
ਲੁਧਿਆਣਾ 11 ਜੁਲਾਈ (ਸਾਰਾ ਯਹਾ) : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਕੋਰੋਨਾਵਾਇਰਸ ਆਮ ਲੋਕਾਂ ਦੇ ਨਾਲ ਨਾਲ ਹੁਣ ਫਰੰਟ ਲਾਇਨ ਤੇ ਡੱਟ ਕੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਘੇਰ ਰਿਹਾ ਹੈ।ਤਾਜ਼ਾ ਮਾਮਲੇ ‘ਚ ਪੁਲਿਸ ਜ਼ਿਲ੍ਹਾ ਅਧੀਨ ਸਬ-ਡਵੀਜ਼ਨ ਪਾਇਲ ਦੇ ਐਸਡੀਐਮ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦਾ ਦਫ਼ਤਰ ਬੰਦ ਕਰ ਕੀਤਾ ਗਿਆ ਹੈ।
ਐਸਡੀਐਮ ਦੇ ਪੌਜ਼ੇਟਿਵ ਆਉਣ ਮਗਰੋਂ ਸਾਰੇ ਦਫ਼ਤਰੀ ਸਟਾਫ ਦਾ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ।ਇਸ ਦੌਰਾਨ ਐਸਡੀਐਮ ਦਫਤਰ ਪੀਬੀ-55 ਜ਼ਿਲ੍ਹਾ ਲੁਧਿਆਣਾ ਦੀਆਂ ਹਰ ਤਰ੍ਹਾਂ ਦੇ ਲਾਇਸੰਸਾ ਸਬੰਧੀ ਸਲਾਟ ਬੁਕਿੰਗ 25-07-2020 ਤੱਕ ਬੰਦ ਗਈ ਹੈ।
