*ਕੋਰੋਨਾ ਬਚਾੳ ਦਾ ਟੀਕਾ ਲਗਵਾੳ, ਆਈ ਐਮ ਏ ਨੇ ਚਲਾਈ*

0
28

ਮਾਨਸਾ 31,ਮਾਰਚ (ਸਾਰਾ ਯਹਾਂ / ਜੋਨੀ ਜਿੰਦਲ ) : ਜਿ਼ਲ੍ਹਾ ਪ੍ਰਧਾਨ ਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਸ਼੍ਰੀ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਕੋਰੋਨਾ ਦੇ ਟੀਕੇ ਤੋਂ ਨਾ ਘਬਰਾੳ ਤੇ ਨਾ ਹੀ ਕਿਸੇ ਭੈਅ ਵਿਚ ਆਓ। ਕੋਰੋਨਾ ਮਹਾਂਮਾਰੀ ਦੀ ਦੁੂਜੀ ਲਹਿਰ ਵਿਚ ਤੇਜ਼ੀ ਨਾਲ ਫੈਲ ਰਹੀ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਤੇ ਇਸ ਨੂੰ ਜੜੋਂ ਖਤਮ ਕਰਨ ਦਾ ਸੁਨੇਹਾ ਲੈ ਕੇ ਇµਡੀਅਨ ਮੈਡੀਕਲ ਐਸੋਸੀਏਸ਼ਨ ਸ਼ਹਿਰ ਵਿਚ ਜਾਗਰੂਕ ਅਭਿਆਨ ਲੈ ਕੇ ਉਤਰੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਨੇ ਟੀਚਾ ਮਿਥਿਆ ਹੈ ਕਿ ਜਦੋਂ ਤ¤ਕ ਹਰ ਵਿਅਕਤੀ ਕੋਰੋਨਾ ਦਾ ਟੀਕਾ ਨਹੀਂ ਲਗਵਾਏਗਾ,ਉਦੋਂ ਤ¤ਕ ਅਸੀਂ ਇਸ ਬੀਮਾਰੀ ਨੂੰ ਜੜ ਤੋਂ ਖਤਮ ਨਹੀਂ ਕਰ ਸਕਾਂਗੇ।ਉਕਤ ਟੀਮ ਨੇ ਸ਼ਹਿਰ ਦੇ ਸਾਰੇ ਵਾਰਡਾਂ ਦੇ ਕੌਂਸਲਰਾਂ ਨਾਲ ਸµਪਰਕ ਕਰਕੇ ਇਸ ਵਾਸਤੇ ਸਭਾਵਾਂ,ਮੀਟਿµਗਾਂ ਤੇ ਲੋਕਾਂ ਨੂੰ ਟੀਕੇ ਦੇ ਭੈਅ ਤੋਂ ਮੁਕਤ ਹੋਣ ਦੀ ਮੁਹਿµਮ ਵਿ¤ਢ ਦਿ¤ਤੀ ਹੈ।ਅਨੇਕਾਂ ਟੀਕੇ ਤੋਂ ਵਾਂਝੇ ਵਿਅਕਤੀਆਂ ਨੇ ਇਸ ਤੋਂ ਪ੍ਰਭਾਵਿਤ ਹੋ ਕੇ ਟੀਕਾ ਲਗਵਾਉਣਾ ਬਿਹਤਰ ਸਮਝਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰ, ਜ਼ਿਲਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਸਮੇਤ ਪੁਲਿਸ ਨੇ ਜ਼ਿਲਾ ਮਾਨਸਾ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਾਉਣ ਲਈ ਯਤਨ ਵਿ¤ਢੇ ਹਨ ਤੇ ਕਈ ਸਰਕਾਰੀ ਅਦਾਰਿਆਂ ਵਿਚ ਇਸ ਨੂੰ ਜ਼ਰੂਰੀ ਵੀ ਕਰ ਦਿ¤ਤਾ ਗਿਆ ਹੈ। ਪਰ ਇਸ ਦੇ ਨਾਲ ਨਾਲ ਇਹ ਵੀ ਭੈਅ ਬਰਕਰਾਰ ਹੈ ਕਿ ਲੋਕ ਕੋਰੋਨਾ ਟੀਕੇ ਨੂੰ ਲੈ ਕੇ ਡਰੇ ਹੋਏ ਹਨ। ਲੋਕਾਂ ਵਿਚ ਡਰ ਫੈਲਿਆ ਹੋਇਆ ਹੈ ਕਿ ਇਸ ਵੈਕਸੀਨ ਦੇ ਸਰੀਰ ਤੇ ਮਾੜੇ ਪ੍ਰਭਾਵ ਪੈਣ ਤੋਂ ਇਲਾਵਾ ਉਨਾਂ ਨੂੰ ਬੁਖਾਰ ਤੇ ਹੋਰ ਸਰੀਰਕ ਮੁਸ਼ਕਿਲਾਂ ਮਿਲ ਸਕਦੀਆਂ ਹਨ। ਜਿਸ ਕਰਕੇ ਲੋਕ ਇਸ ਪ੍ਰਤੀ ਕੋਈ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ।  ਡਾ. ਜਨਕ ਰਾਜ ਸਿੰਗਲਾ ਵੱਲੋਂ ਕਿਹਾ ਗਿਆ ਕਿ ਲੋਕਾਂ ਦੀ ਇਸ ਮਾਨਸਿਕਤਾ ਤੇ ਸਿਹਤ ਪ੍ਰਤੀ ਫਿਰਕਮµਦੀ ਨੂੰ ਲੈ ਕੇ ਇµਡੀਅਲ ਮੈਡੀਕਲ ਐਸੋਸੀਏਸ਼ਨ ਜ਼ਿਲਾ ਮਾਨਸਾ ਨੇ ਜਾਗਰੂਕਤਾ ਦਾ ਬੀੜਾ ਚੁ¤ਕਿਆ ਹੈ।ਇਸ ਤੋਂ ਪਹਿਲਾਂ ਸ਼ਹਿਰ ਦੇ ਤਿµਨ ਵਾਰਡਾਂ 2,3,5 ਵਿਖੇ ਆਪਣੀਆਂ ਸਭਾਵਾਂ ਕਰਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਟੀਕਾ ਲਗਵਾਉਣਾ ਜ਼ਰੂਰੀ ਦ¤ਸ ਚੁ¤ਕੇ ਹਨ। ਜ਼ਿਲਾ ਪ੍ਰਧਾਨ ਡਾ ਜਨਕ ਰਾਜ ਸਿµਗਲਾ ਦੇ ਨਾਲ ਡਾ ਸ਼ੇਰ ਜµਗ ਸਿµਘ ਸਿ¤ਧੂ, ਡਾ ਸੁਨੀਤ ਜਿµਦਲ,ਡਾ ਤਰਲੋਕ ਸਿµਘ, ਡਾ ਸੁਖਦੇਵ ਸਿµਘ ਡੁਮੇਲੀ, ਡਾ ਨਿਸ਼ਾਨ ਸਿµਘ ਕੌਲਧਰ, ਡਾ. ਟੀ.ਪੀ.ਐਸ. ਰੇਖੀ ਅਤੇ ਡੀ.ਪੀ.ਐਮ. ਅਵਤਾਰ ਸਿੰਘ ਤੇ ਡਾ ਰਵਿµਦਰ ਸਿµਘ ਬਰਾੜ ਦਾ ਕਹਿਣਾ ਹੈ ਕਿ ਵਹਿਮ ਭਰਮ, ਡਰ ,ਭੈਅ ਛ¤ਡ ਕੇ ਹਰ ਵਿਅਕਤੀ ਨੂੰ ਇਹ ਟੀਕਾ ਲਗਾਉਣਾ ਜ਼ਰੂਰੀ ਹੈ। ਉਨਾਂ ਦ¤ਸਿਆ ਕਿ ਹੁਣ ਤ¤ਕ ਦੇਸ਼ ਵਿਚ 7 ਕਰੋੜ ਲੋਕਾਂ ਨੂੰ ਇਹ ਟੀਕਾ ਲ¤ਗ ਚੁ¤ਕਿਆ ਹੈ ਤੇ ਦੇਸ਼ ਵਿਚ ਤਿਆਰ ਕੀਤੀ ਇਸ ਵੈਕਸੀਨ ਦੀ ਵਿਦੇਸ਼ਾਂ ਵਿਚ ਮµਗ ਹੈ।ਡਾ ਜਨਕ ਸਿµਗਲਾ ਇਸ ਤੋਂ ਪਹਿਲਾਂ ਸੈਮੀਨਾਰਾਂ, ਜਨਤਕ ਥਾਵਾਂ, ਵਰਲਡ ਹਿਊਮਨ ਫਾਊਂਡੇਸ਼ਨ ਬ੍ਰਾਂਚ ਮਾਨਸਾ, ਸਾਈਕਲ ਗਰੁ¤ਪ ਆਦਿ ਥਾਵਾਂ ਤੇ ਇਸ ਵਿਸ਼ੇ ਤੇ ਬੋਲ ਚੁ¤ਕੇ ਹਨ।ਉਨਾਂ ਦ¤ਸਿਆ ਕਿ ਜਦੋਂ ਤ¤ਕ ਦੇਸ਼, ਸ਼ਹਿਰ ਦੇ 70 ਫੀਸਦੀ ਲੋਕ ਇਹ ਟੀਕਾ ਨਹੀਂ ਲਗਵਾਉਂਦੇ,ਉਨੀ ਂ ਦੇਰ ਇਸ ਬੀਮਾਰੀ ਨੂੰ ਜੜੋਂ ਖਤਮ ਨਹੀਂ ਕੀਤਾ ਜਾ ਸਕਦਾ। ਉਨਾਂ ਇਸ ਲਈ ਹਰ ਵਿਅਕਤੀ, ਪ੍ਰਸ਼ਾਸ਼ਨ ਤੇ ਸµਸਥਾਵਾਂ, ਸµਗਠਨਾਂ ਤੋਂ ਸਹਿਯੋਗ ਦੀ ਮµਗ ਕੀਤੀ ਹੈ। ਉਨਾਂ ਦ¤ਸਿਆ ਕਿ ਇਸ ਮੁਹਿµਮ ਨੂੰ ਡਿਪਟੀ ਕਮਿਸ਼ਨਰ, ਮਾਨਸਾ, ਸਿਵਲ ਸਰਜਨ ਤੇ ਹੋਰਨਾਂ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ।

LEAVE A REPLY

Please enter your comment!
Please enter your name here