
ਮਾਨਸਾ, 09 ਮਈ (ਸਾਰਾ ਯਹਾ,ਬਲਜੀਤ ਸ਼ਰਮਾ) : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਨਸਾ ਵੱਲੋਂ 140 ਵਲੰਟੀਅਰਾਂ ਨੂੰ ਨੋਵਲ ਕੋੋਰੋਨਾ ਵਾਇਰਸ (ਕੋਵਿਡ-19) ਸਬੰਧੀ ਆਨ-ਲਾਈਨ ਟ੍ਰੇਨਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਉਦਯੋਗਿਕ ਸਿਖਲਾਈ ਸੰਸਥਾ ਮਾਨਸਾ ਸ਼੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਵਲੰਟੀਅਰਾਂ ਵੱਲੋਂ ਆਨ-ਲਾਈਨ ਕੋਵਿਡ-19 ਦੀ ਟ੍ਰੇਨਿੰਗ ਪੂਰੀ ਕਰ ਲਈ ਗਈ ਹੈ।ਪ੍ਰਿੰਸੀਪਲ ਸ਼੍ਰੀ ਭਾਰਦਵਾਜ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਵਲੰਟੀਅਰਾਂ ਨੇ ਬੇਸਿਕ ਕੋਵਿਡ-19, ਕੋਵਿਡ-19 ਟ੍ਰੇਨਿੰਗ ਫਾਰ ਕੈਡੀਟਸ, ਇਨਫੈਕਸ਼ਨ ਪ੍ਰੀਵੈਂਸ਼ਨ ਥਰੂ ਪੀ.ਪੀ.ਈ. ਅਤੇ ਕੋਵਿਡ ਜਾਗਰੂਕਤਾ ਕੋਰਸਜ਼ ਦੀ ਆਨ-ਲਾਈਨ ਟੇ੍ਰਨਿੰਗ ਲਈ। ਉਨ੍ਹਾਂ ਦੱਸਿਆ ਕਿ ਵਲੰਟੀਅਰਜ਼ ਨੇ ‘ਆਈ ਗੋਟ ਪੋਰਟਲ (ਦਿਕਸ਼ਾ ਪਲੇਟਫਾਰਮ) ’ਤੇ ਲਿੰਕ I got.gov.in ’ਤੇ ਇਹ ਕੋਰਸ ਪੂਰੇ ਕੀਤੇ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਕਰਨ ਤੋਂ ਬਾਅਦ ਸਾਰੇ ਵਲੰਟੀਅਰਾਂ ਨੂੰ ਆਨ-ਲਾਈਨ ਪ੍ਰਣਾਲੀ ਰਾਹੀਂ ਸਰਟੀਫਿਕੇਟ ਵੀ ਮੁਹੱਈਆ ਕਰਵਾਏ ਗਏ ਹਨ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਸ਼੍ਰੀ ਰਘਬੀਰ ਸਿੰਘ ਮਾਨ ਨੇ ਪ੍ਰਿੰਸੀਪਲ ਆਈ.ਟੀ.ਆਈ. ਸ਼੍ਰੀ ਹਰਵਿੰਦਰ ਭਾਰਦਵਾਜ ਅਤੇ ਪ੍ਰੋਗਰਾਮ ਅਫ਼ਸਰ ਸ਼੍ਰੀ ਜਸਪਾਲ ਸਿੰਘ ਦਾ ਇਸ ਟ੍ਰੇਨਿੰਗ ਨੂੰ ਪੂਰੀ ਜ਼ਿੰਮੇਵਾਰੀ ਨਾਲ ਪੂਰਾ ਕਰਵਾਉਣ ਲਈ ਧੰਨਵਾਦ ਕੀਤਾ।ਪ੍ਰੋਗਰਾਮ ਅਫ਼ਸਰ ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਸਟਾਫ਼ ਮੈਂਬਰਾਂ ਸ਼੍ਰੀ ਜਸਵਿੰਦਰਪਾਲ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਐਨ.ਸੀ.ਸੀ. ਅਫ਼ਸਰ ਸ਼੍ਰੀ ਹਰਪਾਲ ਸਿੰਘ, ਸ਼੍ਰੀ ਨਰਦੀਪ ਸਿੰਘ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀਮਤੀ ਰਮਨਪੀ੍ਰਤ ਕੌਰ ਨੇ ਵੀ ਕੋਵਿਡ-19 ਦੀ ਟ੍ਰੇਨਿੰਗ ਕੀਤੀ।
