*ਕੋਵਿਡ—19 ਦੇ ਪਸਾਰ ਨੂੰ ਰੋਕਣ ਲਈ ਮਾਨਸਾ ਪੁਲਿਸ ਦੇ ਸਹਿਯੋਗ ਨਾਲ ਸ਼ਹਿਰਾਂ ਦੇ ਨੁਮਾਇੰਦਿਆਂ ਅਤੇ ਮੋਹਤਬਰਾਂ ਵੱਲੋਂ ਸੈਂਪਲਿੰਗ ਅਤੇ ਵੈਕਸੀਨੇਸ਼ਨ ਕਰਾਉਣ ਲਈ ਪਿੰਡ/ਸ਼ਹਿਰ ਪੱਧਰ ਤੇ ਕੈਂਪਾ ਦਾ ਆਯੋਜਨ*

0
40

ਮਾਨਸਾ, 30—04—2021 (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ
ਕਿ ਮਾਨਸਾ ਪੁਲਿਸ ਵੱਲੋਂ ਕੋਵਿਡ—19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਜਾਰੀ ਹੋਏ ਰੋਕੂ ਹੁਕਮਾਂ ਦੀ ਮੁਕ ੰਮਲ
ਪਾਲਣਾ ਨੂੰ ਜਿਥੇ ਯਕੀਨੀ ਬਣਾਇਆ ਜਾ ਰਿਹਾ ਹੈ, ਉਥੇ ਹੀ ਮਾਨਸਾ ਪੁਲਿਸ ਦੇ ਸਾਰੇ ਗਜਟਿਡ ਅਫਸਰਾਨ ਅਤ ੇ ਮੁੱਖ
ਅਫਸਰਾਨ ਥਾਣਾ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆ ਦੀ ਸਖਤੀ ਨਾਲ ਪਾਲਣਾ ਕਰਨ ਲਈ
ਮੁਹਿੰਮ ਚਲਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ
ਗਈ ਕਿ ਉਹ ਆਪਣੀ ਅਤ ੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋਕੂ ਹੁਕਮਾਂ/ਸਾਵਧਾਨੀਆਂ ਦੀ ਸਖਤੀ
ਨਾਲ ਪਾਲਣਾ ਕਰਨ ਅਤ ੇ ਹੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਸੈਂਪਲਿੰਗ ਅਤ ੇ ਵੈਕਸੀਨੇਸ਼ਨ
ਕਰਵਾਉਣ, ਤਾਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ
ਵੱਲੋਂ ਕੋਵਿਡ—19 ਦੇ ਹੁਕਮਾਂ/ਹਦਾਇਤਾਂ ਦੀ ਉਲੰਘਣਾਂ ਕਰਨ ਵਾਲੇ 36 ਵਿਆਕਤੀਆਂ ਨੂੰ ਕਾਬ ੂ ਕਰਕੇ ਉਹਨਾ ਵਿਰੁੱਧ
ਅ/ਧ 188 ਹਿੰ:ਦੰ: ਤਹਿਤ 25 ਮੁਕੱਦਮੇ ਦਰਜ਼ ਕੀਤੇ ਗਏ ਹਨ। ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮਿਤੀ
19—03—2021 ਤੋਂ ਅੱਜ ਤੱਕ 5000 ਮਾਸਕ ਪਬਲਿਕ ਨੂੰ ਮੁਫਤ ਵੰਡੇ ਗਏ ਹਨ। ਬਿਨਾ ਵਜ੍ਹਾਂ ਘੁੰਮਣ ਵਾਲੇ ਅਤ ੇ ਵਾਰ
ਵਾਰ ਉਲੰਘਣਾਂ ਕਰਨ ਵਾਲੇ ਬਿਨਾ ਮਾਸਕ 1388 ਵਿਆਕਤੀਆਂ ਦੇ ਚਲਾਣ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਨੂੰ
ਅੱਗੇ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀ ਮੱਦਦ ਨਾਲ 1654 ਪੁਲਿਸ ਕਰਮਚਾਰੀਆਂ ਦੇ ਅਤ ੇ 10341
ਪਬਲਿਕ ਦੇ ਵਿਅਕਤੀਆਂ ਦੇ ਕੋਰੋਨਾ ਟੈਸਟ (ਆਰ.ਟੀ/ਪੀ.ਸੀ.ਆਰ) ਕਰਵਾਏ ਗਏ ਹਨ।

ਹੁਣ ਤੱਕ 1535 ਪੁਲਿਸ
ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਪਹਿਲੀ ਡੋਜ਼, 1044 ਪੁਲਿਸ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਦੂਜੀ ਡੋਜ ਲੱਗ
ਚੁੱਕੀ ਹੈ ਅਤ ੇ ਤਰਤੀਬਵਾਰ ਵੈਕਸੀਨੇਸ਼ਨ ਜਾਰੀ ਹੈ। ਇਸਤ ੋਂ ਇਲਾਵਾ ਪਬਲਿਕ ਨੂੰ ਅਫਵਾਹਾਂ ਤੋਂ ਦੂਰ ਰਹਿ ਕੇ ਵੱਧ
ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਕੇ 6032 ਵਿਆਕਤੀਆਂ ਦੇ ਕੋਰੋਨਾ ਦੇ ਟੀਕੇ (ਵੈਕਸੀਨੇਸ਼ਨ)
ਲਗਵਾਏ ਗਏ ਹਨ। ਮਾਨਸਾ ਪੁਲਿਸ ਵੱਲੋਂ ਪਿੰਡਾਂ/ਸ਼ਹਿਰਾਂ ਅੰਦਰ ਸਰਪੰਚਾਂ, ਮਿਊਸਪਲ ਕਮਿਸ਼ਨਰਾ, ਨੁਮਾਇੰਦਿਆਂ
ਅਤ ੇ ਮੋਹਤਬਰਾਂ ਨਾਲ ਮੀਟਿੰਗਾਂ ਕਰਕੇ ਪਿੰਡ/ਸ਼ਹਿਰ ਪੱਧਰ ਤੇ ਕੋਵਿਡ—19 ਦੀਆ ਹਦਾਇਤਾਂ ਦੀ ਪਾਲਣਾ
ਕਰਨ/ਕਰਾਉਣ ਅਤੇ ਵੱਧ ਤੋਂ ਵੱਧ ਸੈਂਪਲਿੰਗ ਅਤ ੇ ਵੈਕਸੀਨੇਸ਼ਨ ਕਰਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸਦ ੇ
ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।


LEAVE A REPLY

Please enter your comment!
Please enter your name here