖਰ ਵੱਡੀਆਂ ਮੱਛੀਆਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ।

ਔਜਲਾ ਨੇ ਕਿਹਾ ਕਿ ਹੁਣ ਤਾਂ ਚੋਣਾਂ ਵੀ ਹੋ ਗਈਆਂ ਹਨ। ਪਤਾ ਨਹੀਂ ਅਗੇ ਕਿਸਦੀ ਸਰਕਾਰ ਬਣੇਗੀ। ਹੁਣ ਤਾਂ ਪੁਲਿਸ ਅਧਿਕਾਰੀਆਂ ਨੂੰ ਨਾਮ ਖੁੱਲ੍ਹ ਕੇ ਲੈਣੇ ਚਾਹੀਦੇ ਹਨ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਕ ਗੱਲ ਸਾਫ ਕਰ ਦਿੰਦਾ ਹਾਂ ਕਿ ਚਾਹੇ ਸਰਕਾਰ ਕਾਂਗਰਸ ਦੀ ਆਵੇ ਜਾਂ ਕਿਸੇ ਹੋਰ ਦੀ ਜੇਕਰ ਅੰਤਰਰਾਸ਼ਟਰੀ ਨਸ਼ਾ ਦਿਵਸ ਤੱਕ ਇਸ ਮਾਮਲੇ ‘ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਾਂ ਪੰਜਾਬ ਡੀਜੀਪੀ ਦੇ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠਾਂਗਾ।

LEAVE A REPLY

Please enter your comment!
Please enter your name here