
ਮਾਨਸਾ,22 ਜੁਲਾਈ (ਸਾਰਾ ਯਹਾ, ਹੀਰਾ ਸਿੰਘ ਮਿੱਤਲ) : ਗਾਧੀ ਸਿਨਿਅਰ ਸੈਕੇਡਰੀ ਸਕੂਲ ਮਾਨਸਾ ਦੇ ਪ੍ਰਿਸੀਪਲ ਮੈਡਮ ਰਿੰਪਲ ਮੋੰਨਗਾ ਜੀ ਦੇ ਅਣਥੱਕ ਮਿਹਨਤ ਤੇ ਯਤਨਾ ਸਦਕਾ ਸਕੂਲ ਦੇ ਨਤੀਜੇ ਬਹੁਤ ਵਧੀਆ ਆਏ ਹਨ। ਅੱਜਕੱਲ ਮਾਪੇ ਪ੍ਰਾਇਵੇਟ ਸਕੂਲਾ ਨੂੰ ਤਰਜੀਹ ਦਿੰਦੇ ਹਨ ਉਥੇ ਜਦੋ ਦੇ ਮੈਡਮ ਰਿੰਪਲ ਮੋਨਗਾ ਜੀ ਨੇ ਪ੍ਰਿਸੀਪਲ ਦਾ ਪਦ ਸੰਭਾਲਿਆ ਹੈ ਤੇ ਉਸ ਤੋ ਪਹਿਲਾ ਵੀ ਉਹ ਬਤੋਰ ਅਧਿਆਪਕਾ ਗਾਧੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆ ਨੂੰ ਉੱਚ ਸਿਖਿਆ ਦੇਣ ਲਈ ਹਮੇਸਾ ਮੋਹਰੀ ਰੋਲ ਅਦਾ ਕਰਦੇ ਆਏ ਹਨ।ਰਿੰਪਲ ਮੋਨਗਾ ਪ੍ਰਿਸੀਪਲ ਗਾਧੀ ਸਿਨਿਅਰ ਸੈਕੰਡਰੀ ਸਕੂਲ ਨੇ ਦੱਸਿਆ ਕਿ ਸਾਰੇ ਅਧਿਆਪਕਾ ਦੀ ਮਿਹਨਤ ਸਦਕਾ ਆਏ ਰਿਜਲਟ ਵਿੱਚ ਸਾਰੇ ਵਿਦਿਆਰਥੀਆ ਦੇ ਰਿਜਲਟ ਸਾਨਦਾਰ ਆਏ ਹਨ ਉਹਨਾ ਕਿਹਾ ਕਿ ਸਾਰੇ ਬੱਚੇ ਫਸਟ ਡਵੀਜਨ ਵਿੱਚ ਪਾਸ ਹੋਏ ਹਨ ਜਦ ਕਿ ਆਰਟਸ ਦੇ 17 ਬੱਚਿਆ ਨੇ 90 ਪਰਸੈਨਟ ਤੋ ਉੱਪਰ ਨੰਬਰ ਲੈਕੇ ਆਪਨੇ ਮਾਪਿਆ ਤੇ ਸਕੂਲ ਦਾ ਨਾਮ ਰੌਸ਼ਨ ਕਿਤਾ।
