ਕੋਰੋਨਾ ਖਿਲਾਫ ਜੰਗ ‘ਚ ਪੰਜਾਬੀ ਲਾਪਰਵਾਹ, 5 ਰੁਪਏ ਦਾ ਮਾਸਕ ਨਾ ਪਾ ਭਰਦੇ ਨੇ 500 ਦਾ ਜ਼ੁਰਮਾਨਾ, ਕੁਝ ਦਿਨਾਂ ‘ਚ ਭਰਿਆ 22 ਕਰੋੜ ਦਾ ਜ਼ੁਰਮਾਨਾ

0
48

ਚੰਡੀਗੜ੍ਹ  25 ਜੁਲਾਈ  (ਸਾਰਾ ਯਹਾ/ਬਿਓਰੋ ਰਿਪੋਰਟ) : ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਕਰਕੇ ਰਹ ਦੇਸ਼, ਸੂਬੇ, ਜ਼ਿਲ੍ਹੇ ‘ਚ ਸਖ਼ਤ ਨਿਯਮ ਬਣਾਏ ਗਏ ਹਨ ਤਾਂ ਜੋ ਵਧ ਤੋਂ ਵਧ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਪਰ ਇਸ ਮਾਮਲੇ ‘ਚ ਪੰਜਾਬ ਦੇ ਲੋਕ ਕੋਰੋਨਾ ਨੂੰ ਗੰਭੀਰ ਲੈਣ ਦੀ ਸੋਚ ਤੋਂ ਕਾਫੀ ਪਰੇ ਹਨ। ਜੀ ਹਾਂ ਸੂਬੇ ਦੇ ਲੋਕ ਸਰਕਾਰ ਵਲੋਂ ਬਣਾਏ ਨਿਯਮਾ ਨੂੰ ਤਾਕ ‘ਤੇ ਰੱਖ ਇਨ੍ਹਾਂ ਦਾ ਪੂਰੀ ਤਰ੍ਹਾਂ ਉਲੰਘਣ ਕਰ ਰਹੇ ਹਨ, ਜਿਸ ਦਾ ਅੰਦਾਜ਼ਾ 67 ਦਿਨਾਂ ‘ਚ ਭਰੇ ਗਏ ਜ਼ੁਰਮਾਨੇ ਤੋਂ ਹੀ ਲਗਾਇਆ ਜਾ ਸਕਦਾ ਹੈ।

ਇਸ ਗੱਲ ਦਾ ਖੁਲਾਸਾ ਸਿਵਿਲ ਐਂਡ ਪੁਲਿਸ ਪ੍ਰਸਾਸ਼ਨ ਵਲੋਂ ਤਿਆਰ ਰਿਪੋਰਟ ‘ਚ ਹੋਇਆ ਹੈ। ਹੁਣ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਰਿਪੋਰਟ ਮੁਤਾਬਕ, ਲੌਕਡਾਊਣ ਤੋਂ ਬਾਅਦ ਮਾਸਕ ਨਹੀਂ ਪਹਿਨਣ ਵਾਲੇ 5,32,580 ਲੋਕਾਂ ‘ਤੇ 22.60 ਕਰੋੜ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਵਿਡ -19 ਸੇਫਟੀ ਪ੍ਰੋਟੋਕੋਲ ਤਹਿਤ ਰਾਜ ਵਿੱਚ ਕਰਫਿਊ ਲਗਾਇਆ ਗਿਆ ਸੀ। ਇਸ ਦੌਰਾਨ 17 ਮਈ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਮਾਸਕ ਨਾਲ ਜੁੜੇ ਨਿਯਮਾਂ ਨੂੰ ਤੋੜਨ ਲਈ ਸਰਕਾਰ ਵੱਲੋਂ 200 ਰੁਪਏ ਜੁਰਮਾਨੇ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ 11 ਦਿਨ ਬਾਅਦ 29 ਮਈ ਨੂੰ ਸਰਕਾਰ ਨੇ ਜੁਰਮਾਨੇ ਦੀ ਰਕਮ ਵਧਾ ਕੇ 500 ਰੁਪਏ ਕਰ ਦਿੱਤੀ।

ਇਸ ਸਮੇਂ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਰਾਜ ਵਿੱਚ ਮਾਸਕ ਨਾ ਪਹਿਨਣ ਲਈ ਹਰ ਰੋਜ਼ ਔਸਤਨ 5000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ਸਿਰਫ 15% ਲੋਕ ਕੇਂਦਰ ਅਤੇ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਜਦਕਿ 85% ਲੋਕ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ।

ਵੀਰਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੇ ਕੋਰੋਨਾ ਤੋਂ ਬਚਣ ਲਈ ਦੋ ਤੋਂ ਪੰਜ ਰੁਪਏ ਦੇ ਮਾਸਕ ਨਹੀਂ ਪਹਿਨੇ, ਪਰ ਇੱਕ ਕਰੋੜ ਰੁਪਏ ਜੁਰਮਾਨਾ ਅਦਾ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਸਕ ਲਾਜ਼ਮੀ ਕਰਨ ਤੋਂ ਬਾਅਦ ਜ਼ਿਲ੍ਹੇ ਵਿੱਚ 21,594 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ। ਹੁਣ ਤੱਕ 42 ਵਿਅਕਤੀਆਂ ਨੇ ਘਰ ਦੀ ਕੁਆਰੰਟੀਨ ਤੋੜਿਆ ਜਿਨ੍ਹਾਂ ਤੋਂ 75 ਹਜ਼ਾਰ ਜੁਰਮਾਨਾ ਵਸੂਲਿਆ ਗਿਆ।

ਇਸ ਤੋਂ ਇਲਾਵਾ 405 ਲੋਕਾਂ ਨੂੰ ਜਨਤਕ ਥਾਂਵਾਂ ‘ਤੇ ਥੁੱਕਦੇ ਹੋਏ ਫੜੇ ਗਏ ਹਨ ਅਤੇ 92,100 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਸਰੀਰਕ ਦੂਰੀ ਨਾ ਮੰਨਣ ‘ਤੇ ਪੁਲਿਸ ਨੇ 193 ਲੋਕਾਂ ਤੋਂ 3.90 ਲੱਖ ਦਾ ਜੁਰਮਾਨਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਲਈ ਹੁਣ ਤੱਕ 2,192 ਵਾਹਨ ਜ਼ਬਤ ਕੀਤੇ ਗਏ ਹਨ।

ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਲਗਾਤਾਰ ਘਰ ਤੋਂ ਬਾਹਰ ਜਾਂਦੇ ਹੋਏ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਉਨ੍ਹਾਂ ਨੂੰ ਦੂਜਿਆਂ ਦੇ ਨਾਲ ਕੋਰੋਨਾ ਦੀ ਲਾਗ ਤੋਂ ਬਚਾਏਗਾ। ਇਹ ਲੋਕਾਂ ਦੀ ਸਮਾਜਿਕ ਜ਼ਿੰਮੇਵਾਰੀ ਹੈ।

LEAVE A REPLY

Please enter your comment!
Please enter your name here