ਕੋਵਿਡ-19; ਡਾ: ਤਲਵਾੜ ਹਰ ਸੋਮਵਾਰ ਸ਼ਾਮ ਨੂੰ 7 ਵਜੇ ਲਾਈਵ ਸੈਸ਼ਨ ਰਾਹੀਂ ਹੋਣਗੇ ਲੋਕਾਂ ਦੇ ਰੂਬਰੂ

0
13

ਚੰਡੀਗੜ, 18 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) :ਸਰਕਾਰ ਨੂੰ ਸੁਝਾਅ ਦੇਣ ਮਾਹਰ ਕਮੇਟੀ ਦੇ ਮੁਖੀ ਡਾ:ਕੇ.ਕੇ ਤਲਵਾੜ ਹਰ ਸੋਮਵਾਰ ਸ਼ਾਮ 7 ਵਜੇ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ’ਤੇ ਲਾਈਵ ਸੈਸ਼ਨ ਰਾਹੀਂ ਸੂਬੇ ਦੇ ਲੋਕਾਂ ਦੇ ਰੂਬਰੂ ਹੋਣਗੇ।

ਫੇਸਬੁੱਕ ਦੇ ਇਸ ਲਾਈਵ ਸੈਸ਼ਨ ਦੌਰਾਨ ਡਾ ਤਲਵਾੜ ਕੋਵਿਡ-19 ਸਬੰਧੀ ਸਪੱਸ਼ਟ, ਲਾਹੇਵੰਦ ਦੇ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਉਣਗੇ ਅਤੇ ਇਸਦੇ ਨਾਲ ਹੀ ਮਹਾਂਮਾਰੀ ਬਾਬਤ ਲੋਕਾਂ ਦੇ ਸਵਾਲਾਂ, ਸ਼ੱਕ ਅਤੇ ਕਿਆਸ ਅਰਾਈਆਂ ਦੇ ਜਵਾਬ ਵੀ ਦੇਣਗੇ। ਇਹ ਲਾਈਵ ਸੈਸ਼ਨ https://www.facebook.com/PunjabGovtIndia/.  ’ਤੇ ਉਪਲਬਧ ਹੋਵੇਗਾ।

ਜ਼ਿਕਰਯੋਗ ਹੈ ਕਿ ਭਾਰਤ ਦੀ ਮੈਡੀਕਲ ਕਾਊਂਸਲ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਡਾ. ਕੇਵਲ ਿਸ਼ਨ ਤਲਵਾੜ ਇੱਕ ਨਾਮਵਰ ਕਾਰਡੀਓਲਾਜਿਸਟ, ਮੈਡੀਕਲ ਮਾਹਰ, ਲੇਖਕ ਵੀ ਹਨ। ਉਹ ਪੀਜੀਆਈਐਮਈਆਰ ,ਚੰਡੀਗੜ ਦੇ ਸਾਬਕਾ ਡਾਇਰੈਕਟਰ  ਅਤੇ ਆਲ ਇੰਡੀਆ ਕੌਂਸਲ ਆਫ ਮੈਡੀਕਲ ਸਾਇੰਸਸ , ਨਵੀਂ ਦਿੱਲੀ ਵਿਖੇ ਕਾਰਡੀਓਲਾਜੀ ਵਿਭਾਗ ਦੇ ਸਾਬਕਾ ਮੁੱਖੀ ਵਜੋਂ ਵੀ ਕੰਮ ਕਰ ਚੁੱਕੇ ਹਨ। ਕਈ ਹੋਰ ਸਨਮਾਨਾਂ ਸਮੇਤ ਉਨਾਂ ਨੂੰ ਮੈਡੀਕਲ ਖੇਤਰ ਭਾਰਤ ਦੇ ਸਭ ਤੋਂ ਵੱਡੇ ਪੁਰਸਕਾਰ ਬੀ.ਸੀ ਰਾਇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਇਸ ਤੋਂ ਇਲਾਵਾ ਮੈਡੀਕਲ ਦੇ ਖੇਤਰ ਵਿਚ ਆਪਣੇ ਵਡਮੁੱਲੇ ਯੋਗਦਾਨ ਸਦਕਾ ਉਨਾਂ ਨੂੰ ਸਾਲ 2006 ਵਿੱਚ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਸਨਮਾਨ ‘ਪਦਮਾ ਭੂਸ਼ਣ ’ ਹਾਸਲ ਕਰਨ ਦਾ ਫਖ਼ਰ ਵੀ ਹਾਸਲ ਹੈ।

——

LEAVE A REPLY

Please enter your comment!
Please enter your name here