-ਕੋਵਾ ਪੰਜਾਬ ਐਪ ਰਾਹੀਂ ਬਣਿਆ ਜਾ ਸਕਦਾ ਹੈ ਵਲੰਟੀਅਰ : ਡਿਪਟੀ ਕਮਿਸ਼ਨਰ

0
69

ਮਾਨਸਾ, 3 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਵਿਡ-19 ਤੋਂ ਨਾਗਰਿਕਾਂ ਦੇ ਬਚਾਅ ਲਈ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਤਾਰ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਲੋਕ ਸੇਵਾ ਲਈ ਕੁਝ ਸਮਾਜ ਸੇਵੀ ਸੰਗਠਨ ਅਤੇ ਸੰਸਥਾਵਾਂ ਵੀ ਵਲੰਟੀਅਰ ਤੌਰ ‘ਤੇ ਕੰਮ ਕਰਨ ਦੀ ਇੱਛਾ ਜਤਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਇਸ ਨੂੰ ਮੱਦੇਨਜ਼ਰ ਰੱਖਦਿਆਂ ਕੋਵਾ ਪੰਜਾਬ ਐਪ ਵਿੱਚ ਵਲੰਟੀਅਰ ਰਜਿਸਟ੍ਰੇਸ਼ਨ ਐਪ ਦੀ ਸੁਵਿਧਾ ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਵਲੰਟੀਅਰ ਦੇ ਤੌਰ ‘ਤੇ ਖੁਦ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਲੰਟੀਅਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਸ ਸਬੰਧੀ ਉਹ ਆਪਣੀ ਸੇਵਾ ਨਿਭਾਅ ਸਕਣਗੇ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਵਲੰਟੀਅਰਾਂ ਦੀ ਸ਼੍ਰੇਣੀ ਵਿੱਚ ‘ਕਮਯੂਨਿਟੀ ਰਿਸਪੋਂਸ ਵਲੰਟੀਅਰ’ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਲੰਟੀਅਰ ਰਾਸ਼ਨ, ਦਵਾਈਆਂ, ਖਾਣਾ ਅਤੇ ਹੋਰ ਜ਼ਰੂਰੀ ਵਸਤਾਂ ਸੈਲਫ-ਆਈਸੋਲੇਟ ਹੋਏ ਵਿਅਕਤੀਆਂ ਨੂੰ ਘਰਾਂ ਵਿੱਚ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ ਇਹ ਵਲੰਟੀਅਰ ਲੋੜਵੰਦ ਲੋਕਾਂ ਦੇ ਘਰਾਂ ਤੱਕ ਵੀ ਖਾਣਾ ਪਹੁੰਚਾਉਣ ਦਾ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ‘ਪੇਸ਼ੈਂਟ ਟਰਾਂਸਪੋਰਟ ਵਲੰਟੀਅਰ’ ਵੀ ਬਣਾਏ ਜਾਣਗੇ, ਜਿਨ੍ਹਾਂ ਦਾ ਕੰਮ ਮਰੀਜ਼ ਦੇ ਤੰਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਟਰਾਂਸਪੋਰਟ ਮੁਹੱਈਆ ਕਰਵਾਕੇ ਸੁਰੱਖਿਅਤ ਘਰ ਛੱਡ ਕੇ ਆਉਣ ਦਾ ਹੋਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਦੇ ਨਾਲ ਹੀ ‘ਗੋਰਮਿੰਟ ਟਰਾਂਸਪੋਰਟ ਵਲੰਟੀਅਰ’ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵਲੰਟੀਅਰ ਦਵਾਈਆਂ ਦੀ ਸਪਲਾਈ ਹਸਪਤਾਲਾਂ ਵਿੱਚ ਕਰਨ ਵਿੱਚ ਫਾਰਮੇਸੀਆਂ ਦਾ ਵੀ ਸਹਿਯੋਗ ਕਰਨਗੇ। ਇਸੇ ਤਰ੍ਹਾਂ ‘ਚੈਕ ਇਨ ਐਂਡ ਚੈਟ ਵਲੰਟੀਅਰ’ ਥੋੜੇ ਸਮੇਂ ਲਈ ਟੈਲੀਫੋਨ ਸੁਣਨ ਵਿੱਚ ਉਨ੍ਹਾਂ ਵਿਅਕਤੀਆਂ ਦੀ ਸਹਾਇਤਾ ਕਰ ਸਕਦੇ ਹਨ, ਜਿਨ੍ਹਾਂ ਨੂੰ ਏਕਾਂਤਵਾਸ ਦੇ ਹਾਲਾਤਾਂ ਵਿੱਚ ਸੈਲਫ਼ ਆਈਸੋਲੇਟ ਕੀਤਾ ਗਿਆ ਹੈ॥ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ‘ਸਾਫ਼ਟਵੇਅਰ ਡਿਵੈਲਪਮੈਂਟ ਵਲੰਟੀਅਰ’ ਦੀ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਦਾ ਕੰਮ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵੱਖ-ਵੱਖ ਆਈ.ਟੀ. ਪ੍ਰੋਗਰਾਮ ਅਤੇ ਸਾਫ਼ਟਵੇਅਰਜ਼ ਨੂੰ ਅਪਡੇਟ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਵਲੰਟੀਅਰਾਂ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਕੋਵਿਡ-19 ਲਈ ਵਲੰਟੀਅਰ ਦੇ ਤੌਰ ‘ਤੇ ਕੰਮ ਕਰਨ ਲਈ ਬੇਨਤੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸਾਸ਼ਨ ਤੱਕ ਪੰਹੁਚ ਕਰਨ ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਨ੍ਹਾਂ ਨੂੰ ਇਸ ਕੰਮ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਲੰਟੀਅਰ ਤੌਰ ‘ਤੇ ਕੰਮ ਕਰਨ ਲਈ ਕੋਵਾ ਪੰਜਾਬ ਐਪ ਵਿੱਚ ਰਜਿਸਟਰ ਕਰੋ।                                             

LEAVE A REPLY

Please enter your comment!
Please enter your name here