ਖੰਨਾ ਵਿਚ ਸੀਜੀਐਸਟੀ ਦੀਆਂ ਟੀਮਾਂ ਨੇ ਕੀਤੀ ਰੈਡ, ਕਰੋੜਾਂ ਦੇ ਟੈਕਸ ਚੋਰੀ ਮਾਮਲੇ ਦਾ ਹੋਇਆ ਖੁਲਾਸਾ

0
45

ਖੰਨਾ 13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਸੈਂਟਰਲ ਗੁਡਸ ਐੰਡ ਸਰਵਿਸ ਟੈਕਸ ਦੀ ਟੀਮਾਂ ਨੇ ਸ਼ਨੀਵਾਰ ਨੂੰ ਖੰਨਾ ‘ਚ ਕਈ ਥਾਂਵਾਂ ‘ਤੇ ਰੈਡ ਕੀਤੀ। ਰੈਡ ਵਿਚ ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਟੀਮਾਂ ਸ਼ਾਮਿਲ ਰਹੀਆਂ। ਇਸ ਸੰਬਧੀ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਸ਼ੋਕਤ ਅਹਿਮਦ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਲੋਕ ਜਾਅਲੀ ਬਿਲਿੰਗ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੁਨਾ ਲਾ ਰਹੇ ਸੀ।

ਇਸ ਵਿਚ ਇੱਕ ਵਿਅਕਤੀ ਮਨਿੰਦਰ ਮਨੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਗਰ ਕੋਸਿੰਲ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ। ਜਿਸ ਨੇ ਮੰਨਿਆ ਹੈ ਕਿ ਉਹ ਜਾਅਲੀ ਫਰਮ ਬਣਾ ਕੇ ਬਿਲਾਂ ਦੇ ਜਰੀਏ ਕਰੋੜਾਂ ਰੁਪਏ ਦੀ ਹੇਰਫੇਰ ਕਰਦਾ ਸੀ। ਇਸ ਦੇ ਨਾਲ ਹੀ ਜਾਂਚ ਵਿਚ 44 ਜਾਅਲੀ ਫਰਮਾ ਮਿਲਿਆ ਹਨ। ਜਿਨ੍ਹਾਂ ਦਾ ਆਪਸ ‘ਚ ਲਿੰਕ ਸੀ। ਇਸ ‘ਚ ਜ਼ਿਆਦਾਤਰ ਫਰਮਾ ਮਨਿੰਦਰ ਮਨੀ ਦੀਆਂ ਹਨ। ਜਿਨ੍ਹਾਂ ਦੇ ਜ਼ਰੀਏ ਇਹ ਲੋਕ 700 ਕਰੋੜ ਦੀ ਬੋਗਸ ਬਿਲਿੰਗ ਕਰ ਚੁਕੇ ਹਨ ਅਤੇ ਇਸ ਵਿਚ ਸਰਕਾਰ ਨੂੰ 122 ਕਰੋੜ ਦੇ ਟੈਕਸ ਦਾ ਨੁਕਸਾਨ ਹੋਇਆ ਹੈ।

ਐਡੀਸ਼ਨਲ ਕਮੀਸ਼ਨਰ ਸ਼ੋਕਤ ਅਹਿਮਦ ਨੇ ਅੱਗੇ ਦਸਿਆ ਕਿ ਇਸ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਲੋਕ ਅਜੇ ਵੀ ਸਾਡੀ ਪਕੜ ਤੋਂ ਬਾਹਰ ਹੈ। ਜਿਹੜੇ ਆਰੋਪੀ ਫੜੇ ਗਏ ਹਨ ਉਨ੍ਹਾਂ ਦਾ ਨਾਂ ਹੀ ਦੱਸ ਸਕਦੇ ਹਨ। ਸਾਨੂ੍ੰ ਰੈਡ ਤੋਂ ਪਹਿਲਾਂ 44 ਨਕਲੀ ਫਰਮਾ ਦੀ ਜਾਨਕਾਰੀ ਸੀ। ਪਰ ਹੁਣ ਰੈਡ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਇਹ ਮਾਮਲਾ ਉਸ ਤੋਂ ਵੀ ਵਧ ਹੈ।

LEAVE A REPLY

Please enter your comment!
Please enter your name here