ਖਿਆਲਾ ਕਲਾਂ ਵਿਖੇ ਕੋਵਿਡ-19 ਸੈਂਪਲਿੰਗ ਲਗਾਤਾਰ ਜਾਰੀ

0
130

ਖਿਆਲਾ ਕਲਾਂ, 22 ਅਗਸਤ (ਸਾਰਾ ਯਹਾ, ਔਲਖ ) ਮਿਸ਼ਨ ਫਤਿਹ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਰਹਿਨੁਮਾਈ ਵਿੱਚ ਸਿਹਤ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ  ਡਾ. ਗੁਰਵਿੰਦਰਵੀਰ ਸਿੰਘ ਦੀ ਯੋਗ ਅਗਵਾਈ ਵਿੱਚ ਪੂਰਾ ਸਿਹਤ  ਅਮਲਾ ਸਮੂਹਿਕ ਗਤੀਵਿਧੀਆਂ ਕਰ ਰਿਹਾ ਹੈ। ਜਿੱਥੇ ਸਮੂਚਾ ਪੈਰਾਮੈਡੀਕਲ ਸਟਾਫ ਮਰੀਜ਼ਾਂ ਦੀ ਸ਼ਨਾਖਤ, ਇਕਾਂਤਵਾਸ, ਜਾਗਰੂਕਤਾ ਅਤੇ ਸ਼ੱਕੀ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਦਾ ਕੰਮ ਕਰ ਰਿਹਾ ਹੈ ਉਥੇ ਡਾਕਟਰ ਰਣਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਜ਼ਿਲ੍ਹਾ ਸੈਂਪਲਿੰਗ ਟੀਮ ਤੋਂਂ ਇਲਾਵਾ ਬਲਾਕ ਪੱਧਰੀ ਡਾਕਟਰ, ਲੈਬੋਰਟਰੀ ਟੈਕਨੀਸ਼ੀਅਨ, ਸੀ. ਐਚ. ਓ., ਫਾਰਮੇਸੀ ਅਫਸਰ ਅਤੇ ਦਰਜਾ ਚਾਰ ਦੀਆਂ ਬਣੀਆਂ ਟੀਮਾਂ ਲਗਾਤਾਰ ਵੱਧ ਤੋਂਂ ਵੱਧ ਨਮੂਨੇ ਇਕੱਠੇ ਕਰ ਕੇ ਟੈਸਟਿੰਗ ਲਈ ਭੇਜ ਰਹੀਆਂ ਹਨ। ਕੁਝ ਇੱਕ ਥਾਵਾਂ ਤੇ ਐਟੀਜਿਨ ਟੈਸਟ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਪਾਜ਼ਿਟਿਵ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡਾਂ ਵਿੱਚ ਭਰਤੀ ਕਰ ਕੇ ਦੇਖਭਾਲ ਕੀਤੀ ਜਾ ਰਹੀ ਹੈ। ਕਰੋਨਾ ਜੰਗ ਦੀ ਇਸ ਲੜੀ ਤਹਿਤ ਅੱਜ ਐਸ. ਐਮ. ਓ. ਡਾਕਟਰ ਨਵਜੋਤਪਾਲ ਸਿੰਘ ਭੁੱਲਰ ਜੀ ਦੀ ਦੇਖ-ਰੇਖ ਵਿੱਚ ਸੀ. ਐਚ. ਸੀ. ਖਿਆਲਾ ਕਲਾਂ ਵਿਖੇ ਸੈਂਪਲਿੰਗ ਕੈਂਪ ਦੌਰਾਨ 30 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ 8 ਰੈਪਿਡ ਟੈਸਟ ਹੋਏ  ਜਿਨ੍ਹਾਂ ਵਿੱਚੋਂ ਇੱਕ ਪਾਜ਼ਿਟਿਵ ਮਰੀਜ਼ ਪਾਇਆ ਗਿਆ।ਸੈਪਲਿੰਗ ਟੀਮ ਵਿੱਚ ਡਾ. ਇਸ਼ਟਦੀਪ ਕੌਰ,  ਡਾ. ਹਰਮਨਦੀਪ ਸਿੰਘ, ਸੀ. ਐਚ. ਓ. ਖੁਸ਼ਦੀਪ ਕੌਰ , ਅਮਨਦੀਪ ਕੌਰ, ਮਨਦੀਪ ਕੌਰ, ਐਮ ਐਲ ਟੀ ਜਸਵੀਰ ਸਿੰਘ , ਬਲਜਿੰਦਰ ਸਿੰਘ, ਚਾਨਣ ਦੀਪ ਸਿੰਘ, ਰਵਿੰਦਰ ਕੁਮਾਰ ਅਤੇ ਦਲਜੀਤ ਕੌਰ ਸਾਮਲ ਸਨ। ਕੇਵਲ ਸਿੰਘ ਬਲਾਕ ਐਕਸਟੈਨਸ਼ਨ ਐਜੁਕੇਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਤਰ੍ਹਾਂ ਦੇ ਸ਼ੱਕੀ ਮਰੀਜ਼ਾਂ ਦੀ ਵੱਧ ਤੋਂਂ ਵੱਧ ਸੈਂਪਲਿੰਗ ਕੀਤੀ ਜਾ ਰਹੀ ਹੈ। ਅੱਜ ਇਥੇ ਪਾਜ਼ਿਟਿਵ ਕੇਸਾਂ ਦੇ ਸੰਪਰਕ ਵਾਲੇ, ਬਾਹਰ ਤੋਂ ਆਏ, ਗੰਭੀਰ ਬਿਮਾਰੀ ਵਾਲੇ ਵਿਅਕਤੀਆਂ ਅਤੇ ਗਰਭਵਤੀ ਔਰਤਾਂ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਕਿਹਾ ਕਿਸੇ ਵੀ ਤਰ੍ਹਾਂ ਪਾਜ਼ਿਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਨੂੰ ਸੈਂਪਲ ਜਰੂਰ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਡਾਕਟਰ ਬਲਜਿੰਦਰ ਕੌਰ, ਸਰਬਜੀਤ ਸਿੰਘ ਐਸ. ਆਈ., ਬਲਜੀਤ ਕੌਰ ਐਲ. ਐੱਚ. ਵੀ., ਪਰਵਿੰਦਰ ਕੌਰ ਐਲ. ਐੱਚ. ਵੀ., ਰਜਿੰਦਰ ਕੌਰ ਐਲ. ਐੱਚ. ਵੀ., ਭੂਸ਼ਣ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here