*ਕੋਰੋਨਾ ਦੀ ਰੋਕਥਾਮ ਲਈ ਵੈਕਸੀਨੇਸ਼ਨ ਜ਼ਰੂਰੀ: ਸਾਗਰ ਸੇਤੀਆ ਐਸ.ਡੀ.ਐਮ. ਬੁਢਲਾਡਾ*

0
76


ਬੁਢਲਾਡਾ 02,ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ): ਕੋਰੋਨਾ ਦੇ ਤੇਜੀ ਨਾਲ ਵਧ ਰਹੇ ਮਾਮਲੇ ਅਤਿਅੰਤ ਚਿੰਤਾ ਦਾ ਵਿਸ਼ਾ ਹੈ
ਅਤੇ ਇਸ ਦੀ ਰੋਕਥਾਮ ਲਈ ਮਾਸਕ, ਸਮਾਜਕ ਦੂਰੀ, ਸੈਨੇਟਾਈਜੇਸ਼ਨ ਤੋਂ ਇਲਾਵਾ ਵੈਕਸੀਨ
ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਸਾਗਰ ਸੇਤੀਆ ਆਈ.ਏ.ਐਸ. (ਐਸ.ਡੀ.ਐਮ.
ਬੁਢਲਾਡਾ) ਨੇ ਐਸ. ਡੀ. ਐਮ. ਦਫਤਰ ਵਿਖੇ ਕੋਵਿਡ ਵੈਕਸੀਨ ਕੈਂਪ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ
ਇਸ ਘਾਤਕ ਬੀਮਾਰੀ ਨੇ ਬਹੁਤ ਲੋਕਾਂ ਦੀ ਜਾਨ ਲਈ ਹੈ । ਉਨ੍ਹਾਂ ਖੁਦ ਵੈਕਸੀਨ ਲਗਵਾਈ ਹੈ ਅਤੇ
ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ। ਇਹ ਟੀਕਾ ਪੂਰੀ ਤਰ੍ਹਾਂ ਸੁਰਖਿੱਅਤ ਹੈ। ਇਹ ਵੈਕਸੀਨ
ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਦੀ ਦੂਜੀ ਡੋਜ 6 ਤੋਂ 8 ਹਫਤਿਆਂ ਬਾਅਦ ਲਗਾਈ
ਜਾਵੇਗੀ ।ਉਨਾਂ ਦੱਸਿਆ ਕਿ ਇਸ ਡੋਜ ਨੂੰ ਲੈਣ ਦੇ ਲਈ ਉਸ ਵਿਅਕਤੀ ਦੀ ਰਜਿਸਟਰੇਸ਼ਨ ਕੀਤੀ
ਜਾਂਦੀ ਹੈ। ਉਸ ਤੋ ਬਾਅਦ ਟੀਕਾ ਲਗਣ ਵਾਲੇ ਵਿਅਕਤੀ ਨੂੰ ਅੱਧੇ ਘੰਟੇ ਲਈ ਓਬਜਰਵੇਸ਼ਨ ਵਿੱਚ
ਰੱਖਿਆ ਜਾਂਦਾ ਹੈ ਕਿ ਤਾਂ ਕਿ ਕਿਸੇ ਕਿਸਮ ਦੀ ਦਿਕਤ ਆਉਣ ਤੇ ਉਸਦਾ ਸਹੀ ਇਲਾਜ ਕੀਤਾ ਜਾ
ਸਕੇ। ਉਨਾਂ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਅੱਗੇ ਹੋ ਕੇ ਇਹ ਟੀਕਾ ਲਵਾਉਣ। ਉਨ੍ਹਾਂ ਨੇ
ਲੋਕਾਂ ਨੂੰ ਕੋਵਿਡ ਸਬੰਧੀ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ।
ਕੈਪਸ਼ਨ: ਕੋਰੋਨਾ ਮਹਾਮਾਰੀ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸ਼੍ਰੀ ਸਾਗਰ ਸੇਤੀਆ ਆਈ.ਏ.ਐਸ.
(ਐਸ.ਡੀ.ਐਮ. ਬੁਢਲਾਡਾ) ਦੀ ਅਗਵਾਈ ਵਿੱਚ ਕੋਵਿਡ ਵੈਕਸੀਨ ਕੈਂਪ ਦੌਰਾਨ ਵੈਕਸੀਨ ਲਗਵਾਉਂਦੇ
ਸ਼੍ਰੀ ਜਿਨਸੂ ਬਾਂਸਲ ਨਾਇਬ ਤਹਿਸੀਲਦਾਰ

LEAVE A REPLY

Please enter your comment!
Please enter your name here